ਪੜਚੋਲ ਕਰੋ

ਉੱਤਰਾਖੰਡ ਤੋਂ ਪੰਜਾਬ ਪਹੁੰਚਿਆ ਅੰਮ੍ਰਿਤਪਾਲ, ਫਗਵਾੜਾ 'ਚ ਸਕਾਰਪੀਓ ਗੱਡੀ ਛੱਡ ਇਨੋਵਾ 'ਚ ਹੋਇਆ ਸਵਾਰ

Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਉੱਤਰਾਖੰਡ ਤੋਂ ਪੰਜਾਬ ਪਹੁੰਚ ਗਿਆ ਹੈ। ਉਹ ਮੰਗਲਵਾਰ ਰਾਤ ਗੇਟਵੇ ਸਕਾਰਪੀਓ ਗੱਡੀ ਰਾਹੀਂ ਪੰਜਾਬ ਪਹੁੰਚਿਆ। ਇਸ ਮਗਰੋਂ ਪੁਲਿਸ ਚੌਕਸ ਹੋ ਗਈ ਪਰ ਫਿਰ ਵੀ ਉਹ ਚਕਮਾ ਦੇ ਕੇ

Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਉੱਤਰਾਖੰਡ ਤੋਂ ਪੰਜਾਬ ਪਹੁੰਚ ਗਿਆ ਹੈ। ਉਹ ਮੰਗਲਵਾਰ ਰਾਤ ਗੇਟਵੇ ਸਕਾਰਪੀਓ ਗੱਡੀ ਰਾਹੀਂ ਪੰਜਾਬ ਪਹੁੰਚਿਆ। ਇਸ ਮਗਰੋਂ ਪੁਲਿਸ ਚੌਕਸ ਹੋ ਗਈ ਪਰ ਫਿਰ ਵੀ ਉਹ ਚਕਮਾ ਦੇ ਕੇ ਫਰਾਰ ਹੋ ਗਿਆ।

ਹਾਸਲ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਸਮੇਤ ਉੱਤਰਾਖੰਡ ਨੰਬਰ ਵਾਲੀ ਗੇਟਵੇ ਸਕਾਰਪੀਓ ਗੱਡੀ ਵਿੱਚ ਮੰਗਲਵਾਰ ਸ਼ਾਮ ਫਗਵਾੜਾ ਪਹੁੰਚਿਆ ਸੀ। ਪਨਾਹ ਦੇਣ ਵਾਲਿਆਂ ਨੇ ਉਸ ਨੂੰ ਇਨੋਵਾ ਕਾਰ ਦਿੱਤੀ ਸੀ। ਉਸ ਨੇ ਸਕਾਰਪੀਓ ਫਗਵਾੜਾ ਵਿੱਚ ਹੀ ਛੱਡ ਦਿੱਤੀ।

ਸੂਤਰਾਂ ਮੁਤਾਬਕ ਉਹ ਇੱਥੋਂ ਇਨੋਵਾ ਕਾਰ ਵਿੱਚ ਪਿੰਡ ਮਰਣੀਆਂ ਖੁਰਦ ਪੁੱਜੇ। ਇਸ ਦੌਰਾਨ ਪੁਲਿਸ ਪਿੱਛਾ ਕਰ ਰਹੀ ਸੀ। ਇਸ ਦੇ ਬਾਵਜੂਦ ਇਨੋਵਾ ਗੱਡੀ ਤੋਂ ਉਤਰ ਕੇ ਦੋ ਨੌਜਵਾਨ ਕੰਧ ਟੱਪ ਕੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਵਿੱਚ ਫ਼ਰਾਰ ਹੋ ਗਏ। ਸੂਤਰਾਂ ਮੁਤਾਬਕ ਪੁਲਿਸ ਅੰਮ੍ਰਿਤਪਾਲ ਦੇ ਬੇਹੱਦ ਨੇੜੇ ਹੈ ਪਰ ਫਿਰ ਵੀ ਉਸ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ।

ਸ਼੍ਰੀ ਹਰਿਮੰਦਰ ਸਾਹਿਬ ਪਹੁੰਚਣ ਦਾ ਖਦਸ਼ਾ

ਉਧਰ, ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੀਡੀਆ ਸਾਹਮਣੇ ਆਤਮ ਸਮਰਪਣ ਕਰਨ ਦੀ ਤਿਆਰੀ ਕਰ ਰਿਹੈ ਹੈ। ਪੰਜਾਬ ਪੁਲਿਸ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਦਰਬਾਰ ਸਾਹਿਬ 'ਚ ਦਾਖਲ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਣ ਦੀ ਕੋਸ਼ਿਸ਼ ਕਰ ਸਕਦਾ ਹੈ ਤੇ ਫਿਰ ਮੀਡੀਆ ਦੀ ਮੌਜੂਦਗੀ 'ਚ ਜਨਤਕ ਤੌਰ 'ਤੇ ਆਤਮ ਸਮਰਪਣ ਕਰਨ ਦਾ ਇਰਾਦਾ ਰੱਖਦਾ ਹੈ।

ਸੂਤਰਾਂ ਮੁਤਾਬਕ ਇਸ ਇਨਪੁਟ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਤੋਂ ਇਲਾਵਾ ਜਾਂਚ ਏਜੰਸੀਆਂ ਵੀ ਹਾਈ ਅਲਰਟ 'ਤੇ ਹਨ। ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਬੀਤੀ ਰਾਤ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਜਾਰੀ ਹੈ।

ਹੋਰ ਪੜ੍ਹੋ : ਹਰਿਮੰਦਰ ਸਾਹਿਬ ਕੰਪਲੈਕਸ ਦੇ ਦੁਆਲੇ ਸੁਰੱਖਿਆ ਵਧਾਈ, ਅੰਮ੍ਰਿਤਪਾਲ ਸਿੰਘ ਦੇ ਪਹੁੰਚਣ ਦਾ ਖਦਸ਼ਾ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ
ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ
Kotkapura firing: ਸ਼ਹਿਰ 'ਚ ਭਿੜੇ ਦੋ ਧੜੇ! ਸ਼ਰੇਆਮ ਚੱਲੀਆਂ ਗੋਲੀਆਂ, ਕਈ ਜ਼ਖਮੀ
Kotkapura firing: ਸ਼ਹਿਰ 'ਚ ਭਿੜੇ ਦੋ ਧੜੇ! ਸ਼ਰੇਆਮ ਚੱਲੀਆਂ ਗੋਲੀਆਂ, ਕਈ ਜ਼ਖਮੀ
British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?
British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?
Holiday in Punjab: ਪੰਜਾਬ 'ਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Holiday in Punjab: ਪੰਜਾਬ 'ਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Advertisement
for smartphones
and tablets

ਵੀਡੀਓਜ਼

Bhagwant Mann| CM ਮਾਨ ਦੀਆਂ ਅੱਖਾਂ 'ਚੋਂ ਕਿਉਂ ਆਏ ਹੰਝੂ ?Ashok Parashar Pappi| ਲੁਧਿਆਣਾ ਤੋਂ AAP ਉਮੀਦਵਾਰ ਦਾ ਵੱਡਾ ਦਾਅਵਾAbohar Firing| ਅਬੋਹਰ ਦੇ ਗੁਰੂ ਨਾਨਕ ਖਾਲਸਾ ਕਾਲਜ ਬਾਹਰ ਚੱਲੀਆਂ ਗੋਲੀਆਂ, ਹੋਈ ਗੁੰਡਾਗਰਦੀLudhiana clash| 'ਉਦੋਂ ਤੱਕ ਕੁੱਟਿਆ ਜਦੋਂ ਤੱਕ ਮੇਰੀ ਭੈਣ ਬੇਹੋਸ਼ ਹੋ ਗਈ'-ਲੁਧਿਆਣੇ ਹੋਈ ਲੜਾਈ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ
ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ
Kotkapura firing: ਸ਼ਹਿਰ 'ਚ ਭਿੜੇ ਦੋ ਧੜੇ! ਸ਼ਰੇਆਮ ਚੱਲੀਆਂ ਗੋਲੀਆਂ, ਕਈ ਜ਼ਖਮੀ
Kotkapura firing: ਸ਼ਹਿਰ 'ਚ ਭਿੜੇ ਦੋ ਧੜੇ! ਸ਼ਰੇਆਮ ਚੱਲੀਆਂ ਗੋਲੀਆਂ, ਕਈ ਜ਼ਖਮੀ
British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?
British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?
Holiday in Punjab: ਪੰਜਾਬ 'ਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Holiday in Punjab: ਪੰਜਾਬ 'ਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Punjab Politics: ਟਿਕਟ ਕੱਟ ਤੀ ਕੋਈ ਗੱਲ ਨਹੀਂ, ਇਹ ਸਮਝਾ ਦਿਓ ਵੱਡਾ ਜਾਂ ਛੋਟਾ ਲੀਡਰ ਕੀ ਹੁੰਦਾ ? ਮੇਰੇ ਨਾਲ ਤਾਂ ਵਾਅਦਾ ਕਰਕੇ ਮੁੱਕਰ ਗਏ, ਦਲਵੀਰ ਗੋਲਡੀ ਹੋਏ ਭਾਵੁਕ
Punjab Politics: ਟਿਕਟ ਕੱਟ ਤੀ ਕੋਈ ਗੱਲ ਨਹੀਂ, ਇਹ ਸਮਝਾ ਦਿਓ ਵੱਡਾ ਜਾਂ ਛੋਟਾ ਲੀਡਰ ਕੀ ਹੁੰਦਾ ? ਮੇਰੇ ਨਾਲ ਤਾਂ ਵਾਅਦਾ ਕਰਕੇ ਮੁੱਕਰ ਗਏ, ਦਲਵੀਰ ਗੋਲਡੀ ਹੋਏ ਭਾਵੁਕ
Lok Sabha Election: 2 ਸਾਲਾਂ 'ਚ ਨਹੀਂ ਪੈਦਾ ਕਰ ਸਕੇ ਨਵੇਂ ਲੀਡਰ ? 13 ਚੋਂ 9 ਪਹਿਲਾਂ ਹੀ ਜਿੱਤੇ ਹੋਏ ਤੇ 3 ਦਲ ਬਦਲੂ
Lok Sabha Election: 2 ਸਾਲਾਂ 'ਚ ਨਹੀਂ ਪੈਦਾ ਕਰ ਸਕੇ ਨਵੇਂ ਲੀਡਰ ? 13 ਚੋਂ 9 ਪਹਿਲਾਂ ਹੀ ਜਿੱਤੇ ਹੋਏ ਤੇ 3 ਦਲ ਬਦਲੂ
Punjab news: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਮੁੱਛ ਫੁੱਟ ਗੱਭਰੂ ਦੀ ਹੋਈ ਮੌਤ, ਇੰਝ ਵਾਪਰਿਆ ਹਾਦਸਾ
Punjab news: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਮੁੱਛ ਫੁੱਟ ਗੱਭਰੂ ਦੀ ਹੋਈ ਮੌਤ, ਇੰਝ ਵਾਪਰਿਆ ਹਾਦਸਾ
Weather Update: ਚੰਡੀਗੜ੍ਹੀਆਂ ਨੂੰ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜਾਣੋ ਮੌਸਮ ਦਾ ਹਾਲ
ਚੰਡੀਗੜ੍ਹੀਆਂ ਨੂੰ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜਾਣੋ ਮੌਸਮ ਦਾ ਹਾਲ
Embed widget