Punjab Politics: ਮਾਨ ਸਾਬ੍ਹ ਜਲੰਧਰ ਵਿੱਚ ਘਰ ਸੋਹਣਾ ਲੈਣ ਨਾਲ ਚੋਣ ਨਹੀਂ ਜਿੱਤੀ ਸਕਦੀ-ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦਿਆਂ ਕਿਹਾ, ਮਾਨ ਸਾਹਿਬ ਜਲੰਧਰ ਵਿੱਚ ਸੋਹਣਾ ਘਰ ਲੈ ਲੈਣ ਨਾਲ ਸਰਕਾਰ ਇੱਥੋਂ ਨਹੀਂ ਚੱਲ ਸਕਦੀ ਤੇ ਨਾ ਹੀ ਚੋਣ ਜਿੱਤੀ ਜਾ ਸਕਦੀ ਹੈ, ਸਿਆਣੇ ਕਹਿੰਦੇ ਨੇ ਕਿ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਜਿੰਨੀ ਦੇਰ ਮੂੰਹ ਵਿੱਚ ਨਾ ਪਾਈ ਜਾਵੇ
![Punjab Politics: ਮਾਨ ਸਾਬ੍ਹ ਜਲੰਧਰ ਵਿੱਚ ਘਰ ਸੋਹਣਾ ਲੈਣ ਨਾਲ ਚੋਣ ਨਹੀਂ ਜਿੱਤੀ ਸਕਦੀ-ਰੰਧਾਵਾ Sukhjinder randhawa comments on Cm mann house in Jalandhar Punjab Politics: ਮਾਨ ਸਾਬ੍ਹ ਜਲੰਧਰ ਵਿੱਚ ਘਰ ਸੋਹਣਾ ਲੈਣ ਨਾਲ ਚੋਣ ਨਹੀਂ ਜਿੱਤੀ ਸਕਦੀ-ਰੰਧਾਵਾ](https://feeds.abplive.com/onecms/images/uploaded-images/2024/06/27/9731b2563ea57faee9fbc2fe47f84d9c1719483147235674_original.jpg?impolicy=abp_cdn&imwidth=1200&height=675)
Punjab Politics: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਮਾਲਵੇ ਦੀ ਥਾਂ ਦੁਆਬੇ ਵਿੱਚ ਡੇਰੇ ਲਾ ਲਏ ਹਨ। ਸੀਐਮ ਮਾਨ ਨੇ ਆਪਣੀ ਪਤਨੀ ਤੇ ਬੱਚੀ ਸਣੇ ਜਲੰਧਰ ਵਿੱਚ ਲਈ ਨਵੀਂ ਕੋਠੀ ਵਿੱਚ ਰਿਹਾਇਸ਼ ਕਰ ਲਈ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਹੁਣ ਮਾਝਾ ਦੇ ਦੁਆਬਾ ਦੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਉਨ੍ਹਾਂ ਦੇ ਕੰਮਾਂ ਦੇ ਨਿਬੇੜਾ ਜਲੰਧਰ ਵਿੱਚ ਹੀ ਹੋ ਜਾਇਆ ਕਰੇਗਾ। ਇਸ ਨੂੰ ਲੈ ਕੇ ਕਾਂਗਰਸ ਦੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਤੰਜ ਕਸਿਆ ਹੈ।
ਮਾਨ ਸਾਹਿਬ ਜਲੰਧਰ ਵਿੱਚ ਸੋਹਣਾ ਘਰ ਲੈ ਲੈਣ ਨਾਲ ਸਰਕਾਰ ਇੱਥੋਂ ਨਹੀਂ ਚੱਲ ਸਕਦੀ ਤੇ ਨਾ ਹੀ ਚੋਣ ਜਿੱਤੀ ਜਾ ਸਕਦੀ ਹੈ, ਸਿਆਣੇ ਕਹਿੰਦੇ ਨੇ ਕਿ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਜਿੰਨੀ ਦੇਰ ਮੂੰਹ ਵਿੱਚ ਨਾ ਪਾਈ ਜਾਵੇ, ਇਸੇ ਤਰ੍ਹਾ ਗੱਲਾਂ ਕਰਨ ਨਾਲ ਤੇ ਘਰ ਲੈ ਲੈਣ ਨਾਲ ਕਦੇ ਸਰਕਾਰਾਂ ਨਹੀਂ ਚੱਲਦੀਆਂ, ਪੰਜਾਬ ਦੇ ਲੋਕਾਂ ਨੂੰ ਆਪਣੀ… pic.twitter.com/RssPxaIXYy
— Sukhjinder Singh Randhawa (@Sukhjinder_INC) June 27, 2024
ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦਿਆਂ ਕਿਹਾ, ਮਾਨ ਸਾਹਿਬ ਜਲੰਧਰ ਵਿੱਚ ਸੋਹਣਾ ਘਰ ਲੈ ਲੈਣ ਨਾਲ ਸਰਕਾਰ ਇੱਥੋਂ ਨਹੀਂ ਚੱਲ ਸਕਦੀ ਤੇ ਨਾ ਹੀ ਚੋਣ ਜਿੱਤੀ ਜਾ ਸਕਦੀ ਹੈ, ਸਿਆਣੇ ਕਹਿੰਦੇ ਨੇ ਕਿ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਜਿੰਨੀ ਦੇਰ ਮੂੰਹ ਵਿੱਚ ਨਾ ਪਾਈ ਜਾਵੇ, ਇਸੇ ਤਰ੍ਹਾ ਗੱਲਾਂ ਕਰਨ ਨਾਲ ਤੇ ਘਰ ਲੈ ਲੈਣ ਨਾਲ ਕਦੇ ਸਰਕਾਰਾਂ ਨਹੀਂ ਚੱਲਦੀਆਂ, ਪੰਜਾਬ ਦੇ ਲੋਕਾਂ ਨੂੰ ਆਪਣੀ 27 ਮਹੀਨਿਆਂ ਦੀ ਕਾਰਗੁਜ਼ਾਰੀ ਵਿਖਾਓ ਤੇ ਫਿਰ ਵੋਟਾਂ ਮੰਗਿਓ, ਹੁਣ ਲੋਕ ਸਿਆਣੇ ਹਨ।
ਜ਼ਿਕਰ ਕਰ ਦਈਏ ਕਿ ਪਿਛਲੇ ਦਿਨੀਂ ਸੀਐਮ ਮਾਨ ਨੇ ਟਵੀਟ ਕਰਕੇ ਕਿਹਾ ਕਿ ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਘਰ ਕਿਰਾਏ 'ਤੇ ਲੈ ਰਿਹਾ ਹਾਂ...ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ...ਮਾਝੇ ਤੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਇੱਥੇ ਰਹਿ ਕੇ ਹੀ ਨਿਬੇੜਾ ਕਰਾਂਗਾ...ਅਸੀਂ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਾਂ...।
ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਘਰ ਕਿਰਾਏ 'ਤੇ ਲੈ ਰਿਹਾ ਹਾਂ.. ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ... ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਇੱਥੇ ਰਹਿ ਕੇ ਹੀ ਨਿਪਟਾਰਾ ਕਰਾਂਗਾ...ਅਸੀਂ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਤੇ ਲੋਕਾਂ… pic.twitter.com/KYaKoJSkWs
— Bhagwant Mann (@BhagwantMann) June 26, 2024
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)