ਪੜਚੋਲ ਕਰੋ

ITI ਦਾ ਵਿਦਿਆਰਥੀ ਡੇਢ ਕਿਲੋ ਅਫ਼ੀਮ ਦੇ ਨਾਲ ਕਾਬੂ, ਸਸਤੇ ਭਾਅ ਲਿਆ ਕੇ ਸ਼ਹਿਰ 'ਚ ਮਹਿੰਗੀ ਵੇਚਦਾ ਪੁਲਿਸ ਨੇ ਫੜਿਆ

ITI Student Arrest With Opium - ਹੋਰ ਪੈਸੇ ਕਮਾਉਣ ਲਈ ਉਸ ਨੇ ਅਫੀਮ ਵੇਚਣੀ ਸ਼ੁਰੂ ਕਰ ਦਿੱਤੀ। ਉਹ ਸਸਤੇ ਭਾਅ 'ਤੇ ਅਫੀਮ ਲਿਆ ਕੇ ਸ਼ਹਿਰ 'ਚ ਮਹਿੰਗੇ ਭਾਅ 'ਤੇ ਵੇਚਦਾ ਸੀ। ਪੁਲਸ ਜਲਦ ਹੀ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ

ਜਲੰਧਰ ਵਿੱਚ ਕਾਲਜ 'ਚ ਪੜ੍ਹਦੇ ਇੱਕ ਵਿਦਿਆਰਥੀ ਨੂੰ ਨਸ਼ਾ ਤਸਕਰੀ ਦੇ ਇਲਜ਼ਾਮਾਂ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹਨ ਨੌਜਵਾਨ ITI ਦਾ ਵਿਦਿਆਰਥੀ ਹੈ ਜੋ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਅਫ਼ੀਮ ਸਪਲਾਈ ਕਰਨ ਜਾ ਰਿਹਾ ਸੀ। 

ਜਲੰਧਰ ਕਮਿਸ਼ਨਰੇਟ ਪੁਲਿਸ ITI ਵਿਦਿਆਰਥੀ ਨੂੰ ਡੇਢ ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਬਰਜਿੰਦਰ ਸਿੰਘ ਉਰਫ ਬਰਜੀਨ ਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਸੀ। ਵਿਦਿਆਰਥੀ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼ ਦੀ ਟੀਮ ਨੇ ਰਾਜਾ ਗਾਰਡਨ, ਕਪੂਰਥਲਾ ਰੋਡ ਨੇੜਿਓਂ ਮੁਲਜ਼ਮ ਨੂੰ ਕਾਬੂ ਕੀਤਾ। ਚੈਕਿੰਗ ਦੌਰਾਨ ਪੁਲੀਸ ਨੇ ਡੇਢ ਕਿਲੋ ਅਫੀਮ ਬਰਾਮਦ ਕੀਤੀ। ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਡੀਸੀਪੀ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।

ਪੁਲੀਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦੀ ਉਮਰ 25 ਸਾਲ ਹੈ ਅਤੇ ਉਸ ਨੇ ਮੇਹਰ ਚੰਦ ਟੈਕਨੀਕਲ ਕਾਲਜ ਤੋਂ ਆਈ.ਟੀ.ਆਈ ਦੀ ਪੜ੍ਹਾਈ ਕੀਤੀ ਸੀ। ਆਈਟੀਆਈ ਪੂਰੀ ਕਰਨ ਤੋਂ ਬਾਅਦ, ਉਸਨੇ ਮਕਸੂਦ ਦੇ ਹੈਂਡ ਐਂਡ ਟੂਲ ਇੰਸਟੀਚਿਊਟ ਤੋਂ ਸੀਐਨਸੀ ਦੀ ਪੜ੍ਹਾਈ ਸ਼ੁਰੂ ਕੀਤੀ। 

ਮੁਲਜ਼ਮ ਨੇ ਦੱਸਿਆ ਕਿ ਉਸ ਦਾ ਵਿਆਹ ਨਹੀਂ ਹੋਇਆ ਸੀ। ਹੋਰ ਪੈਸੇ ਕਮਾਉਣ ਲਈ ਉਸ ਨੇ ਅਫੀਮ ਵੇਚਣੀ ਸ਼ੁਰੂ ਕਰ ਦਿੱਤੀ। ਉਹ ਸਸਤੇ ਭਾਅ 'ਤੇ ਅਫੀਮ ਲਿਆ ਕੇ ਸ਼ਹਿਰ 'ਚ ਮਹਿੰਗੇ ਭਾਅ 'ਤੇ ਵੇਚਦਾ ਸੀ। ਪੁਲਸ ਜਲਦ ਹੀ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਵੱਡੀ ਖ਼ਬਰ! ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਹਾਦਸਾ, ਘਰ 'ਚ ਵੜੀ ਬੇਕਾਬੂ ਹੋਈ ਬੱਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਹਾਦਸਾ, ਘਰ 'ਚ ਵੜੀ ਬੇਕਾਬੂ ਹੋਈ ਬੱਸ; ਮੱਚਿਆ ਹੜਕੰਪ
Jalandhar News : ਮਹਿਲਾ 'ਤੇ ਮਾਂ ਦੁਰਗਾ ਦੇ ਸਰੂਪ ਦੀ ਬੇਅਦਬੀ ਦਾ ਆਰੋਪ , ਚਸ਼ਮਾ ਲਗਾ ਕੇ ਤਸਵੀਰ ਕੀਤੀ ਪੋਸਟ 
Jalandhar News : ਮਹਿਲਾ 'ਤੇ ਮਾਂ ਦੁਰਗਾ ਦੇ ਸਰੂਪ ਦੀ ਬੇਅਦਬੀ ਦਾ ਆਰੋਪ , ਚਸ਼ਮਾ ਲਗਾ ਕੇ ਤਸਵੀਰ ਕੀਤੀ ਪੋਸਟ 
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਕੌਂਸਲਰ ਦੇ ਪਤੀ ’ਤੇ ਜਾਨਲੇਵਾ ਹਮਲਾ, 4 ਨੌਜਵਾਨਾਂ ਨੇ ਚਾਕੂ ਨਾਲ ਕੀਤੇ ਕਈ ਵਾਰ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਕੌਂਸਲਰ ਦੇ ਪਤੀ ’ਤੇ ਜਾਨਲੇਵਾ ਹਮਲਾ, 4 ਨੌਜਵਾਨਾਂ ਨੇ ਚਾਕੂ ਨਾਲ ਕੀਤੇ ਕਈ ਵਾਰ; ਫਿਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
Embed widget