Punjab News: ਜਲੰਧਰ ATM 'ਚੋਂ ਨਿਕਲੇ ਨਕਲੀ 500 ਦੇ ਨੋਟ! ਲੋਕਾਂ 'ਚ ਡਰ, ਸਕਿਊਰਟੀ ਫੀਚਰ ਗਾਇਬ, ਜਾਂਚ ਜਾਰੀ
ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 66 ਫੁੱਟ ਰੋਡ 'ਤੇ ਬਣੇ ਇੱਕ ਏਟੀਐਮ ਤੋਂ 500-500 ਰੁਪਏ ਦੇ ਨਕਲੀ ਨੋਟ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ।

ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 66 ਫੁੱਟ ਰੋਡ 'ਤੇ ਬਣੇ ਇੱਕ ਏਟੀਐਮ ਤੋਂ 500-500 ਰੁਪਏ ਦੇ ਨਕਲੀ ਨੋਟ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ। ਏਟੀਐਮ ਤੋਂ ਨਿਕਲੇ ਕਈ ਨੋਟ ਨਾ ਸਿਰਫ ਫਾਟੇ ਹੋਏ ਸਨ, ਸਗੋਂ ਉਨ੍ਹਾਂ ਦੀ ਕੁਆਲਿਟੀ ਅਤੇ ਪ੍ਰਿੰਟ ਵੀ ਬਹੁਤ ਹੀ ਘਟੀਆ ਸੀ, ਜਿਸ ਨਾਲ ਸਥਾਨਕ ਲੋਕਾਂ ਵਿੱਚ ਚਿੰਤਾ ਵੱਧ ਗਈ ਹੈ।
ਕੁੱਝ ਇਸ ਤਰ੍ਹਾਂ ਦੇ ਨਜ਼ਰ ਆ ਰਹੇ ਸੀ ਨੋਟ
ਪੀੜਤ ਗ੍ਰਾਹਕਾਂ ਦਾ ਕਹਿਣਾ ਹੈ ਕਿ ਨੋਟਾਂ ਦੀ ਬਣਾਵਟ ਆਮ ਕਾਗਜ਼ ਵਰਗੀ ਮਹਿਸੂਸ ਹੋ ਰਹੀ ਸੀ। ਨੋਟਾਂ 'ਤੇ ਸੁਰੱਖਿਆ ਧਾਗਾ, ਵਾਟਰਮਾਰਕ ਅਤੇ ਹੋਰ ਜ਼ਰੂਰੀ ਸੁਰੱਖਿਆ ਨਿਸ਼ਾਨ ਜਾਂ ਤਾਂ ਗਾਇਬ ਸਨ ਜਾਂ ਗਲਤ ਤਰੀਕੇ ਨਾਲ ਪ੍ਰਿੰਟ ਹੋਏ ਸਨ। ਕਈ ਨੋਟ ਕਿਨਾਰਿਆਂ ਤੋਂ ਫਾਟੇ ਹੋਏ ਸਨ, ਜੋ ਸਪੱਸ਼ਟ ਦੱਸਦਾ ਹੈ ਕਿ ਇਹ ਨੋਟ ਅਸਲੀ ਨਹੀਂ ਸਨ।
ਬੈਂਕ ਨੇ ਕਾਰਵਾਈ ਕਰਦੇ ਹੋਏ ਬੰਦ ਕੀਤਾ ਏਟੀਐੱਮ
ਸਥਾਨਕ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ, ਕਈ ਗ੍ਰਾਹਕਾਂ ਨੇ ਤੁਰੰਤ ਬੈਂਕ ਅਧਿਕਾਰੀਆਂ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ। ਇਸ ਵੇਲੇ ਬੈਂਕ ਪ੍ਰਬੰਧਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਏਟੀਐਮ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਬੈਂਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















