Jalandhar news: ਜਲੰਧਰ ਪੁਲਿਸ ਨੇ ਇੱਕ ਭਗੌੜੇ ਨੂੰ ਕੀਤਾ ਕਾਬੂ, ਪਿਸਤੌਲ ਸਣੇ ਕਈ ਹਥਿਆਰ ਕੀਤੇ ਬਰਾਮਦ
Jalandhar news: ਜਲੰਧਰ ਐਂਟੀ ਨਾਰਕੋਟਿਕਸ ਅਤੇ ਸੀਆਈਏ 2 ਕਮਿਸ਼ਨਰੇਟ ਪੁਲਿਸ ਨੇ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 32 ਬੋਰ ਦੇ 4 ਪਿਸਤੌਲ, 3 ਜਿੰਦਾ ਕਾਰਤੂਸ ਅਤੇ 12 ਬੋਰ ਦੀ ਇਕ ਰਾਈਫਲ ਬਰਾਮਦ ਹੋਈ ਹੈ।
Jalandhar news: ਜਲੰਧਰ ਐਂਟੀ ਨਾਰਕੋਟਿਕਸ ਅਤੇ ਸੀਆਈਏ 2 ਕਮਿਸ਼ਨਰੇਟ ਪੁਲਿਸ ਨੇ ਇੱਕ ਭਗੌੜੇ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 32 ਬੋਰ ਦੇ 4 ਪਿਸਤੌਲ, 3 ਜਿੰਦਾ ਕਾਰਤੂਸ ਅਤੇ 12 ਬੋਰ ਦੀ ਇਕ ਰਾਈਫਲ ਬਰਾਮਦ ਹੋਈ ਹੈ।
ਫੜੇ ਗਏ ਭਗੌੜੇ ਦੀ ਪਛਾਣ ਰਾਕੇਸ਼ ਵਜੋਂ ਹੋਈ ਹੈ। ਦੱਸ ਦਈਏ ਕਿ ਇਹ ਇੱਕ ਕਤਲ ਕੇਸ ਵਿੱਚ ਸ਼ਾਮਲ ਸੀ ਅਤੇ ਪੈਰੋਲ 'ਤੇ ਬਾਹਰ ਆਇਆ ਸੀ, ਜਿਸ ਤੋਂ ਬਾਅਦ ਉਹ ਵਾਪਸ ਜੇਲ੍ਹ ਨਹੀਂ ਗਿਆ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
ਇਹ ਵੀ ਪੜ੍ਹੋ: PM Modi Gaza Hospital Attack: ਗਾਜ਼ਾ ਹਸਪਤਾਲ 'ਤੇ ਹੋਇਆ ਹਮਲਾ, ਪੀਐਮ ਮੋਦੀ ਨੇ ਕਿਹਾ- ਹਮਲਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਾਡੀ ਟੀਮ ਨਾਕਾਬੰਦੀ ਦੌਰਾਨ ਮਕਸੂਦ ਚੌਕ ਵਿੱਚ ਮੌਜੂਦ ਸੀ ਤਾਂ ਉਸ ਸਮੇਂ ਗੁਪਤ ਸੂਚਨਾ ਮਿਲੀ ਕਿ ਰਾਕੇਸ਼ ਨਾਂ ਦੇ ਵਿਅਕਤੀ ਨੇ ਕਪੂਰਥਲਾ ਵਿੱਚ ਕਤਲ ਕਰ ਦਿੱਤਾ ਹੈ ਅਤੇ ਪੈਰੋਲ ’ਤੇ ਆਇਆ ਹੋਇਆ ਸੀ।
ਉਹ ਜੇਲ੍ਹ ਤੋਂ ਬਾਹਰ ਆਇਆ ਪਰ ਉਸ ਤੋਂ ਬਾਅਦ ਜੇਲ੍ਹ ਨਹੀਂ ਗਿਆ ਅਤੇ ਸਾਡੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ 32 ਬੋਰ ਦੇ 4 ਪਿਸਤੌਲ, 3 ਜਿੰਦਾ ਕਾਰਤੂਸ ਅਤੇ 12 ਬੋਰ ਦੀ ਇਕ ਰਾਈਫਲ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ: Delhi News: ਗੁਰਦੁਆਰੇ 'ਚ ਚੱਲੀਆਂ ਤਲਵਾਰਾਂ, ਲੱਥੀਆਂ ਦਸਤਾਰਾਂ...ਜਾਣੋ ਪੂਰਾ ਮਾਮਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।