ਪੜਚੋਲ ਕਰੋ

Punjab News : BJP ਨੇ ਘੇਰੀ ਮਾਨ ਸਰਕਾਰ, ਕਿਹਾ ਸਕੂਲ ਆਫ ਐਮੀਨੈਂਸ ਪੰਜਾਬ ਸਰਕਾਰ ਦਾ ਪੰਜਾਬ ਨਾਲ ਭੱਦਾ ਮਜ਼ਾਕ

BJP ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਇਸ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਸਬੰਧੀ ਭਗਵੰਤ ਮਾਨ ਵੱਲੋਂ ਕੀਤੀ ਗਈ ਰੈਲੀ ਵੀ ਫਲਾਪ

ਜਲੰਧਰ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਇਸ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਸਬੰਧੀ ਭਗਵੰਤ ਮਾਨ ਵੱਲੋਂ ਕੀਤੀ ਗਈ ਰੈਲੀ ਵੀ ਫਲਾਪ ਰਹੀ ਅਤੇ ਇਸ ਫਲਾਪ ਰੈਲੀ ਵਿੱਚ ਹੀ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਗੁਰੂਨਗਰੀ ਅੰਮ੍ਰਿਤਸਰ ਵਿੱਚ ਪਹਿਲਾਂ ਤੋਂ ਚੱਲ ਰਹੇ ਸਮਾਰਟ ਸਕੂਲ ਨੂੰ ਕਰੋੜਾਂ ਰੁਪਏ ਖਰਚ ਕਰਕੇ ਸਕੂਲ ਨੂੰ ਰੰਗ-ਰੋਗਣ ਕਰਕੇ ਅਤੇ ਉਸਦਾ ਨਾਮ ਬਦਲ ਕੇ ਸਕੂਲ ਆਫ ਐਮੀਨੈਂਸ ਤਬਦੀਲ ਕੀਤੇ ਜਾਣ ‘ਚ ਕਰੋੜਾਂ ਰੁਪਏ ਦੇ ਘਪਲੇ ਦੀ ਬਦਬੂ ਆ ਰਹੀ ਹੈ।

ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਚਲ ਰਹੇ ਸਕੂਲਾਂ ਦੇ ਇਨਫਰਾਸਟ੍ਰਕਚਰ ਵੱਲ ਧਿਆਨ ਦੇਣਾ ਚਾਹਿਦਾ ਹੈ, ਕਿਉਂਕਿ ਹਾਲੇ ਵੀ ਪੰਜਾਬ ਦੇ ਕਈ ਸਰਕਾਰੀ ਸਕੂਲਾਂ ‘ਚ ਬੱਚੇ ਹਾਲੇ ਵੀ ਟਾਟ ਉੱਤੇ ਬੈਠ ਕੇ ਪੜਦੇ ਹਨI ਕਈ ਸਕੂਲਾਂ ਦੀਆਂ ਇਮਾਰਤਾਂ ਦਾ ਰੈਨੋਵੇਸ਼ਨ ਹੋਣ ਵਾਲਾ ਹੈ ਅਤੇ ਕਈ ਸਕੂਲਾਂ ਦੀਆਂ ਛੱਤਾ ਚੋਂਦੀਆਂ ਹਨ, ਜਿਹਨਾਂ ਨੂੰ ਠੀਕ ਕੀਤਾ ਜਾਣਾ ਚਾਹਿਦਾ ਹੈI

 ਪਰ ਭਗਵੰਤ ਮਾਨ ਸਰਕਾਰ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀ ਹੈI ਉਹ ਸਿਰਫ ਆਪਣੀ ਝੂਠੀ ਵਾਹਵਾਹੀ ਲੁੱਟਣ ਲਈ ਪਹਿਲਾਂ ਤੋਂ ਚੱਲ ਰਹੇ ਸਮਾਰਟ ਸਕੂਲਾਂ ‘ਤੇ ਪੈਸੇ ਬਰਬਾਦ ਕਰ ਰਹੇ ਹਨI ਪੰਜਾਬ ਸਰਕਾਰ ਕੋ ਸਕੂਲ ਆਫ਼ ਐਮਿਨੇੰਸ ਬਣਾਉਣ ਲਈ ਪੈਸਾ ਬਰਬਾਦ ਕਰਨ ਦੀ ਥਾਂ ਪਹਿਲਾਂ ਤੋਂ ਚੱਲ ਰਹੇ ਸਰਕਾਰੀ ਸਕੂਲਾਂ ਦੇ ਰਖ-ਰਖਾਵ ਅਤੇ ਟੀਚਰਾਂ ਦੀ ਭਰਤੀ ‘ਤੇ ਖਰਚ ਕੀਤਾ ਜਾਣਾ ਚਾਹਿਦਾ ਸੀI

ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਗੁਰੂਨਗਰੀ ਵਿੱਚ ਚੱਲ ਰਹੇ ਸਮਾਰਟ ਸਕੂਲ ‘ਤੇ 6.5 ਕਰੋੜ ਰੁਪਏ ਤੋਂ ਵੱਧ ਖਰਚ ਕਰਕੇ ਰੰਗ-ਰੋਗਨ ਕਰਕੇ ਉਸਨੂੰ ਨਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦਾ ਨਾਂ ਬਦਲ ਕੇ ਸਕੂਲ ਆਫ ਐਮੀਨੈਂਸ ਰੱਖ ਦਿੱਤਾ ਗਿਆ। ਇਹ ਪੰਜਾਬੀਆਂ ਨਾਲ ਬਹੁਤ ਭੱਦਾ ਮਜ਼ਾਕ ਹੈ। 

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੀ ਤਬਦੀਲੀ ਲਿਆ ਰਹੀ ਹੈ। ਪੰਜਾਬ ਵਿੱਚ ਸਮਾਰਟ ਸਕੂਲ ਪਹਿਲਾਂ ਹੀ ਚੱਲ ਰਹੇ ਹਨ। ਇਹ ਲੋਕ ਹੁਣ ਆਪਣੀ ਝੂਠੀ ਵਾਹਵਾਹੀ ਲਈ ਸਿੱਖਿਆ ਪ੍ਰਣਾਲੀ ਨਾਲ ਖਿਲਵਾੜ ਕਰਨ ਲੱਗ ਪਏ ਹਨ। ਹੁਣ ਕੇਜਰੀਵਾਲ ਪੂਰੇ ਦੇਸ਼ ਵਿਚ ਇਹ ਸ਼ੇਖੀ ਮਾਰ ਕੇ ਦੱਸਦੇ ਫਿਰਣਗੇ ਕਿ ਉਸਨੇ ਇਹ ਸਕੂਲ ਪੰਜਾਬ ਵਿਚ ਖੋਲ੍ਹਿਆ ਹੈ, ਜਦਕਿ ਇਹ ਸਰਾਸਰ ਝੂਠ ਹੈ।

ਜੀਵਨ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਕੰਮਾਂ ਦਾ ਵਿਸ਼ਲੇਸ਼ਣ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਵਿਭਾਗਾਂ ਦੇ ਲੋਕਾਂ ਸਮੇਤ, ਕਿਸਾਨ ਅਤੇ ਹੋਰ ਜਥੇਬੰਦੀਆਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Advertisement
ABP Premium

ਵੀਡੀਓਜ਼

Playway School | ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼SKM| ਖਨੌਰੀ ਬਾਰਡਰ ਪਹੁੰਚ ਗਈ ਇਹ ਜੱਥੇਬੰਦੀ, Dhallewal ਦੇ ਹੱਕ 'ਚ ਆ ਖੜੇ ਹੋਏ ਪੁਰਾਣੇ ਸਾਥੀ|abp sanjha|Jagjit Dhallewal: ਡੱਲੇਵਾਲ ਦੀ ਹਾਲਤ ਨੂੰ ਦੇਖ ਕਿਸਾਨਾਂ ਨੇ ਦੇ ਚੇਹਰੇ ਮੁਰਝਾਏ, ਇਹ ਸਮਾਂ ਸਾਰਿਆਂ ਲਈ ਔਖਾJagjit Singh Dhallewal: ਸਰਕਾਰ ਦੇ ਡਾਕਟਰਾਂ ਤੋਂ ਕਿਸਾਨਾਂ ਨੇ ਮੰਗੀ ਰਿਪੋਰਟ, 15 ਦਿਨ ਤੋਂ ਕਰ ਰਹੇ ਸੀ ਚੈਕਅੱਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Playway School Guidelines: ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ,  ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ, ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Embed widget