Jalandhar News: ਪਿਛਲੀਆਂ ਚੋਣਾਂ 'ਚ ਮੁਫਤ ਦੇ ਖਾਧੇ ਢਾਈ ਲੱਖ ਦੇ ਲੱਡੂ ਆਏ ਅੱਗੇ, ਹਲਵਾਈ ਨੇ ਰੋਕ ਲਿਆ ਅਕਾਲੀਆਂ ਦਾ ਕਾਫਲਾ
ਪੰਜਾਬ ਅੰਦਰ ਸਿਆਸੀ ਅਖਾੜਾ ਭੱਖਿਆ ਹੋਇਆ ਹੈ ਆਏ ਦਿਨ ਜਿੱਥੇ ਸਿਆਸੀ ਬਿਆਨ ਹਲਚਲ ਪੈਦਾ ਕਰ ਰਹੇ ਹਨ ਤਾ ਉਥੇ ਹੀ ਬਰਨਾਲਾ ਦੀ ਸਿਆਸਤ ਲਡੂਆਂ ਨਾਲ ਗਰਮਾ ਉੱਠੀ ਹੈ।
ਪੰਜਾਬ ਅੰਦਰ ਸਿਆਸੀ ਅਖਾੜਾ ਭੱਖਿਆ ਹੋਇਆ ਹੈ ਆਏ ਦਿਨ ਜਿੱਥੇ ਸਿਆਸੀ ਬਿਆਨ ਹਲਚਲ ਪੈਦਾ ਕਰ ਰਹੇ ਹਨ ਤਾ ਉਥੇ ਹੀ ਬਰਨਾਲਾ ਦੀ ਸਿਆਸਤ ਲਡੂਆਂ ਨਾਲ ਗਰਮਾ ਉੱਠੀ ਹੈ। ਜੀ ਹਾ ਦਰਸਲ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਉਸ ਸਮੇ ਚਰਚਾ ਦਾ ਵਿਸ਼ਾ ਬਣ ਗਈ ਜਦੋ ਬਰਨਾਲਾ ਵਿਖੇ ਹਲਵਾਈ ਵਲੋ ਇਸ ਦਾ ਵਿਰੋਧ ਕੀਤਾ ਗਿਆ।
ਦੱਸ ਦੇਈਏ ਕਿ ਬਰਨਾਲਾ ਰੇਲਵੇ ਸਟੇਸ਼ਨ ਤੇ ਕ੍ਰਿਸ਼ਨ ਸਵਿਟਜ਼ ਦੀ ਦੁਕਾਨ ਦੇ ਮਾਲਿਕ ਕਰਨ ਮੰਗਲਾ ਨੇ ਵਿਰੋਧ ਪ੍ਰਗਟਾਇਆ ਹੈ। ਉਨ੍ਹਾ ਪੰਜਾਬ ਬਚਾਓ ਯਾਤਰਾ ਦਾ ਵਿਰੋਧ ਸ਼ੁਰੂ ਕਰ ਦਿੱਤਾ । ਮੰਗਲਾ ਦਾ ਕਹਿਣਾ ਹੈ ਕਿ ਪਿਛਲਿਆ ਵਿਧਾਨ ਸਭਾ ਚੋਣਾ ਦੌਰਾਨ ਉਨ੍ਹਾ ਦੀ ਦੁਕਾਨ ਤੋ ਖਾਦੇ ਢਾਈ ਲੱਖ ਦੇ ਲਡੂਆਂ ਦਾ ਬਕਾਇਆ ਅਜੇ ਬਾਕੀ ਹੈ। ਮੰਗਲਾ ਨੇ ਹੱਥ ਵਿਚ ਬੈਨਰ ਫੜਿਆ ਹੋਇਆ ਸੀ ਜਿਸ ਤੇ ਸੁਖਬੀਰ ਸਮੇਤ ਹੋਰਨਾਂ ਦੀਆਂ ਤਸਵੀਰਾਂ ਸਨ। ਸੁਖਬੀਰ ਸਿੰਘ ਬਾਦਲ ਦਾ ਬਰਨਾਲਾ ਪੁੱਜਣ ’ਤੇ ਹਲਵਾਈ ਦੁਕਾਨਦਾਰ ਨੇ ਕਾਫ਼ਲੇ ਅੱਗੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਦੀਆਂ ਤਸਵੀਰਾਂ ਸਨ। ਉਨ੍ਹਾਂ ਪਾਰਟੀ ਪ੍ਰਧਾਨ ਤੋਂ ਪਿਛਲੇ ਬਕਾਇਆਂ ਦੀ ਮੰਗ ਕੀਤੀ।
ਜ਼ਿਕਰ ਏ ਖਾਸ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਚੌਥਾ ਦਿਨ ਹੈ। ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਅੱਜ ਕਈ ਦਿੱਗਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਤੀਜੇ ਦਿਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 28 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕਿਆਂ ਤੋਂ ਇੱਕ-ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਸੰਗਰੂਰ, ਅੰਮ੍ਰਿਤਸਰ, ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਦੋ-ਦੋ, ਪਟਿਆਲਾ ਤੋਂ ਤਿੰਨ, ਆਨੰਦਪੁਰ ਸਾਹਿਬ ਤੋਂ ਤਿੰਨ, ਖਡੂਰ ਸਾਹਿਬ ਤੋਂ ਚਾਰ ਅਤੇ ਲੁਧਿਆਣਾ ਤੋਂ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਫਰੀਦਕੋਟ ਤੋਂ 3 ਉਮੀਦਵਾਰਾਂ ਨੇ 6 ਨਾਮਜ਼ਦਗੀ ਪੱਤਰ ਦਾਖਲ ਕੀਤੇ। ਇੱਥੇ 1 ਉਮੀਦਵਾਰ ਵੱਲੋਂ 4 ਫਾਰਮ ਭਰੇ ਗਏ ਹਨ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਗੁਰਦਾਸਪੁਰ ਅਤੇ ਜਲੰਧਰ ਲੋਕ ਸਭਾ ਸੀਟਾਂ ਲਈ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ ਹਨ।