ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਧੂਮਧਾਮ ਨਾਲ ਦਸਹਰਾ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਰਾਵਣ ਦਹਨ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਉਪਕਾਰ ਨਗਰ ਵਿੱਚ ਪੁਤਲੇ ਨੂੰ ਅੱਗ ਲਗਾਉਂਦੇ ਹੀ ਪਟਾਖੇ ਫੱਟੇ, ਜਿਸ ਕਾਰਨ ਚੀਫ਼ ਗੈਸਟ ਬਾਬਾ ਮੀਨਾ ਸ਼ਾਹ ਵਾਲ-ਵਾਲ ਬਚੇ। ਅਜਿਹਾ ਹੀ ਕੁੱਝ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਦੁਪਹਿਰ ਨੂੰ ਤੇਜ਼ ਹਵਾ ਚੱਲਣ ਕਰਕੇ ਰਾਵਣ ਦਾ ਪੁਤਲਾ ਡਿੱਗ ਗਿਆ ਸੀ ਤੇ ਲੋਕ ਵਾਲ-ਵਾਲ ਬਚੇ।
ਅਚਨਾਕ ਡਿੱਗਿਆ ਰਾਵਣ ਦਾ ਪੁਤਲਾ
ਜਲੰਧਰ ਛਾਉਣੀ ਦੇ ਦੁਸਹਿਰਾ ਗ੍ਰਾਊਂਡ ‘ਚ ਖੜੇ ਰਾਵਣ ਦੇ ਪੁਤਲੇ ਦੀ ਗਰਦਨ ਅਚਾਨਕ ਟੁੱਟ ਗਈ। ਇਸ ਦੌਰਾਨ ਆਸਾਨਾ ਉੱਤੇ ਤੇਜ਼ ਕਾਲੇ ਬੱਦਲ ਛਾ ਗਏ ਅਤੇ ਮੌਸਮ ਵਿੱਚ ਬਦਲਾਅ ਕਰਕੇ ਤੇਜ਼ ਹਵਾ ਚੱਲਣ ਲੱਗ ਪਈ। ਹਲਕੀ ਬੂੰਦਾਬਾਂਦੀ ਵੀ ਹੋਈ। ਤੀਬਰ ਹਵਾ ਕਾਰਨ ਰਾਵਣ ਦਾ ਪੁਤਲਾ ਮੂਧੇ ਮੂੰਹ ਡਿੱਗ ਗਿਆ। ਜਿਸ ਕਰਕੇ ਮੈਦਾਨ ਦੇ ਵਿੱਚ ਹਫੜਾ-ਦਫੜੀ ਮੱਚ ਗਈ।
ਇਸ ਸਮੇਂ ਕਈ ਲੋਕ ਰਾਵਣ ਦੀ ਪੂਜਾ ਕਰ ਰਹੇ ਸਨ ਅਤੇ ਕਈ ਸੈਲਫੀ ਲੈ ਰਹੇ ਸਨ। ਪੁਤਲਾ ਡਿੱਗਣ ਤੇ ਲੋਕਾਂ ਵਿੱਚ ਚੀਕ- ਚਿਹਾੜਾ ਪੈ ਗਿਆ ਅਤੇ ਉਹ ਦੌੜ ਪਏ। ਇੱਕ ਵਿਅਕਤੀ ਸਕੂਟੀ ‘ਤੇ ਪੁਤਲੇ ਦੇ ਨੇੜੇ ਖੜਾ ਸੀ ਜੋ ਅੰਸ਼ਕ ਤੌਰ ‘ਤੇ ਪੁਤਲੇ ਦੀ ਚਪੇਟ ਵਿੱਚ ਆ ਗਿਆ, ਪਰ ਉਸ ਸ਼ਖਸ ਨੂੰ ਮਾਮੂਲੀ ਸੱਟਾਂ ਆਈਆਂ। ਕੁਝ ਸਮੇਂ ਬਾਅਦ ਮੌਸਮ ਸਾਫ ਹੋਣ ‘ਤੇ ਪੁਤਲੇ ਨੂੰ ਦੁਬਾਰਾ ਖੜਾ ਕੀਤਾ ਗਿਆ।
ਸੂਚਨਾ ਅਨੁਸਾਰ, ਸਾਈ ਦਾਸ ਸਕੂਲ ਵਿੱਚ 100 ਫੁੱਟ ਉੱਚਾ ਪੁਤਲਾ ਜਲਾਇਆ ਜਾਵੇਗਾ। ਇਹ ਆਯੋਜਨ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਕੀਤਾ ਜਾਵੇਗਾ। ਸਾਈ ਦਾਸ ਸਕੂਲ ਅਤੇ ਹੋਰ ਸਥਾਨਾਂ ‘ਤੇ ਸ਼ਾਮ 6 ਵਜੇ ਤੋਂ ਰਾਵਣ ਦਹਨ ਲਈ ਸਮਾਗਮ ਹੋਣਿਆ। ਇਸ ਤੋਂ ਪਹਿਲਾਂ ਪ੍ਰਭੁ ਸ਼੍ਰੀਰਾਮ, ਸੀਤਾ ਅਤੇ ਲਕਸ਼ਮਣ ਸਮੇਤ ਰਾਵਣ ਅਤੇ ਉਸ ਦੀ ਫੌਜ ਦੀਆਂ ਝਾਂਕੀਆਂ ਵੀ ਕੱਢੀਆਂ ਗਈਆਂ।























