Punjab News : ਜ਼ਮੀਨੀ ਹਕੀਕਤ ਤੋਂ ਧਿਆਨ ਭਟਕਾ ਰਹੇ ਸੀਐਮ ਮਾਨ, ਵਿਧਾਇਕ ਵੱਲੋਂ ਨਸ਼ਾ ਤਸਕਰ ਤੋਂ 40 ਲੱਖ ਲੈਣ 'ਤੇ ਐਕਸ਼ਨ ਕਿਉਂ ਨਹੀਂ: ਪਰਗਟ ਸਿੰਘ
Jalandhar News: ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਮਾਨ ਵੱਲੋਂ ਜ਼ਮੀਨੀ ਹਕੀਕਤ ਤੋਂ ਭਟਕਾਇਆ ਜਾ ਰਿਹਾ ਹੈ। ਪਰਗਟ ਸਿੰਘ ਨੇ ਸਵਾਲ ਕੀਤਾ ਕਿ ਇੱਕ ਵਿਧਾਇਕ ਦੀਆਂ ਨਸ਼ਾ ਤਸਕਰ ਤੋਂ 40 ਲੱਖ ਰੁਪਏ ਲੈਣ ਦੀਆਂ ਰਿਪੋਰਟਾਂ ਮਗਰੋਂ ਵੀ ਸੀਐਮ ਮਾਨ ਚੁੱਪ ਕਿਉਂ ਹਨ।
Jalandhar News: ਸਾਬਕਾ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਾ ਵਿਰੋਧੀ ਰੈਲੀ 'ਤੇ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਮਾਨ ਵੱਲੋਂ ਜ਼ਮੀਨੀ ਹਕੀਕਤ ਤੋਂ ਭਟਕਾਇਆ ਜਾ ਰਿਹਾ ਹੈ। ਪਰਗਟ ਸਿੰਘ ਨੇ ਸਵਾਲ ਕੀਤਾ ਕਿ ਇੱਕ ਵਿਧਾਇਕ ਦੀਆਂ ਨਸ਼ਾ ਤਸਕਰ ਤੋਂ 40 ਲੱਖ ਰੁਪਏ ਲੈਣ ਦੀਆਂ ਰਿਪੋਰਟਾਂ ਮਗਰੋਂ ਵੀ ਸੀਐਮ ਮਾਨ ਚੁੱਪ ਕਿਉਂ ਹਨ।
ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ...
ਲੁਧਿਆਣਾ ਵਿੱਚ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਵੱਲੋਂ ਕੱਢੀ ਗਈ ਨਸ਼ਾ ਵਿਰੋਧੀ ਰੈਲੀ ਲੋਕਾਂ ਦਾ ਧਿਆਨ ਜ਼ਮੀਨੀ ਹਕੀਕਤ ਤੋਂ ਭਟਕਾਉਣ ਤੋਂ ਇਲਾਵਾ ਕੁਝ ਨਹੀਂ ਹੈ। ਮੁੱਖ ਮੰਤਰੀ ਤੇ ਪੁਲਿਸ ਦਾ ਜੋ ਕੰਮ ਹੈ, ਉਸ ਨੂੰ ਛੱਡ ਮਸ਼ਹੂਰੀਆਂ ਲਈ ਫੋਟੋਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਜਲੰਧਰ ਦੇ ਇੱਕ MLA ਦੀਆਂ ਨਸ਼ਾ ਤਸਕਰ ਤੋਂ 40 ਲੱਖ ਰੁਪਏ ਲੈਣ ਦੀਆਂ ਖਬਰਾਂ ਚੱਲ ਰਹੀਆਂ ਹਨ, ਉਸ ਤੇ ਮੁੱਖ ਮੰਤਰੀ ਚੁੱਪ ਹਨ।
ਮਾਣਯੋਗ ਹਾਈਕੋਰਟ ਨੇ ਪੁਲਿਸ ਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਬਾਰੇ ਕਿਹਾ ਹੈ ਤੇ ਪੁਲਿਸ ਨਸ਼ਾ ਤਸਕਰਾਂ ਤੇ ਕਾਰਵਾਈਆਂ ਦੀ ਜਗ੍ਹਾ ਸਾਈਕਲ ਰੈਲੀਆਂ ਕਰ ਰਹੀ ਹੈ।
ਲੁਧਿਆਣਾ ਵਿੱਚ ਮੁੱਖ ਮੰਤਰੀ @BhagwantMann ਅਤੇ ਪੁਲਿਸ ਵੱਲੋਂ ਕੱਢੀ ਗਈ ਨਸ਼ਾ ਵਿਰੋਧੀ ਰੈਲੀ ਲੋਕਾਂ ਦਾ ਧਿਆਨ ਜ਼ਮੀਨੀ ਹਕੀਕਤ ਤੋਂ ਭਟਕਾਉਣ ਤੋਂ ਇਲਾਵਾ ਕੁਝ ਨਹੀਂ ਹੈ।
— Pargat Singh (@PargatSOfficial) November 16, 2023
ਮੁੱਖ ਮੰਤਰੀ ਅਤੇ ਪੁਲਿਸ ਦਾ ਜੋ ਕੰਮ ਹੈ ਉਸ ਨੂੰ ਛੱਡ ਮਸ਼ਹੂਰੀਆਂ ਲਈ ਫੋਟੋਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਜਲੰਧਰ ਦੇ ਇੱਕ MLA ਦੀਆਂ ਨਸ਼ਾ ਤਸਕਰ ਤੋਂ 40 ਲੱਖ… pic.twitter.com/DMCo4ibGwf
ਦੱਸ ਦਈਏ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਾਈਕਲ ਰੈਲੀ ਕੱਢੀ ਸੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਤੋਂ ਸ਼ੁਰੂ ਹੋਈ ਇਸ ਰੈਲੀ ਲਈ 25 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।
ਸਿੱਧੂ ਨੇ ਦਾਅਵਾ ਕੀਤਾ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਸੀ, ਜੋ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਦੇ ਖ਼ਿਲਾਫ਼ ਕੀਤੀ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦੂਰੀ ਤੱਕ ਸਾਈਕਲ ਵੀ ਚਲਾਇਆ। ਮਾਨ ਨੇ ਉਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਇਹ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਗਈ ਹੈ।