Hockey Tournament: ਹਾਕੀ ਅੰਡਰ-17 ਦਾ ਮੁਕਾਬਲਾ ਜਲੰਧਰ ਦੀ ਟੀਮ ਨੇ ਜਿੱਤਿਆ
Hockey Tournament under-17 - ਐਥਲੈਟਿਕਸ ਉਮਰ ਵਰਗ 65 ਸਾਲ ਤੋਂ ਵੱਧ ਖਿਡਾਰੀਆਂ ਦੇ 800 ਮੀਟਰ ਈਵੈਂਟ ਵਿਚ ਬਲਵੰਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਜੋਗਿੰਦਰ ਪਾਲ ਸਰੋਏ ਜ਼ਿਲ੍ਹਾ ਹੁਸ਼ਿਆਰਪੁਰ ਦੂਜੇ
ਜਲੰਧਰ, 20 ਅਕਤੂਬਰ : ਸੂਬੇ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਬਰਲਟਲ ਪਾਰਕ, ਡੀ.ਏ.ਵੀ. ਕਾਲਜ ਹਾਕੀ ਗਰਾਊਂਡ ਅਤੇ ਖਾਲਸਾ ਕਾਲਜ ਹਾਕੀ ਗਰਾਊਂਡ ਵਿਖੇ ਹਾਕੀ ਅਤੇ ਸਪੋਰਟਸ ਸਕੂਲ ਵਿਖੇ ਐਥਲੈਟਿਕਸ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ ਨੇ ਅੱਜ ਹੋਏ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ ਉਮਰ ਵਰਗ 65 ਸਾਲ ਤੋਂ ਵੱਧ ਖਿਡਾਰੀਆਂ ਦੇ 800 ਮੀਟਰ ਈਵੈਂਟ ਵਿਚ ਬਲਵੰਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਜੋਗਿੰਦਰ ਪਾਲ ਸਰੋਏ ਜ਼ਿਲ੍ਹਾ ਹੁਸ਼ਿਆਰਪੁਰ ਦੂਜੇ ਅਤੇ ਸੁਰਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੀਜੇ ਸਥਾਨ ’ਤੇ ਰਹੇ।
ਅੰਡਰ-17 ਲੜਕੀਆਂ 200 ਮੀਟਰ ਈਵੈਂਟ ਵਿਚ ਸੁਪ੍ਰੀਤ ਕੌਰ ਜ਼ਿਲ੍ਹਾ ਮੋਹਾਲੀ ਨੇ ਪਹਿਲਾ, ਜਸਲੀਨ ਕੌਰ ਜ਼ਿਲ੍ਹਾ ਮੋਗਾ ਨੇ ਦੂਜਾ ਅਤੇ ਰਮਨਜੋਤ ਜ਼ਿਲ੍ਹਾ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੀਆਂ 800 ਮੀਟਰ ਈਵੈਂਟ ਵਿਚ ਮੰਨਤ ਬਰਾੜ ਜ਼ਿਲ੍ਹਾ ਸ੍ਰੀ ਮੁਕਸਤਰ ਸਾਹਿਬ ਨੇ ਪਹਿਲਾ, ਰਾਜਵਿੰਦਰ ਕੌਰ ਜ਼ਿਲ੍ਹਾ ਤਰਨਤਾਰਨ ਨੇ ਦੂਜਾ ਅਤੇ ਹਰਪ੍ਰੀਤ ਕੌਰ ਤਰਨਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੀਆਂ 300 ਮੀਟਰ ਈਵੈਂਟ ਵਿਚ ਮੇਹਰਦੀਪ ਕੌਰ ਜ਼ਿਲ੍ਹਾ ਪਟਿਆਲਾ ਨੇ ਪਹਿਲਾ, ਦੀਆ ਰਾਣਾ ਜ਼ਿਲ੍ਹਾ ਰੂਪਨਗਰ ਨੇ ਦੂਜਾ ਅਤੇ ਲੱਛਮੀ ਜ਼ਿਲ੍ਹਾ ਤਰਨਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੇ 800 ਮੀਟਰ ਈਵੈਂਟ ਵਿਚ ਅਰੁਨ ਕੈਥਵਾਰ ਜ਼ਿਲ੍ਹਾ ਹੁਸਿਆਰਪੁਰ ਨੇ ਪਹਿਲਾ, ਵਿਸ਼ਾਲ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਨੇ ਦੂਜਾ ਅਤੇ ਮੰਨਤ ਜ਼ਿਲ੍ਹਾ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕੇ 3000 ਮੀਟਰ ਵਿਚ ਰਵੀ ਕੁਮਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਅੰਮ੍ਰਿਤਸਰ ਨੇ ਦੂਜਾ ਅਤੇ ਹਰਮਨਦੀਪ ਸਿੰਘ ਸ੍ਰੀ ਮੁਕਸਤਸਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੇ 400 ਮੀਟਰ ਵਿਚ ਅੰਕਿਤ ਕੁਮਾਰ ਜ਼ਿਲ੍ਹਾ ਜਲੰਧਰ ਨੇ ਪਹਿਲਾ, ਸੋਹੇਲ ਜ਼ਿਲ੍ਹਾ ਫਾਜ਼ਿਲਕਾ ਨੇ ਦੂਜਾ ਅਤੇ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਤਰਨਤਾਰਨ ਨੇ ਤੀਜਾ ਸਥਾਨ ਹਾਸਲ ਕੀਤਾ।
ਹਾਕੀ ਅੰਡਰ-14 ਲੜਕੇ ਮੁਕਾਬਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਾਕੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਲੇਰਕੋਟਲਾ ਦੀ ਹਾਕੀ ਟੀਮ ਦੂਜੇ ਅਤੇ ਜਲੰਧਰ ਦੀ ਹਾਕੀ ਟੀਮ ਤੀਜੇ ਸਥਾਨ ’ਤੇ ਰਹੀ।
ਅੰਡਰ-17 ਲੜਕੇ ਵਿਚ ਜਲੰਧਰ ਜ਼ਿਲ੍ਹੇ ਦੀ ਹਾਕੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਾਕੀ ਟੀਮ ਨੇ ਦੂਜਾ ਅਤੇ ਰੂਪਨਗਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।