(Source: ECI/ABP News)
Jalandhar News: ਜਲੰਧਰ ਪੁਲਿਸ ਨੇ ਵੱਡੀ ਪੱਧਰ 'ਤੇ ਬਰਾਮਦ ਨਸ਼ਾ ਕੀਤਾ ਨਸ਼ਟ, 173 ਕੇਸਾਂ 'ਚ ਹੋਇਆ ਸੀ ਬਰਾਮਦ
ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਪਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਿਆ ਹੋਇਆ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਭਰ ਵਿੱਚ ਵੱਡੇ ਪੱਧਰ ਉੱਪਰ ਨਸ਼ਾ ਬਰਾਮਦ ਕੀਤਾ ਗਿਆ ਹੈ। ਹੁਣ ਜਲੰਧਰ ਪੁਲਿਸ ਵੱਲੋਂ ਤਸਕਰਾਂ ਤੋਂ ਬਰਾਮਦ ਵੱਡੀ ਪੱਧਰ...
![Jalandhar News: ਜਲੰਧਰ ਪੁਲਿਸ ਨੇ ਵੱਡੀ ਪੱਧਰ 'ਤੇ ਬਰਾਮਦ ਨਸ਼ਾ ਕੀਤਾ ਨਸ਼ਟ, 173 ਕੇਸਾਂ 'ਚ ਹੋਇਆ ਸੀ ਬਰਾਮਦ The Jalandhar police destroyed the recovered drugs on a large scale, 173 cases were recovered Jalandhar News: ਜਲੰਧਰ ਪੁਲਿਸ ਨੇ ਵੱਡੀ ਪੱਧਰ 'ਤੇ ਬਰਾਮਦ ਨਸ਼ਾ ਕੀਤਾ ਨਸ਼ਟ, 173 ਕੇਸਾਂ 'ਚ ਹੋਇਆ ਸੀ ਬਰਾਮਦ](https://feeds.abplive.com/onecms/images/uploaded-images/2023/01/01/5acc116dd9317c6f10ba689eb8040fdc1672546599720497_original.jpg?impolicy=abp_cdn&imwidth=1200&height=675)
Jalandhar News: ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਪਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਿਆ ਹੋਇਆ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਭਰ ਵਿੱਚ ਵੱਡੇ ਪੱਧਰ ਉੱਪਰ ਨਸ਼ਾ ਬਰਾਮਦ ਕੀਤਾ ਗਿਆ ਹੈ। ਹੁਣ ਜਲੰਧਰ ਪੁਲਿਸ ਵੱਲੋਂ ਤਸਕਰਾਂ ਤੋਂ ਬਰਾਮਦ ਵੱਡੀ ਪੱਧਰ 'ਤੇ ਨਸ਼ਾ ਨਸ਼ਟ ਕੀਤਾ ਗਿਆ ਹੈ। ਇਹ ਨਸ਼ਾ ਵੱਖ-ਵੱਖ ਕੇਸਾਂ ਵਿੱਚ ਬਰਾਮਦ ਹੋਇਆ ਸੀ।
ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 173 ਮੁਕੱਦਮਿਆਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹੋਏ ਐਨ.ਡੀ.ਪੀ.ਐਕਟ ਦੇ 173 ਮੁਕੱਦਮਿਆਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਗਰੀਨ ਪਲਾਂਟ ਐਨਰਜੀ ਪ੍ਰਾਈਵੇਟ ਲਿਮਟਿਡ, ਬੀਰ ਪਿੰਡ ਨਕੋਦਰ ਵਿਖੇ ਨਸ਼ਟ ਕੀਤਾ ਗਿਆ।
ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ ਡੋਡੇ ਚੂਰਾ ਪੋਸਤ 1126 ਕਿੱਲੋ ਗ੍ਰਾਮ, ਹੈਰੋਇਨ 04 ਕਿੱਲੋ 343 ਗ੍ਰਾਮ, ਨਸ਼ੀਲਾ ਪਾਊਡਰ 04 ਕਿੱਲੋ 20 ਗ੍ਰਾਮ, ਚਰਸ 15 ਕਿੱਲੋ ਗ੍ਰਾਮ, ਗਾਂਜਾ ਚਾਰ ਕਿੱਲੋ 472 ਗ੍ਰਾਮ, ਟੀਕੇ 2256, ਨਸ਼ੀਲੀਆਂ ਗੋਲੀਆਂ 9937, ਨਸ਼ੀਲੇ ਕੈਪਸੂਲ 3446, ਨਸ਼ੀਲੀ ਦਵਾਈ 382 (ਸ਼ੀਸ਼ੀਆਂ), ਸਰਿੰਜਾਂ 13 ਤੇ ਸੂਈਆਂ ਸ਼ਾਮਲ ਹਨ।
ਇਸ ਮੌਕੇ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਡਰੱਗ ਡਿਸਪੋਜਲ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਬਾਹੀਆ, ਪੁਲਿਸ ਕਪਤਾਨ (ਜਾਂਚ) ਤੇ ਜਸਵਿੰਦਰ ਸਿੰਘ ਉਪ ਪੁਲਿਸ ਕਪਤਾਨ (ਡਿਟੈਕਟਿਵ) ਮੌਜੂਦ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)