Jalandhar News: ਜਲੰਧਰ ਦਿਹਾਤੀ ਕ੍ਰਾਈਮ ਬ੍ਰਾਂਚ ਦੀ ਪੁਲਿਸ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਗਰੋਹ ਦੇ 3 ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਦੌਰਾਨ ਪੁਲਿਸ ਨੇ ਗੁਰਪ੍ਰੀਤ, ਤਲਜਿੰਦਰ ਤੇ ਸੁਖਪਾਲ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 32 ਬੋਰ ਦਾ 1 ਦੇਸੀ ਪਿਸਤੌਲ, 2 ਜ਼ਿੰਦਾ ਕਾਰਤੂਸ ਤੇ 2 ਦਾਤਰ ਵੀ ਬਰਾਮਦ ਕੀਤੇ ਹਨ।
ਪੁਲਿਸ ਦੇ ਦੱਸਣ ਮੁਤਾਬਕ ਮੁਲਜ਼ਮ ਗੋਪੀ ਨਿੱਝਰ ਸੁੱਖਾ ਕਾਹਲਵਾਂ ਦਾ ਕਾਫੀ ਕਰੀਬੀ ਸੀ ਤੇ ਉਸ ਦੇ ਕਤਲ ਦਾ ਚਸ਼ਮਦੀਦ ਗਵਾਹ ਵੀ ਸੀ। ਉਸ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਸੁੱਖਾ ਕਾਹਲਵਾਂ ਦੀ ਮੌਤ ਤੋਂ ਬਾਅਦ ਇਹ ਗੈਂਗ ਚਲਾਉਂਦਾ ਸੀ। ਇਸ ਦੇ ਨਾਲ ਹੀ ਉਹ ਸੁੱਖਾ ਕਾਹਲਵਾਂ ਦੀ ਫੋਟੋ ਫੇਸਬੁੱਕ ’ਤੇ ਅਪਲੋਡ ਕਰ ਕੇ ਦਹਿਸ਼ਤ ਫੈਲਾਉਂਦਾ ਸੀ।ਇਹ ਤਿੰਨੋਂ ਮੁਲਾਜ਼ਮ ਬੈਂਕ ਡਕੈਤੀ ਜਾਂ ਏਟੀਐਮ ਲੁੱਟਣ ਦੀ ਫਿਰਾਕ ’ਚ ਸਨ।
ਇਸ ਸਬੰਧੀ ਐਸਐਸਪੀ ਦਿਹਾਤੀ ਰੂਪਦੀਪ ਸਿੰਘ ਤੇ ਐਸਪੀ (ਡੀ) ਸਰਬਜੀਤ ਸਿੰਘ ਦੀ ਅਗਵਾਈ ’ਚ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਵਾਲੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਜੈਰਾਮਪੁਰ ਜ਼ਿਲ੍ਹਾ ਕਪੂਰਥਲਾ ਆਪਣੇ ਸਾਥੀ ਤਲਜਿੰਦਰ ਸਿੰਘ ਸਮੇਤ ਉਰਫ ਮੇਹਰ ਲਖਨ ਵਾਸੀ ਪਿੰਡ ਲੱਖਣ ਕਲਾਂ ਜ਼ਿਲ੍ਹਾ ਕਪੂਰਥਲਾ, ਸੁਖਪਾਲ ਸਿੰਘ ਉਰਫ਼ ਮੰਗਾ ਪਿੰਡ ਪੱਤੜ ਖੁਰਦ ਜਲੰਧਰ ਨੇ ਮਿਲ ਕੇ ਗੈਂਗ ਬਣਾਈ ਹੋਈ ਹੈ।
ਐਸਐਸਪੀ ਸਵਰਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਮਾਮਲੇ ਨੂੰ ਟਰੇਸ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ’ਚ ਇਹ ਵੀ ਪਤਾ ਲੱਗਾ ਕਿ ਤਲਜਿੰਦਰ ਸਿੰਘ ਦਾ ਦੋਸਤ ਸੁਖਵੀਰ ਸਿੰਘ, ਜੋ ਕਿ ਅਮਰੀਕਾ ’ਚ ਰਹਿੰਦਾ ਹੈ, ਉਸ ਨਾਲ ਦੋਸਤੀ ਸੀ। ਸੁਖਵੀਰ ਸਿੰਘ ਦਾ ਆਪਣੇ ਚਚੇਰੇ ਭਰਾ ਦਲਜੀਤ ਸਿੰਘ ਵਾਸੀ ਪੱਤੜ ਖੁਰਦ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਹੈ। ਇਸ ਦੀ ਰੰਜਿਸ਼ ਕੱਢਣ ਲਈ ਸੁਖਵੀਰ ਸਿੰਘ ਨੇ ਤਲਜਿੰਦਰ ਨੂੰ ਸੁਪਾਰੀ ਦਿੱਤੀ ਤੇ ਸੌਦਾ 2 ਲੱਖ ’ਚ ਹੋਇਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।