Jalandhar News : ਜਲੰਧਰ ਵਿੱਚ ਉਪ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਮੌਜੂਦਗੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਨਸਾਫ ਪਾਰਟੀ ਦੇ ਆਗੂ ‘ਆਪ’ ਵਿੱਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਪਰਿਵਾਰ 'ਚ ਲਿਪ ਦੇ ਦੁਆਬਾ ਵਿੰਗ ਦੇ ਆਗੂਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਲਿਪ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ, ਦੁਆਬਾ ਜ਼ੋਨ ਦੇ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਰਹੇ ਜਰਨੈਲ ਨੰਗਲ ਅੱਜ ਲੋਕ ਇਨਸਾਫ਼ ਪਾਰਟੀ ਛੱਡ ਕੇ 'ਆਪ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ : ਕਿਸਾਨਾਂ ਨੇ ਖੋਲ੍ਹਿਆ ਮੋਰਚਾ, 18 ਅਪ੍ਰੈਲ ਨੂੰ ਰੋਕਾਂਗੇ ਟਰੇਨਾਂ, ਕਣਕ ਤੇ ਲਗਾਏ ਵੈਲਿਊ ਕਟ ਦਾ ਵਿਰੋਧ
ਉਨ੍ਹਾਂ ਦੇ ਨਾਲ ਜਸਵੀਰ ਸਿੰਘ ਬੱਗਾ (ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ), ਵਿਜੈ (ਹਲਕਾ ਇੰਚਾਰਜ ਬਟਾਲਾ), ਡਾ: ਸੁਖਦੇਵ ਚੌਕੜੀਆ (ਜਨਰਲ ਸਕੱਤਰ ਕਪੂਰਥਲਾ), ਸੁਨੀਲ ਸ਼ਰਮਾ (ਸ਼ਹਿਰ ਪ੍ਰਧਾਨ ਬਟਾਲਾ), ਸੂਰਜ ਲਕੋਤਰਾ (ਸੀਨੀਅਰ ਮੀਤ ਪ੍ਰਧਾਨ ਬਟਾਲਾ), ਗੁਰਪ੍ਰੀਤ ਸਿੰਘ ਗੋਰਾ (ਸ਼ਹੀਦ ਭਗਤ ਸਿੰਘ ਯੂਥ ਕਲੱਬ ਜਲੰਧਰ ਦੇ ਪ੍ਰਧਾਨ), ਐਂਡੀ ਪਵਾਰ (ਸ਼ਹੀਦ ਭਗਤ ਸਿੰਘ ਯੂਥ ਕਲੱਬ ਜਲੰਧਰ ਦੇ ਮੀਤ ਪ੍ਰਧਾਨ), ਸ਼ਸ਼ੀ ਬਾਂਗੜ (ਸੋਸ਼ਲ ਮੀਡੀਆ ਇੰਚਾਰਜ ਕਪੂਰਥਲਾ), ਜਤਿੰਦਰ ਸਿੰਘ ਰਿੰਪੀ (ਜਨਰਲ ਸਕੱਤਰ ਫਗਵਾੜਾ), ਸੁਖਵੰਤ ਸਿੰਘ ਬਸਰਾ (ਜਨਰਲ ਸਕੱਤਰ ਬਟਾਲਾ) ਅਤੇ ਯੂਥ ਆਗੂ ਨਵਜੋਤ ਸਿੰਘ, ਪ੍ਰਭਜੋਤ ਮੱਲ, ਮਨਦੀਪ ਕਲੇਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਜਸਵਿੰਦਰ ਭੱਲਾ ਕਿਉਂ ਨਹੀਂ ਜਾਂਦੇ ਕਿਸੇ ਦੇ ਭੋਗ ਜਾਂ ਅੰਤਿਮ ਸਸਕਾਰ 'ਤੇ? ਕਲਾਕਾਰ ਨੇ ਦੱਸੀ ਅਜੀਬ ਵਜ੍ਹਾ
ਹਰਚੰਦ ਬਰਸਟ ਨੇ ਸਮੂਹ ਨਵੇਂ ਮੈਂਬਰਾਂ ਨੂੰ ਜ਼ਮੀਨੀ ਪੱਧਰ 'ਤੇ ਕੰਮ ਕਰਨ ਅਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਆਪਣੇ ਇਲਾਕੇ ਦੇ ਆਮ ਲੋਕਾਂ ਤੱਕ ਲੈ ਕੇ ਜਾਣ ਦੀ ਅਪੀਲ ਕੀਤੀ। ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਲੋਕ ਅਤੇ ਪੰਜਾਬ ਪੱਖੀ ਆਗੂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਹਰ ਭਾਈਚਾਰੇ ਅਤੇ ਖੇਤਰ ਦੇ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਯਕੀਨਨ ਵੱਡੀ ਜਿੱਤ ਦਰਜ ਕਰਨਗੇ।