IPL Playoffs ਦੀਆਂ 4 ਟੀਮਾਂ ਫਾਈਨਲ ਵਿੱਚ, ਜਾਣੋ ਕਿਹੜੀ ਟੀਮ ਅੱਗੇ ਵੱਧ ਰਹੀ ਹੈ ਟਾਪ ਪੋਜ਼ੀਸ਼ਨ ਲਈ
ਆਈਪੀਐਲ 2025 ਜੋ ਕਿ ਆਪਣੇ ਅੰਤਿਮ ਪੜਾਅ ਉੱਤੇ ਪਹੁੰਚ ਗਿਆ ਹੈ। ਜਿਸ ਵਿੱਚ ਚਾਰ ਟੀਮਾਂ ਨੇ ਪਲੇਆਫ਼ ਵਿੱਚ ਆਪਣੀ ਜਗ੍ਹਾ ਬਣਾਈ ਹੈ ਜਿਨ੍ਹਾਂ 'ਚ ਗੁਜਰਾਤ ਟਾਇਟਨਸ, ਰਾਇਲ ਚੈਲੇਂਜਰਜ਼ ਬੈਂਗਲੁਰੂ , ਪੰਜਾਬ ਕਿੰਗਜ਼ ਅਤੇ ਮੁੰਬਈ ਇੰਡਿਆਨਜ਼ ...

ਆਈਪੀਐਲ 2025 ਦੇ ਲੀਗ ਚਰਨ ਦੇ ਅੰਤ ਵਿੱਚ ਚਾਰ ਟੀਮਾਂ ਨੇ ਪਲੇਆਫ਼ ਵਿੱਚ ਆਪਣੀ ਜਗ੍ਹਾ ਬਣਾਈ ਹੈ: ਗੁਜਰਾਤ ਟਾਇਟਨਸ (GT), ਰਾਇਲ ਚੈਲੇਂਜਰਜ਼ ਬੈਂਗਲੁਰੂ (RCB), ਪੰਜਾਬ ਕਿੰਗਜ਼ (PBKS) ਅਤੇ ਮੁੰਬਈ ਇੰਡਿਆਨਜ਼ (MI)। ਇਨ੍ਹਾਂ ਟੀਮਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਰਣਨੀਤਕ ਖੇਡ ਰਾਹੀਂ ਪਲੇਆਫ਼ ਵਿੱਚ ਦਾਖਲ ਹੋਣ ਵਿੱਚ ਕਾਮਯਾਬੀ ਹਾਸਲ ਕੀਤੀ। ਆਓ, ਇਨ੍ਹਾਂ ਟੀਮਾਂ ਦੇ ਸੀਜ਼ਨ ਦੌਰਾਨ ਹੋਏ ਪ੍ਰਦਰਸ਼ਨ 'ਤੇ ਇਕ ਨਜ਼ਰ ਮਾਰੀਏ।
1. ਗੁਜਰਾਤ ਟਾਇਟਨਸ (GT)
GT ਨੇ 12 ਮੈਚਾਂ ਵਿੱਚ 18 ਅੰਕ ਹਾਸਲ ਕਰਕੇ ਅਤੇ +0.795 ਦੇ ਨੈੱਟ ਰਨ ਰੇਟ (NRR) ਨਾਲ ਅੰਕ ਤਾਲਿਕਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ 205 ਦੌੜਾਂ ਦੀ ਭਾਈਚਾਰੇ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ 10 ਵਿਕਟਾਂ ਨਾਲ ਜਿੱਤ ਦਿਲਾ ਕੇ ਟੀਮ ਨੂੰ ਪਲੇਆਫ਼ 'ਚ ਪਹੁੰਚਾ ਦਿੱਤਾ। ਗਿੱਲ ਦੀ ਕਪਤਾਨੀ ਨੇ ਟੀਮ ਨੂੰ ਮਜ਼ਬੂਤੀ ਦਿੱਤੀ। ਬੱਲੇਬਾਜ਼ੀ 'ਚ ਸੁਦਰਸ਼ਨ (600+ ਦੌੜਾਂ) ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। GT ਦਾ ਸੰਤੁਲਿਤ ਪ੍ਰਦਰਸ਼ਨ ਉਨ੍ਹਾਂ ਨੂੰ ਖਿਤਾਬ ਦਾ ਮਜ਼ਬੂਤ ਦਾਵੇਦਾਰ ਬਣਾਉਂਦਾ ਹੈ। ਗੁਜਰਾਤ ਕੋਲ 18 ਅੰਕ ਹਨ ਅਤੇ ਉਨ੍ਹਾਂ ਦੇ IPL 2025 - Points Table ਵਿੱਚ ਟਾਪ 'ਤੇ ਰਹਿਣ ਦੀ ਭਾਰੀ ਸੰਭਾਵਨਾ ਹੈ।
2. ਰਾਇਲ ਚੈਲੇਂਜਰਜ਼ ਬੈਂਗਲੁਰੂ (RCB)
RCB ਨੇ 12 ਮੈਚਾਂ ਵਿੱਚ 17 ਅੰਕ ਅਤੇ +0.482 ਦੇ ਨੈੱਟ ਰਨ ਰੇਟ (NRR) ਨਾਲ ਦੂਜਾ ਸਥਾਨ ਹਾਸਲ ਕੀਤਾ। ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੈਚ ਰੱਦ ਹੋਣ ਤੋਂ ਬਾਅਦ ਇਹ ਪਹਿਲੀ ਟੀਮ ਬਣੀ ਜਿਸਨੇ ਪਲੇਆਫ਼ ਵਿੱਚ ਜਗ੍ਹਾ ਬਣਾਈ।
ਵਿਰਾਟ ਕੋਹਲੀ ਹੁਣ ਤੱਕ 505 ਦੌੜਾਂ (1 ਸੈਂਚੁਰੀ, 4 ਅਰਧਸੈਂਚਰੀਆਂ) ਬਣਾ ਚੁੱਕੇ ਹਨ। RCB ਦਾ ਆਪਣੇ ਘਰੇਲੂ ਮੈਦਾਨ 'ਤੇ ਦਬਦਬਾ ਅਤੇ ਕੋਹਲੀ ਦੀ ਫਾਰਮ ਉਨ੍ਹਾਂ ਨੂੰ ਇਕ ਖਤਰਨਾਕ ਟੀਮ ਬਣਾਉਂਦੇ ਹਨ।
3. ਪੰਜਾਬ ਕਿੰਗਜ਼ (PBKS)
PBKS ਨੇ 12 ਮੈਚਾਂ ਵਿੱਚ 17 ਅੰਕ ਹਾਸਲ ਕੀਤੇ ਹਨ, ਜੋ ਕਿ 2014 ਤੋਂ ਬਾਅਦ ਪਹਿਲੀ ਵਾਰ ਹੈ ਜਦ ਉਹ ਪਲੇਆਫ਼ ਲਈ ਕਵਾਲੀਫਾਈ ਕਰਨ ਵਿੱਚ ਕਾਮਯਾਬ ਰਹੇ ਹਨ।
ਸ਼੍ਰੇਯਸ ਅਈਅਰ ਦੀ ਕਪਤਾਨੀ ਹੇਠ ਪੰਜਾਬ ਨੇ ਸੰਤੁਲਿਤ ਪ੍ਰਦਰਸ਼ਨ ਕੀਤਾ। ਟੀਮ ਲਈ ਪ੍ਰਭਸਿਮਰਨ ਨੇ 458 ਦੌੜਾਂ ਤੇ ਪ੍ਰਿਆਂਸ਼ ਆਰਿਆ ਨੇ 300 ਤੋਂ ਵੱਧ ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿੱਚ ਯੁਜ਼ਵੇਂਦਰ ਚਾਹਲ ਨੇ ਵੀ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੀ ਲਗਾਤਾਰ ਜਿੱਤ ਨੇ ਉਨ੍ਹਾਂ ਨੂੰ Points Table ਵਿੱਚ ਮਜ਼ਬੂਤ ਥਾਂ ਦਿਲਾਈ ਹੈ।
4. ਮੁੰਬਈ ਇੰਡਿਆਨਜ਼ (MI)
MI ਨੇ 13 ਮੈਚਾਂ ਵਿੱਚ 16 ਅੰਕ ਅਤੇ +1.292 ਦੇ ਨੈੱਟ ਰਨ ਰੇਟ (NRR) ਨਾਲ ਆਖਰੀ ਪਲੇਆਫ਼ ਸਥਾਨ ਹਾਸਲ ਕੀਤਾ। ਦਿੱਲੀ ਕੈਪੀਟਲਜ਼ ਖ਼ਿਲਾਫ਼ ਜਿੱਤ ਦਰਜ ਕਰਕੇ ਉਨ੍ਹਾਂ ਨੇ ਕਵਾਲੀਫਿਕੇਸ਼ਨ ਪੱਕੀ ਕੀਤੀ।
ਹਾਰਦਿਕ ਪਾਂਡਿਆ ਦੀ ਕਪਤਾਨੀ ਹੇਠ ਸੂਰਯਕੁਮਾਰ ਯਾਦਵ (583 ਦੌੜਾਂ) ਅਤੇ ਰੋਹਿਤ ਸ਼ਰਮਾ ਨੇ ਬੱਲੇਬਾਜ਼ੀ ਵਿੱਚ ਵਧੀਆ ਯੋਗਦਾਨ ਦਿੱਤਾ। ਜਸਪ੍ਰੀਤ ਬੁਮਰਾਹ ਦੇ ਨਾਲ-ਨਾਲ ਮਿਚੇਲ ਸੈਂਟਨਰ ਵੀ ਲਹਿਰ ਵਿੱਚ ਨਜ਼ਰ ਆ ਰਹੇ ਹਨ।




















