Jalandhar news: 45 ਘੰਟਿਆਂ ਬਾਅਦ ਸੁਰੇਸ਼ ਨੂੰ ਬੋਰਵੈਲ 'ਚੋਂ ਕੱਢਿਆ ਗਿਆ ਬਾਹਰ, ਨਹੀਂ ਬਚੀ ਜਾਨ
Jalandhar news: ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ‘ਤੇ ਕੰਮ ਦੌਰਾਨ ਇੰਜੀਨੀਅਰ ਸੁਰੇਸ਼ ਕੁਮਾਰ 80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ, ਜਿਸ ਦੀ ਮੌਤ ਹੋ ਗਈ ਹੈ।
Jalandhar news: ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ‘ਤੇ ਕੰਮ ਦੌਰਾਨ ਇੰਜੀਨੀਅਰ ਸੁਰੇਸ਼ ਕੁਮਾਰ 80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਇਸ ਤੋਂ ਬਾਅਦ ਉਸ ਨੂੰ NDRF ਦੀ ਟੀਮ ਨੇ 45 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬਾਹਰ ਕੱਢ ਲਿਆ ਸੀ, ਪਰ ਉਸ ਦੀ ਜਾਨ ਨਹੀਂ ਬਚ ਸਕੀ।
ਦੱਸ ਦਈਏ ਕਿ ਸੁਰੇਸ਼ ਨੂੰ ਬੋਰਵੈਲ ‘ਚੋਂ ਬਾਹਰ ਕੱਢਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਉੱਥੇ ਹੀ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਕਾਰਵਾਈ ਹਾਲੇ ਸ਼ੁਰੂ ਨਹੀਂ ਕੀਤੀ ਗਈ ਹੈ, ਕਿਉਂਕਿ ਉਨ੍ਹਾਂ ਕੋਲ ਹਾਲੇ ਪੋਸਟਮਾਰਟਮ ਰਿਪੋਰਟ ਨਹੀਂ ਪਹੁੰਚੀ ਹੈ।
ਤਲਾਬ ਬਣਿਆ ਪਰੇਸ਼ਾਨੀ ਦਾ ਕਾਰਨ
52 ਸਾਲਾ ਦਾ ਸੁਰੇਸ਼ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਬਚਾਅ ਕਾਰਜ ਵਿੱਚ ਸਭ ਤੋਂ ਵੱਡੀ ਪਰੇਸ਼ਾਨੀ ਬੋਰਵੈਲ ਦੇ ਬਰਾਬਰ ਵਿੱਚ ਬਣੇ ਤਲਾਬ ਕਰਕੇ ਹੋ ਰਹੀ ਸੀ। ਐਨਡੀਆਰਐਫ ਦੀ ਟੀਮ 50 ਫੁੱਟ ਤੱਕ ਖੁਦਾਈ ਕਰ ਚੁੱਕੀ ਸੀ, ਪਰ ਤਲਾਬ ਕਰਕੇ ਮਿੱਟੀ ਨਰਮ ਸੀ ਤੇ ਵਾਰ-ਵਾਰ ਖਿਸਕ ਰਹੀ ਸੀ।
ਇਹ ਵੀ ਪੜ੍ਹੋ: Jaspreet Kaur: ਪਿੰਡ ਨਵਾਂ ਕਿਲਾ ਦੀ ਜਸਪ੍ਰੀਤ ਕੌਰ ਸਰਾਂ ਦੀ ਏਸ਼ੀਅਨ ਪੈਰਾ ਉਲੰਪਿਕ ਖੇਡਾਂ 'ਚ ਡਿਸਕਸ ਥਰੋ ਲਈ ਹੋਈ ਚੋਣ
ਮਸ਼ੀਨ ਖਰਾਬ ਹੋਣ ਕਰਕੇ ਬੋਰਵੈਲ ‘ਚ ਉਤਰਿਆ ਸੀ ਸੁਰੇਸ਼
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਤਹਿਤ ਕਰਤਾਰਪੁਰ ਨੇੜੇ ਪਿੰਡ ਬਸਰਾਮਪੁਰ ਵਿਖੇ ਸੜਕ 'ਤੇ ਫਲਾਈਓਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸ਼ਨੀਵਾਰ ਨੂੰ ਆਰ.-1500 ਮਸ਼ੀਨ ਨੂੰ ਪਿੱਲਰ ਬਣਾਉਣ ਲਈ ਜ਼ਮੀਨ ਵਿੱਚ ਬੋਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਮਸ਼ੀਨ ਖਰਾਬ ਹੋ ਗਈ। ਇਸ 'ਤੇ ਮਸ਼ੀਨ ਠੀਕ ਕਰਨ ਲਈ ਇੰਜੀਨੀਅਰ ਪਵਨ ਅਤੇ ਸੁਰੇਸ਼ ਨੂੰ ਦਿੱਲੀ ਤੋਂ ਬੁਲਾਇਆ ਗਿਆ। ਦੋਵੇਂ ਸ਼ਨੀਵਾਰ ਸ਼ਾਮ 7 ਵਜੇ ਆਕਸੀਜਨ ਸਿਲੰਡਰ ਅਤੇ ਹੋਰ ਜ਼ਰੂਰੀ ਉਪਕਰਨ ਲੈ ਕੇ ਬੋਰਵੈੱਲ 'ਚ ਉਤਰੇ ਸਨ।
ਉਸੇ ਸਮੇਂ ਅਚਾਨਕ ਮਿੱਟੀ ਡਿੱਗ ਗਈ ਅਤੇ ਸੁਰੇਸ਼ ਬੋਰਵੈੱਲ ਵਿੱਚ ਫਸ ਗਿਆ। ਜਦੋਂ ਪਵਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸੇਫਟੀ ਬੈਲਟ ਟੁੱਟ ਗਈ। ਪਵਨ ਉੱਪਰ ਆ ਗਿਆ ਪਰ ਸੁਰੇਸ਼ ਅੰਦਰ ਹੀ ਫਸ ਗਿਆ। ਇਸ ਤੋਂ ਬਾਅਦ ਬੋਰਵੈੱਲ 'ਚ ਮਿੱਟੀ ਫਿਰ ਖਿਸਕ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਕੈਨਿਕ ਦੇ ਬੋਰਵੈੱਲ 'ਚ ਫਸੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ: Punjab Police: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ, ਗੋਲਡੀ ਤੇ ਰਿੰਦੇ ਦੇ 5 ਸਾਥੀ ਅਸਲੇ ਸਮੇਤ ਗ੍ਰਿਫ਼ਤਾਰ