ਪੜਚੋਲ ਕਰੋ

Lok Sabha Election 2024: ਚੋਣ ਕਮਿਸ਼ਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ, ਇਸ ਮਾਮਲੇ 'ਚ ਮੰਗਿਆ ਸਪੱਸ਼ਟੀਕਰਨ

Charanjit Singh Channi: ਕਮਿਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਚੋਣਾਂ 2024 ਲਈ ਜਲੰਧਰ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਚਿਤਾਵਨੀ ਦਿੱਤੀ ਹੈ।

Lok Sabha Election 2024: ਚੋਣ ਕਮਿਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਚੋਣਾਂ 2024 ਲਈ ਜਲੰਧਰ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ 5 ਮਈ, 2024 ਨੂੰ ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਟਿੱਪਣੀ ਕੀਤੀ ਸੀ ਕਿ ਪੁੰਛ ਵਿੱਚ 4 ਮਈ ਨੂੰ ਭਾਰਤੀ ਹਥਿਆਰਬੰਦ ਬਲਾਂ ਦੇ ਕਾਫ਼ਲੇ ‘ਤੇ ਹੋਇਆ ਦਹਿਸ਼ਤੀ ਹਮਲਾ ਇੱਕ ਸੋਚਿਆ-ਸਮਝਿਆ ‘ਸਟੰਟ’ ਸੀ।

ਮੰਗਿਆ ਸਪੱਸ਼ਟੀਕਰਨ 

ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਚੰਨੀ ਨੂੰ ਜਲੰਧਰ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਇਸ ਟਿੱਪਣੀ ਸਬੰਧੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।  ਚੋਣ ਕਮਿਸ਼ਨ ਨੇ ਚੰਨੀ ਵੱਲੋਂ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੇ ਮੈਨੂਅਲ ਦੇ ਅਨੁਬੰਧ-1 ਦੀ ਧਾਰਾ 2 (ਜਨਰਲ ਕੰਡਕਟ) ਦੀ ਉਲੰਘਣਾ ਮੰਨਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਰੋਧੀ ਪਾਰਟੀਆਂ ਦੀ ਆਲੋਚਨਾ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ, ਇਸਦੇ ਪਿਛਲੇ ਰਿਕਾਰਡ ਅਤੇ ਕੰਮਾਂ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ।

ਪਾਰਟੀਆਂ ਅਤੇ ਉਮੀਦਵਾਰਾਂ ਨੂੰ ਨਿੱਜੀ ਜੀਵਨ ਨਾਲ ਜੁੜੇ ਪਹਿਲੂਆਂ, ਜਿਸਦਾ ਵਿਰੋਧੀ ਪਾਰਟੀਆਂ ਦੇ ਆਗੂਆਂ ਜਾਂ ਵਰਕਰਾਂ ਦੀਆਂ ਜਨਤਕ ਗਤੀਵਿਧੀਆਂ ਨਾਲ ਕੋਈ ਸਬੰਧੀ ਨਹੀਂ ਹੈ, ਦੀ ਆਲੋਚਨਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਿਰਆਧਾਰ ਤੇ ਬੇਬੁਨਿਦ ਦੋਸ਼ਾਂ ਜਾਂ ਤੋੜ-ਮਰੋੜ ਕੇ ਪੇਸ਼ ਕੀਤੇ ਬਿਆਨਾਂ ਦੇ ਆਧਾਰ 'ਤੇ ਵਿਰੋਧੀ ਪਾਰਟੀਆਂ ਜਾਂ ਉਨ੍ਹਾਂ ਦੇ ਵਰਕਰਾਂ ਦੀ ਆਲੋਚਨਾ ਤੋਂ ਗੁਰੇਜ਼ ਕੀਤਾ ਜਾਵੇ। ਵੋਟਰਾਂ ਨੂੰ ਗੁੰਮਰਾਹ ਕਰਨ ਲਈ ਰਾਜਨੀਤਿਕ ਪਾਰਟੀਆਂ ਅਤੇ ਇਨ੍ਹਾਂ ਦੇ ਆਗੂਆਂ ਨੂੰ ਬੇਬੁਨਿਆਦ ਅਤੇ ਝੂਠੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ।

 ਚੋਣ ਕਮਿਸ਼ਨ ਨੇ ਚੰਨੀ ਨੂੰ ਭਵਿੱਖ ਵਿੱਚ ਅਜਿਹੀਆਂ ਉਲੰਘਣਾਵਾਂ ਤੋਂ ਬਚਣ ਦੀ ਸਲਾਹ ਅਤੇ ਚਿਤਾਵਨੀ ਦਿੰਦਿਆਂ ਚੋਣ ਜ਼ਾਬਤੇ ਦੀ ਸਹੀ ਅਰਥਾਂ ਵਿੱਚ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਨਸ਼ਿਆਂ ਦਾ ਕਹਿਰ! ਪੰਜਾਬ 'ਚ 14 ਦਿਨਾਂ ਅੰਦਰ 14 ਮੌਤਾਂ, ਜਾਖੜ ਬੋਲੇ, ਭਗਵੰਤ ਮਾਨ ਜੀ...
Punjab News: ਨਸ਼ਿਆਂ ਦਾ ਕਹਿਰ! ਪੰਜਾਬ 'ਚ 14 ਦਿਨਾਂ ਅੰਦਰ 14 ਮੌਤਾਂ, ਜਾਖੜ ਬੋਲੇ, ਭਗਵੰਤ ਮਾਨ ਜੀ...
ਹਿਮਾਚਲ 'ਚ ਪੰਜਾਬੀ ਜੋੜੇ 'ਤੇ ਹੋਏ ਹਮਲੇ ਖ਼ਿਲਾਫ਼ ਪੰਜਾਬ ਪੁਲਿਸ ਦਰਜ ਕਰੇਗੀ ਐਫਆਈਆਰ
ਹਿਮਾਚਲ 'ਚ ਪੰਜਾਬੀ ਜੋੜੇ 'ਤੇ ਹੋਏ ਹਮਲੇ ਖ਼ਿਲਾਫ਼ ਪੰਜਾਬ ਪੁਲਿਸ ਦਰਜ ਕਰੇਗੀ ਐਫਆਈਆਰ
T20 World Cup ਵਿਚਾਲੇ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮਹਾਨ ਬੱਲੇਬਾਜ਼ ਦੇ ਸੰਨਿਆਸ ਨਾਲ ਇੱਕ ਯੁੱਗ ਦਾ ਅੰਤ
T20 World Cup ਵਿਚਾਲੇ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮਹਾਨ ਬੱਲੇਬਾਜ਼ ਦੇ ਸੰਨਿਆਸ ਨਾਲ ਇੱਕ ਯੁੱਗ ਦਾ ਅੰਤ
Terrorist Attack: ਅੱਤਵਾਦੀ ਹਮਲੇ ਤੋਂ ਬਾਲ-ਬਾਲ ਬਚਿਆ ਇਹ ਅਦਾਕਾਰ, ਖੌਫਨਾਕ ਮੰਜ਼ਰ ਦਾ ਕੀਤਾ ਖੁਲਾਸਾ
Terrorist Attack: ਅੱਤਵਾਦੀ ਹਮਲੇ ਤੋਂ ਬਾਲ-ਬਾਲ ਬਚਿਆ ਇਹ ਅਦਾਕਾਰ, ਖੌਫਨਾਕ ਮੰਜ਼ਰ ਦਾ ਕੀਤਾ ਖੁਲਾਸਾ
Advertisement
metaverse

ਵੀਡੀਓਜ਼

Anmol Gagan Mann Marriage | G Wagon 'ਚ ਜਾਏਗੀ ਮੰਤਰੀ ਅਨਮੋਲ ਗਗਨ ਮਾਨ ਦੀ ਡੋਲੀAnmol Gagan Mann Marriage ਅਨਮੋਲ ਗਗਨ ਮਾਨ ਬਣੀ ਦੁਲਹਨ , ਲਾੜੀ ਦਾ ਨੂਰ ਤਾਂ ਵੇਖੋAnmol Gagan Maan| ਅਨਮੋਲ ਗਗਨ ਮਾਨ ਨੂੰ ਵਿਆਹ ਦਾ ਚੜਿਆ ਰੰਗ, ਬੇਹੱਦ ਖੂਬਸੂਰਤ ਲੱਗ ਰਹੇCanal Broke| ਨਵੀਂ ਬਣੀ ਨਹਿਰ 'ਚ ਪਿਆ ਪਾੜ, ਖੇਤਾਂ 'ਚ ਭਰਿਆ ਪਾਣੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਨਸ਼ਿਆਂ ਦਾ ਕਹਿਰ! ਪੰਜਾਬ 'ਚ 14 ਦਿਨਾਂ ਅੰਦਰ 14 ਮੌਤਾਂ, ਜਾਖੜ ਬੋਲੇ, ਭਗਵੰਤ ਮਾਨ ਜੀ...
Punjab News: ਨਸ਼ਿਆਂ ਦਾ ਕਹਿਰ! ਪੰਜਾਬ 'ਚ 14 ਦਿਨਾਂ ਅੰਦਰ 14 ਮੌਤਾਂ, ਜਾਖੜ ਬੋਲੇ, ਭਗਵੰਤ ਮਾਨ ਜੀ...
ਹਿਮਾਚਲ 'ਚ ਪੰਜਾਬੀ ਜੋੜੇ 'ਤੇ ਹੋਏ ਹਮਲੇ ਖ਼ਿਲਾਫ਼ ਪੰਜਾਬ ਪੁਲਿਸ ਦਰਜ ਕਰੇਗੀ ਐਫਆਈਆਰ
ਹਿਮਾਚਲ 'ਚ ਪੰਜਾਬੀ ਜੋੜੇ 'ਤੇ ਹੋਏ ਹਮਲੇ ਖ਼ਿਲਾਫ਼ ਪੰਜਾਬ ਪੁਲਿਸ ਦਰਜ ਕਰੇਗੀ ਐਫਆਈਆਰ
T20 World Cup ਵਿਚਾਲੇ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮਹਾਨ ਬੱਲੇਬਾਜ਼ ਦੇ ਸੰਨਿਆਸ ਨਾਲ ਇੱਕ ਯੁੱਗ ਦਾ ਅੰਤ
T20 World Cup ਵਿਚਾਲੇ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮਹਾਨ ਬੱਲੇਬਾਜ਼ ਦੇ ਸੰਨਿਆਸ ਨਾਲ ਇੱਕ ਯੁੱਗ ਦਾ ਅੰਤ
Terrorist Attack: ਅੱਤਵਾਦੀ ਹਮਲੇ ਤੋਂ ਬਾਲ-ਬਾਲ ਬਚਿਆ ਇਹ ਅਦਾਕਾਰ, ਖੌਫਨਾਕ ਮੰਜ਼ਰ ਦਾ ਕੀਤਾ ਖੁਲਾਸਾ
Terrorist Attack: ਅੱਤਵਾਦੀ ਹਮਲੇ ਤੋਂ ਬਾਲ-ਬਾਲ ਬਚਿਆ ਇਹ ਅਦਾਕਾਰ, ਖੌਫਨਾਕ ਮੰਜ਼ਰ ਦਾ ਕੀਤਾ ਖੁਲਾਸਾ
Sangrur News: ਆਖਰ ਕਿਉਂ ਨਹੀਂ ਵੱਜ ਰਿਹਾ ਨਸ਼ਿਆਂ ਦੇ ਦਰਿਆ ਨੂੰ ਬੰਨ੍ਹ? ਸਿਆਸਤਦਾਨਾਂ, ਪੁਲਿਸ ਤੇ ਤਸਕਰਾਂ ਦੇ ਗੱਠਜੋੜ ਦੀ ਜਾਂਚ ਦੇ ਹੁਕਮ
ਆਖਰ ਕਿਉਂ ਨਹੀਂ ਵੱਜ ਰਿਹਾ ਨਸ਼ਿਆਂ ਦੇ ਦਰਿਆ ਨੂੰ ਬੰਨ੍ਹ? ਸਿਆਸਤਦਾਨਾਂ, ਪੁਲਿਸ ਤੇ ਤਸਕਰਾਂ ਦੇ ਗੱਠਜੋੜ ਦੀ ਜਾਂਚ ਦੇ ਹੁਕਮ
Anmol Gagan Maan Wedding: ਅਨਮੋਲ ਗਗਨ ਮਾਨ ਨੇ ਸ਼ਹਿਬਾਜ਼ ਨਾਲ ਲਈਆਂ ਲਾਵਾਂ, ਮਹਿੰਦੀ-ਹਲਦੀ ਸਣੇ ਵੇਖੋ ਹਰ ਫੰਕਸ਼ਨ ਦੀਆਂ ਤਸਵੀਰਾਂ
ਅਨਮੋਲ ਗਗਨ ਮਾਨ ਨੇ ਸ਼ਹਿਬਾਜ਼ ਨਾਲ ਲਈਆਂ ਲਾਵਾਂ, ਮਹਿੰਦੀ-ਹਲਦੀ ਸਣੇ ਵੇਖੋ ਹਰ ਫੰਕਸ਼ਨ ਦੀਆਂ ਤਸਵੀਰਾਂ
Gurdaspur News: ਹੁਣ ਆਪਣੇ ਘਰਾਂ ਅੰਦਰ ਵੀ ਸੁਰੱਖਿਅਤ ਨਹੀਂ ਲੋਕ! ਹੋਸ਼ ਉਡਾ ਦੇਵੇਗੀ ਸਾਬਕਾ ਏਐਸਆਈ ਦੇ ਘਰ ਵਾਪਰੀ ਘਟਨਾ
Gurdaspur News: ਹੁਣ ਆਪਣੇ ਘਰਾਂ ਅੰਦਰ ਵੀ ਸੁਰੱਖਿਅਤ ਨਹੀਂ ਲੋਕ! ਹੋਸ਼ ਉਡਾ ਦੇਵੇਗੀ ਸਾਬਕਾ ਏਐਸਆਈ ਦੇ ਘਰ ਵਾਪਰੀ ਘਟਨਾ
Shubman Gill: ਸ਼ੁਭਮਨ ਗਿੱਲ ਖਿਲਾਫ BCCI ਵੱਲੋਂ ਵੱਡਾ ਐਕਸ਼ਨ! ਜਾਣੋ ਹੁਣ ਕਿਉਂ ਨਹੀਂ ਪਹਿਨ ਸਕੇਗਾ ਟੀਮ ਇੰਡੀਆ ਦੀ ਜਰਸੀ ?
ਸ਼ੁਭਮਨ ਗਿੱਲ ਖਿਲਾਫ BCCI ਵੱਲੋਂ ਵੱਡਾ ਐਕਸ਼ਨ! ਜਾਣੋ ਹੁਣ ਕਿਉਂ ਨਹੀਂ ਪਹਿਨ ਸਕੇਗਾ ਟੀਮ ਇੰਡੀਆ ਦੀ ਜਰਸੀ ?
Embed widget