ਦੁਖਦਾਈ ਖ਼ਬਰ ! ਪੰਜਾਬ 'ਚ ਦੂਜੇ ਦਿਨ ਹੋਇਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖ਼ਮੀ
ਹਾਦਸੇ ਤੋਂ ਬਾਅਦ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੰਜਾਬ ਪੁਲਿਸ ਦੀ ਰੋਡ ਸੇਫਟੀ ਫੋਰਸ (SSF) ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚੀ ਜਿਸ ਤੋਂ ਬਾਅਦ ਫਿਲੌਰ ਥਾਣੇ ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚੀ।

Road Accident: ਜਲੰਧਰ ਵਿੱਚ ਫਿਲੌਰ ਹਾਈਵੇਅ 'ਤੇ ਟਾਈਲਾਂ ਨਾਲ ਭਰਿਆ ਇੱਕ ਪਿਕਅੱਪ ਟਰੱਕ ਪਲਟ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਅੱਜ ਸਵੇਰੇ ਲਗਭਗ 8.15 ਵਜੇ ਫਿਲੌਰ ਦੇ ਸ਼ਹਿਨਾਈ ਰਿਜ਼ੋਰਟ ਨੇੜੇ ਵਾਪਰਿਆ। ਘਟਨਾ ਸਮੇਂ ਪਿਕਅੱਪ ਟਰੱਕ ਵਿੱਚ 6 ਲੋਕ ਸਵਾਰ ਸਨ।
ਹਾਦਸੇ ਤੋਂ ਬਾਅਦ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੰਜਾਬ ਪੁਲਿਸ ਦੀ ਰੋਡ ਸੇਫਟੀ ਫੋਰਸ (SSF) ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚੀ ਜਿਸ ਤੋਂ ਬਾਅਦ ਫਿਲੌਰ ਥਾਣੇ ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚੀ।
ਰੋਡ ਸੇਫਟੀ ਫੋਰਸ (SSF) ਦੇ ਅਨੁਸਾਰ, ਇਹ ਹਾਦਸਾ ਅੱਜ (ਮੰਗਲਵਾਰ) ਸਵੇਰੇ ਲਗਭਗ 8:15 ਵਜੇ ਵਾਪਰਿਆ। ਪਿਕਅੱਪ ਟਰੱਕ ਸੰਗਮਰਮਰ ਅਤੇ ਟਾਈਲਾਂ ਨਾਲ ਲੱਦਿਆ ਹੋਇਆ ਸੀ ਤੇ ਇਸ ਵਿੱਚ 6 ਲੋਕ ਸਵਾਰ ਸਨ। ਜਦੋਂ ਪਿਕਅੱਪ ਟਰੱਕ ਸ਼ਹਿਨਾਈ ਰਿਜ਼ੋਰਟ ਦੇ ਨੇੜੇ ਪਹੁੰਚਿਆ ਤਾਂ ਇਸਦਾ ਸੰਤੁਲਨ ਵਿਗੜ ਗਿਆ। ਤੇਜ਼ ਰਫ਼ਤਾਰ ਕਾਰਨ ਪਿਕਅੱਪ ਕੰਟਰੋਲ ਗੁਆ ਬੈਠਾਅਤੇ ਹਾਈਵੇਅ 'ਤੇ ਪਲਟ ਗਿਆ। ਜਿਸ ਕਾਰਨ ਛੱਤ 'ਤੇ ਬੈਠੇ ਮਜ਼ਦੂਰ ਹਾਈਵੇਅ 'ਤੇ ਡਿੱਗ ਪਏ ਤੇ ਪਿਕਅੱਪ ਵਿੱਚ ਪਏ ਮਾਰਬਲ ਅਤੇ ਟਾਈਲਾਂ ਉਨ੍ਹਾਂ 'ਤੇ ਡਿੱਗ ਪਈਆਂ।
ਦੱਸਿਆ ਗਿਆ ਹੈ ਕਿ ਟਾਈਲਾਂ ਭਾਰੀਆਂ ਸਨ, ਜਿਸ ਕਾਰਨ ਕੈਬਿਨ ਵਿੱਚ ਬੈਠੇ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। SSF ਦੇ ਅਨੁਸਾਰ, 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 3 ਲੋਕਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਉਨ੍ਹਾਂ ਦੀ ਗੱਡੀ ਵਿੱਚ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ।
ਛੇਵੇਂ ਸਾਥੀ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਸਦੀ ਇਲਾਜ ਦੌਰਾਨ ਕੁਝ ਸਮੇਂ ਬਾਅਦ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਫਿਲੌਰ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਕਅੱਪ ਟਰੱਕ ਚਲਾ ਰਹੇ ਡਰਾਈਵਰ ਨੇ ਕਿਹਾ - ਜਦੋਂ ਗੱਡੀ ਫਿਲੌਰ ਨੇੜੇ ਪਹੁੰਚੀ, ਤਾਂ ਉਸਦੀ ਕਾਰ ਅਚਾਨਕ (ਸਪੀਡ ਬ੍ਰੇਕਰ) ਨਾਲ ਟਕਰਾ ਗਈ ਅਤੇ ਕਾਰ ਬੇਕਾਬੂ ਹੋ ਗਈ ਜਿਸ ਕਾਰਨ ਇਹ ਹਾਦਸਾ ਹੋਇਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।






















