Carry On Jatta 3 ਫਿਲਮ ਵਿਵਾਦਾਂ 'ਚ, ਇਸ ਸੀਨ ਨੇ ਭੜਕਾਈਆਂ ਹਿੰਦੂ ਧਰਮ ਦੀਆਂ ਭਾਵਨਾਵਾਂ, ਸ਼ਿਵ ਸੈਨਾ ਨੇ ਕੀਤੀ ਸ਼ਿਕਾਇਤ, ਕਿਹਾ ਦੇਸ਼ ਧ੍ਰੋਹ ਦਾ ਵੀ ਹੋਵੇ ਪਰਚਾ
Jalandhar News : ਪੰਜਾਬ ਕਾਮੇਡੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਧਾਰਮਿਕ ਭਾਵਨਾਵਾਂ ਭੜਕਾਉਂ ਦਾ ਇਲਜ਼ਾਮ ਲਾਇਆ ਗਿਆ ਹੈ। ਜਿਸ ਦੇ ਖਿਲਾਫ਼ ਜਲੰਧਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ 'ਕੈਰੀ ਆਨ ਜੱਟਾ 3' ਦੇ ਨਿਰਦੇਸ਼ਕ ਸਮੀਪ
ਜਲੰਧਰ : ਪੰਜਾਬ ਕਾਮੇਡੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਧਾਰਮਿਕ ਭਾਵਨਾਵਾਂ ਭੜਕਾਉਂ ਦਾ ਇਲਜ਼ਾਮ ਲਾਇਆ ਗਿਆ ਹੈ। ਜਿਸ ਦੇ ਖਿਲਾਫ਼ ਜਲੰਧਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ 'ਕੈਰੀ ਆਨ ਜੱਟਾ 3' ਦੇ ਨਿਰਦੇਸ਼ਕ ਸਮੀਪ ਕੰਗ ਅਤੇ ਨਿਰਮਾਤਾ ਗਿੱਪੀ ਗ੍ਰੇਵਾਲ, ਰਵਨੀਤ ਕੌਰ ਗ੍ਰੇਵਾਲ ਪਤਨੀ ਗਿੱਪੀ ਗ੍ਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂ ਢਿਲੋਂ, ਜਵਿੰਦਰ ਭੱਲਾ ਦੇ ਖਿਲਾਫ ਜਾਲੰਧਰ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਹੈ।
ਇਸ਼ਾਂਤ ਸ਼ਰਮਾ ਯੁਵਾ ਕੌਮੀ ਪ੍ਰਧਾਨ ਸ਼ਿਵ ਸੈਨਾ ਹਿੰਦ ਅਤੇ ਸੁਨੀਲ ਕੁਮਾਰ ਬੰਟੀ ਚੇਅਰਮੈਨ ਪੰਜਾਬ ਸ਼ਿਵ ਸੈਨਾ ਟਕਸਾਲੀ ਨੇ ਅੱਜ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੂੰ ਸ਼ਿਕਾਇਤ ਦਿੱਤੀ। ਹਿੰਦੂ ਜੱਥੇਬੰਦੀਆਂ ਨੇ ਦੱਸਿਆ ਕਿ 29/06/2023 ਨੂੰ ਇੱਕ ਪੰਜਾਬੀ ਫਿਲਮ "ਕੈਰੀ ਆਨ ਜੱਟਾ 3" ਰਿਲੀਜ਼ ਹੋਈ ਸੀ ਜਿਸ ਵਿੱਚ ਇੱਕ ਬ੍ਰਾਹਮਣ ਨੂੰ ਹਵਨ ਕਰਦੇ ਦਿਖਾਇਆ ਗਿਆ ਹੈ।
ਜਿਸ ਵਿੱਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ ਹਵਨ ਕੁੰਡ 'ਚ ਗੰਦਾ ਪਾਣੀ ਸੁੱਟ ਦਿੰਦੇ ਹਨ। ਜਿਸ ਨਾਲ ਕਰੋੜਾਂ ਹਿੰਦੂਆਂ ਅਤੇ ਬ੍ਰਾਹਮਣਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕਿਉਂਕਿ ਹਿੰਦੂ ਧਰਮ ਵਿੱਚ ਕੋਈ ਵੀ ਵਿਦਿਆ ਹਵਨ ਤੋਂ ਬਿਨਾਂ ਅਧੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਗਵਾਨ ਦੀ ਪੂਜਾ ਕਰਨੀ ਹੈ ਤਾਂ ਹਵਨ ਕਰਨ ਨਾਲ ਹੀ ਪੂਜਾ ਪੂਰੀ ਹੁੰਦੀ ਹੈ ਅਤੇ ਹਿੰਦੂ ਧਰਮ 'ਚ ਇਸ ਦੀ ਬਹੁਤ ਮਾਨਤਾ ਹੈ।
ਸ਼ਿਕਾਇਤਰਤਾ ਬੰਟੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਜਾਣਬੁੱਝ ਕੇ ਫਿਲਮ 'ਚ ਇਹ ਸੀਨ ਦਿਖਾ ਕੇ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਹੈ। ਬੰਟੀ ਨੇ ਦੋਸ਼ ਲਾਇਆ ਕਿ ਫਿਲਮ ਦੇ ਅਦਾਕਾਰਾਂ ਅਤੇ ਸਾਰੀ ਟੀਮ ਨੇ ਹਿੰਦੂ ਧਰਮ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਰਤਾ ਬੰਟੀ ਕਿਹਾ ਕਿ ਉਨ੍ਹਾਂ ਨੇ ਡੀਜੀਪੀ ਪੰਜਾਬ ਅਤੇ ਪੁਲਿਸ ਕਮਿਸ਼ਨਰ ਜਲੰਧਰ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਫਿਲਮ ਵਿੱਚ ਹਿੰਦੂ ਧਰਮ ਨੂੰ ਨਿਸ਼ਾਨਾ ਬਣਾਇਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial