ਪੜਚੋਲ ਕਰੋ

Punjab News: ਪੰਜਾਬ ਦੇ ਇਸ ਸ਼ਹਿਰ 'ਚ ਪ੍ਰਾਪਰਟੀ ਖਰੀਦਣੀ ਹੋਈ ਮਹਿੰਗੀ! ਨਵੇਂ ਰੇਟ ਜਾਰੀ

ਨਵੀਆਂ ਕਲੇਕਟਰ ਦਰਾਂ ਦੇ ਲਾਗੂ ਹੋਣ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। ਸਟੈਂਪ ਡਿਊਟੀ ਦੀ ਗਿਣਤੀ ਜਾਇਦਾਦ ਦੇ ਕਲੇਕਟਰ ਰੇਟ ਮੁਤਾਬਕ ਕੀਤੀ ਜਾਂਦੀ ਹੈ, ਇਸ ਲਈ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਕਲੇਕਟਰ ਰੇਟ ਵਿੱਚ ਵਾਧਾ ਹੋਇਆ ਹੈ...

Jalandhar News: ਜਲੰਧਰ ਜ਼ਿਲ੍ਹੇ ਵਿੱਚ ਜਾਇਦਾਦ ਖਰੀਦਣ ਅਤੇ ਰਜਿਸਟਰੀ ਕਰਵਾਉਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਵੱਡੀ ਖ਼ਬਰ ਹੈ। ਜ਼ਿਲ੍ਹਾ ਕਲੇਕਟਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੁ ਅਗਰਵਾਲ ਨੇ ਬੁੱਧਵਾਰ ਨੂੰ ਜ਼ਿਲ੍ਹੇ ਦੇ ਨਵੇਂ ਕਲੇਕਟਰ ਰੇਟਾਂ ਦੀਆਂ ਸਾਰੀਆਂ ਪ੍ਰਸਤਾਵਿਤ ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਤੀਜੇ ਵਜੋਂ, ਹੁਣ 21 ਮਈ ਤੋਂ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਜਾਇਦਾਦ ਦੀ ਰਜਿਸਟਰੀ ਸਿਰਫ ਨਵੇਂ ਕਲੇਕਟਰ ਰੇਟਾਂ ਦੇ ਅਧਾਰ 'ਤੇ ਹੀ ਕੀਤੀ ਜਾਵੇਗੀ।

 ਇੰਨੇ ਫੀਸਦ ਹੋਇਆ ਵਾਧਾ

ਜ਼ਿਲ੍ਹੇ ਵਿੱਚ ਨਵੇਂ ਕਲੇਕਟਰ ਰੇਟਾਂ ਵਿੱਚ 10 ਪ੍ਰਤੀਸ਼ਤ ਤੋਂ ਲੈ ਕੇ 13 ਪ੍ਰਤੀਸ਼ਤ ਤੱਕ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਨਾਲ ਸਿਰਫ ਜਾਇਦਾਦ ਦੀ ਖਰੀਦ-ਫਰੋਕਤ ਮਹਿੰਗੀ ਹੋ ਗਈ ਹੈ, ਸਗੋਂ ਲੋਕਾਂ ਨੂੰ ਸਟੈਂਪ ਡਿਊਟੀ ਵਜੋਂ ਵੱਧ ਰਕਮ ਅਦਾ ਕਰਨੀ ਪਵੇਗੀ। ਹੁਣ ਸ਼ਹਿਰ ਵਿੱਚ ਮਾਡਲ ਟਾਊਨ ਨਾਲੋਂ ਮਹਿੰਗੀ ਜਾਇਦਾਦ ਹੁਣ ਪੁਡਾ ਸਪੋਰਟਸ ਕਾਂਪਲੈਕਸ (ਪੁਰਾਣੀ ਜੇਲ ਸਾਈਟ) ਦੀ ਹੋ ਗਈ ਹੈ। ਇੱਥੇ ਕਮਰਸ਼ੀਅਲ ਜਾਇਦਾਦ ਦੇ ਰੇਟ 32 ਲੱਖ ਰੁਪਏ ਅਤੇ ਰਿਹਾਇਸ਼ੀ ਜਾਇਦਾਦ ਦੇ ਰੇਟ 12.70 ਲੱਖ ਰੁਪਏ ਪ੍ਰਤੀ ਮਰਲਾ ਹੋਣਗੇ। ਜਦਕਿ ਮਾਡਲ ਟਾਊਨ ਵਿੱਚ ਕਮਰਸ਼ੀਅਲ ਜਾਇਦਾਦ ਦੇ ਨਵੇਂ ਕਲੇਕਟਰ ਰੇਟ ਨੂੰ 15 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਅਤੇ ਰਿਹਾਇਸ਼ੀ ਜਾਇਦਾਦ ਨੂੰ 9.20 ਲੱਖ ਤੋਂ ਵਧਾ ਕੇ 12 ਲੱਖ ਰੁਪਏ ਪ੍ਰਤੀ ਮਰਲਾ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਮਿਲਦੇ ਹੀ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਰਜਿਸਟਰੀ ਕਲਰਕਾਂ ਅਤੇ ਹੋਰ ਸੰਬੰਧਿਤ ਕਰਮਚਾਰੀਆਂ ਨੇ ਕੰਮ ਤੇ ਤਿਆਰੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਨਵੇਂ ਕਲੇਕਟਰ ਰੇਟਾਂ ਨੂੰ ਨੈਸ਼ਨਲ ਜੈਨੇਰਿਕ ਡੌਕਯੂਮੈਂਟ ਰਜਿਸਟ੍ਰੇਸ਼ਨ ਸਿਸਟਮ (ਐਨ.ਜੀ.ਡੀ.ਆਰ.ਐਸ.) ਪੋਰਟਲ ਤੇ ਅੱਪਡੇਟ ਕੀਤਾ ਗਿਆ ਕਿਉਂਕਿ 21 ਮਈ ਤੋਂ ਸਾਰੀ ਰਜਿਸਟਰੀ ਇਸ ਪੋਰਟਲ ਰਾਹੀਂ ਹੀ ਕੀਤੀ ਜਾਵੇਗੀ। ਇਸ ਲਈ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨਵੀਂ ਦਰਾਂ ਮੁਤਾਬਕ ਸਟੈਂਪ ਡਿਊਟੀ ਦੀ ਗਿਣਤੀ ਅਤੇ ਪ੍ਰਕਿਰਿਆ ਪੂਰੀ ਤਰ੍ਹਾਂ ਅੱਪਡੇਟ ਹੋਵੇ।

ਨਵੀਆਂ ਕਲੇਕਟਰ ਦਰਾਂ ਦੇ ਲਾਗੂ ਹੋਣ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। ਸਟੈਂਪ ਡਿਊਟੀ ਦੀ ਗਿਣਤੀ ਜਾਇਦਾਦ ਦੇ ਕਲੇਕਟਰ ਰੇਟ ਮੁਤਾਬਕ ਕੀਤੀ ਜਾਂਦੀ ਹੈ, ਇਸ ਲਈ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਕਲੇਕਟਰ ਰੇਟ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਪ੍ਰਾਪਰਟੀ ਰਜਿਸਟਰੀ ਦੀ ਲਾਗਤ ਵੀ ਵਧੇਗੀ। ਇਹ ਉਹਨਾਂ ਲੋਕਾਂ ਲਈ ਖ਼ਾਸ ਤੌਰ 'ਤੇ ਨੁਕਸਾਨਦਾਇਕ ਸਾਬਤ ਹੋਵੇਗਾ, ਜਿਨ੍ਹਾਂ ਨੇ ਪਹਿਲਾਂ ਘੱਟ ਰੇਟ 'ਤੇ ਰਜਿਸਟਰੀ ਕਰਨ ਦੀ ਯੋਜਨਾ ਬਣਾਈ ਸੀ ਪਰ ਦਸਤਾਵੇਜ਼ ਤਿਆਰ ਕਰਨ ਜਾਂ ਹੋਰ ਕਿਸੇ ਕਾਰਨ ਕਰਕੇ ਸਮੇਂ 'ਤੇ ਰਜਿਸਟਰੀ ਨਹੀਂ ਕਰਵਾ ਸਕੇ। ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਲੇਕਟਰ ਰੇਟ ਵਿੱਚ ਸੋਧ ਇੱਕ ਨਿਯਮਤ ਪ੍ਰਕਿਰਿਆ ਹੈ ਅਤੇ ਇਹ ਬਾਜ਼ਾਰ ਦਰਾਂ ਨਾਲ ਸੰਗਤ ਬਣਾਈ ਰੱਖਣ ਲਈ ਕੀਤਾ ਜਾਂਦਾ ਹੈ।

ਉੱਥੇ, ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਕਲੇਕਟਰ ਰੇਟ ਬਾਜ਼ਾਰ ਵਿੱਚ ਚੱਲ ਰਹੀਆਂ ਜਾਇਦਾਦ ਦੀਆਂ ਕੀਮਤਾਂ ਦੇ ਔਸਤ ਅੰਦਾਜ਼ੇ ਦੇ ਆਧਾਰ ਤੇ ਤੈਅ ਕੀਤੇ ਗਏ ਹਨ। ਇਸ ਨਾਲ ਰੀਅਲ ਐਸਟੇਟ ਬਾਜ਼ਾਰ ਵਿੱਚ ਪਾਰਦਰਸ਼ੀਤਾ ਆਏਗੀ ਅਤੇ ਸਰਕਾਰੀ ਖਜਾਨੇ ਨੂੰ ਵੀ ਵਾਧੂ ਆਮਦਨ ਹੋਵੇਗੀ।

ਐੱਨ.ਜੀ.ਡੀ.ਆਰ.ਐੱਸ. ਕੇਂਦਰ ਸਰਕਾਰ ਵੱਲੋਂ ਵਿਕਸਤ ਕੀਤਾ ਗਿਆ ਇੱਕ ਆਨਲਾਈਨ ਪੋਰਟਲ ਹੈ, ਜਿਸ ਰਾਹੀਂ ਜਾਇਦਾਦ ਦੀ ਰਜਿਸਟਰੀ ਦੀ ਪ੍ਰਕਿਰਿਆ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। ਹੁਣ ਰਜਿਸਟਰੀ ਲਈ ਲੋੜੀਦਾਂ ਸਾਰੇ ਦਸਤਾਵੇਜ਼ ਇਸੇ ਪੋਰਟਲ ਰਾਹੀਂ ਅਪਲੋਡ ਕੀਤੇ ਜਾਂਦੇ ਹਨ ਅਤੇ ਕਲੇਕਟਰ ਰੇਟ, ਸਟੈਂਪ ਡਿਊਟੀ ਦੀ ਗਿਣਤੀ ਵੀ ਆਪੋ-ਆਪ ਹੀ ਇਸਦੇ ਅਧਾਰ 'ਤੇ ਹੁੰਦੀ ਹੈ।

ਇਸ ਸਿਸਟਮ ਵਿੱਚ ਨਵੀਆਂ ਕਲੇਕਟਰ ਦਰਾਂ ਨੂੰ ਅਪਲੋਡ ਕਰਦੇ ਸਮੇਂ ਕੋਈ ਵੀ ਗੜਬੜ ਜਾਂ ਦੇਰੀ ਨਾ ਸਿਰਫ ਲੋਕਾਂ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ, ਸਗੋਂ ਪੂਰੀ ਰਜਿਸਟਰੀ ਪ੍ਰਕਿਰਿਆ ਨੂੰ ਵੀ ਪ੍ਰਭਾਵਤ ਕਰ ਸਕਦੀ ਹੈ। ਇਸ ਕਰਕੇ ਪ੍ਰਸ਼ਾਸਨ ਨੇ ਨਵੇਂ ਰੇਟਾਂ ਨੂੰ ਲੈ ਕੇ ਤਕਨੀਕੀ ਤੌਰ 'ਤੇ ਪੂਰੀ ਚੌਕਸੀ ਦਿਖਾਈ ਹੈ।

ਟਾਪ ਹੈਡਲਾਈਨ

Jalandhar News: ਜਲੰਧਰ 'ਚ ਵਾਪਰਿਆ ਵੱਡਾ ਹਾਦਸਾ, ਸੜਕ ਹਾਦਸੇ ਵਿੱਚ 3 ਲੋਕਾਂ ਦੀ ਦਰਦਨਾਕ ਮੌਤ ਅਤੇ 3 ਜ਼ਖਮੀ, ਕਾਰ ਦੇ ਉੱਡੇ ਪਰਖੱਚੇ...
ਜਲੰਧਰ 'ਚ ਵਾਪਰਿਆ ਵੱਡਾ ਹਾਦਸਾ, ਸੜਕ ਹਾਦਸੇ ਵਿੱਚ 3 ਲੋਕਾਂ ਦੀ ਦਰਦਨਾਕ ਮੌਤ ਅਤੇ 3 ਜ਼ਖਮੀ, ਕਾਰ ਦੇ ਉੱਡੇ ਪਰਖੱਚੇ...
Punjab News: ਪੰਜਾਬ ਦੇ ਜ਼ਿਲ੍ਹੇ ਜਲੰਧਰ 'ਚ ਵੱਡਾ ਹਾਦਸਾ, ਸੀਨੀਅਰ 'ਆਪ' ਆਗੂ ਬੋਲੇ- ਨੋ-ਐਂਟਰੀ 'ਚ ਦੌੜਦੀਆਂ ਬੱਸਾਂ, ਪਹਿਲਾਂ ਵੀ...
ਪੰਜਾਬ ਦੇ ਜ਼ਿਲ੍ਹੇ ਜਲੰਧਰ 'ਚ ਵੱਡਾ ਹਾਦਸਾ, ਸੀਨੀਅਰ 'ਆਪ' ਆਗੂ ਬੋਲੇ- ਨੋ-ਐਂਟਰੀ 'ਚ ਦੌੜਦੀਆਂ ਬੱਸਾਂ, ਪਹਿਲਾਂ ਵੀ...
Punjab School Holiday: ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...
ਜਲੰਧਰ 'ਚ ਐਕਸਾਈਜ਼ ਵਿਭਾਗ ਦੀ Raid, ਘਰ ਅਤੇ ਗੋਦਾਮ ਖੰਗਾਲਿਆ; ਮੱਚੀ ਹਫੜਾ-ਦਫੜੀ
ਜਲੰਧਰ 'ਚ ਐਕਸਾਈਜ਼ ਵਿਭਾਗ ਦੀ Raid, ਘਰ ਅਤੇ ਗੋਦਾਮ ਖੰਗਾਲਿਆ; ਮੱਚੀ ਹਫੜਾ-ਦਫੜੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget