Jalandhar news: 'ਮੁਹੱਲਾ ਕਲੀਨਿਕ ਤਾਂ ਡਰਾਮਾ, ਆਪਣਾ ਨਾਮ ਚਮਕਾਉਣ ਲਈ ਪੁਰਾਣੇ ਸਿਸਟਮ ਨੂੰ ਤਬਾਹ ਕਰਕੇ ਨਵਾਂ ਸਿਸਟਮ ਦਿਖਾ ਰਹੇ'
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਕ-ਦੋ ਮਹੀਨਿਆਂ ਬਾਅਦ ਕੋਈ ਨਾ ਕੋਈ ਨਵੀਂ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਪਾਰਟੀ ਦੀ ਅਸਲੀਅਤ ਕੀ ਹੈ।
Prem singh chandumjara press conference: ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਕ-ਦੋ ਮਹੀਨਿਆਂ ਬਾਅਦ ਕੋਈ ਨਾ ਕੋਈ ਨਵੀਂ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਪਾਰਟੀ ਦੀ ਅਸਲੀਅਤ ਕੀ ਹੈ।
ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਆਮ ਆਦਮੀ ਪਾਰਟੀ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਨੂੰ ਲੈ ਕੇ ਚੰਦੂਮਾਜਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਸਿਰਫ ਉਨ੍ਹਾਂ ਨੂੰ ਦੁੱਖ ਨਹੀਂ ਹੈ, ਸਗੋਂ ਪੂਰੇ ਪੰਜਾਬ ਨੂੰ ਦੁੱਖ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁਲਜ਼ਮ ਹਾਲੇ ਤੱਕ ਫੜੇ ਗਏ ਹਨ, ਉਨ੍ਹਾਂ ਨਾਲ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ, ਸਿਕਿਊਰਿਟ ਘੱਟ ਕੀਤੀ ਗਈ ਸੀ ਜਿਸ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Mohalla clinic in ludhiana: ਮਫ਼ਤ ਦਵਾਈਆਂ ਤੇ ਮੁਫ਼ਤ ਇਲਾਜ…80 ਹੋਰ ਆਮ ਆਦਮੀ ਕਲੀਨਿਕ ਦੀ ਲੁਧਿਆਣਾ 'ਚ ਹੋਈ ਸ਼ੁਰੂਆਤ
ਅਸੀਂ ਪਹਿਲਾਂ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਿਕਿਊਰਿਟੀ ਵੱਧ ਸੀ ਜਿਸ ਕਰਕੇ ਅਸੀਂ ਹਮਲ ਨਹੀਂ ਕਰ ਸਕੇ। ਚੰਦੂਮਾਜਰਾ ਨੇ ਕਿਹਾ ਕਿ ਸਿਕਿਊਰਿਟੀ ਕਿਉਂ ਘੱਟ ਕੀਤੀ ਗਈ, ਕਿਸ ਦੇ ਕਹਿਣ ‘ਤੇ ਘੱਟ ਕੀਤੀ ਗਈ, ਇਸ ਦਾ ਕੌਣ ਜ਼ਿੰਮੇਵਾਰ ਹੈ।
ਉੱਥੇ ਹੀ ਲੁਧਿਆਣਾ ਵਿੱਚ ਖੋਲ੍ਹ ਗਏ ਮੁਹੱਲਾ ਕਲੀਨਿਕ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁਹੱਲਾ ਕਲੀਨਿਕ ਤਾਂ ਡਰਾਮਾ ਹੈ। ਉਹ ਤਾਂ ਬੱਸ ਪੁਰਾਣੇ ਸਿਸਟਮ ਨੂੰ ਤਬਾਹ ਕਰਕੇ ਨਵਾਂ ਸਿਸਟਮ ਦਿਖਾ ਰਹੇ ਹਨ ਤਾਂ ਕਿ ਆਪਣਾ ਨਾਮ ਚਮਕਾ ਸਕਣ।
ਇਹ ਵੀ ਪੜ੍ਹੋ: Health minister on mohalla clinic: 'ਪਹਿਲਾਂ ਖੋਲ੍ਹੇ ਗਏ ਮੁਹੱਲਾ ਕਲੀਨਿਕ ਦੇ ਨਤੀਜੇ ਵਧੀਆ ਆਏ, ਜਿਸ ਕਰਕੇ ਵਧਾਈ ਗਈ ਗਿਣਤੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।