ਮਾਡਲ ਟਾਊਨ ਮਾਰਕਿਟ ‘ਚ ਕਾਰ ਨਾਲ ਵੱਜੀ ਟ੍ਰੈਫਿਕ ਮੁਲਾਜ਼ਮ, ਪੀੜਤ ਨੇ ਪੁਲਿਸ ‘ਤੇ ਲਾਏ ਗੰਭੀਰ ਦੋਸ਼; ਮੱਚਿਆ ਹੰਗਾਮਾ
Ludhiana News: ਮਾਡਲ ਟਾਊਨ ਮਾਰਕਿਟ ਵਿੱਚ ਉਸ ਵੇਲੇ ਹੰਗਾਮਾ ਮੱਚ ਗਿਆ, ਜਦੋਂ ਲੁਧਿਆਣਾ ਵਿੱਚ ਕਿਸੇ ਕੰਮ ਲਈ ਮਾਡਲ ਟਾਊਨ ਆਏ ਕਾਰ ਚਾਲਕ ਦਵਿੰਦਰ ਸਿੰਘ ਨੇ ਟ੍ਰੈਫਿਕ ਪੁਲਿਸ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ।

Ludhiana News: ਮਾਡਲ ਟਾਊਨ ਮਾਰਕਿਟ ਵਿੱਚ ਉਸ ਵੇਲੇ ਹੰਗਾਮਾ ਮੱਚ ਗਿਆ, ਜਦੋਂ ਉਹ ਕਿਸੇ ਕੰਮ ਲਈ ਮਾਡਲ ਟਾਊਨ ਆਏ ਕਾਰ ਚਾਲਕ ਦਵਿੰਦਰ ਸਿੰਘ ਨੇ ਟ੍ਰੈਫਿਕ ਪੁਲਿਸ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਦਵਿੰਦਰ ਨੇ ਦੱਸਿਆ ਕਿ ਉਹ ਮਾਡਲ ਟਾਊਨ ਮਾਰਕਿਟ ਦੇ ਕੋਲ ਜਾ ਰਿਹਾ ਸੀ, ਉਦੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਸਿਮਰਨਜੀਤ ਕੌਰ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਕਾਰ ਚਾਲਕ ਨੇ ਦੱਸਿਆ ਕਿ ਉਹ ਨਾਕੇ ‘ਤੇ ਐਕਟਿਵਾ ਸਵਾਰ ਨੂੰ ਰੋਕ ਰਹੀ ਸੀ।
ਇਸ ਦੌਰਾਨ ਉਸ ਦਾ ਧਿਆਨ ਹੱਟ ਗਿਆ ਅਤੇ ਉਹ ਕਾਰ ਨਾਲ ਆ ਕੇ ਟਕਰਾ ਗਈ। ਪੁਲਿਸ ਨੇ ਫਿਲਹਾਲ ਚਾਲਕ ਦਵਿੰਦਰ ਦੀ ਕਾਰ ਜ਼ਬਤ ਕਰ ਲਈ ਹੈ। ਦਵਿੰਦਰ ਨੇ ਦੋਸ਼ ਲਾਇਆ ਕਿ ਉਸ ‘ਤੇ ਮਹਿਲਾ ਕਰਮਚਾਰੀ ਦਾ ਇਲਾਜ ਕਰਵਾਉਣ ਦੇ ਲਈ ਦਬਾਅ ਬਣਾਇਆ ਗਿਆ ਜਦਕਿ ਉਸ ਦੀ ਕੋਈ ਗਲਤੀ ਵੀ ਨਹੀਂ ਸੀ। ਹਾਦਸੇ ਤੋਂ ਬਾਅਦ ਉਹ ਮਹਿਲਾ ਮੁਲਾਜ਼ਮ ਨੂੰ ਕੇਜੀਐਮ ਬੋਨ ਹਸਪਤਾਲ ਲੈ ਗਏ। ਉੱਥੇ ਓਪੀਡੀ ਦੇ 700 ਰੁਪਏ ਦੀ ਪਰਚੀ ਕਟਵਾਈ ਫਿਰ ਹਜ਼ਾਰ ਰੁਪਏ ਐਕਸ-ਰੇ ਲਈ ਦਿੱਤੇ।
ਦਵਿੰਦਰ ਨੇ ਦੋਸ਼ ਲਾਇਆ ਕਿ ਉਸ ਤੋਂ ਮਹਿਲਾ ਮੁਲਾਜ਼ਮ ਨੇ 60 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ। ਪੀੜਤ ਨੇ ਖੁਦ ਨੂੰ ਬੇਕਸੂਰ ਸਾਬਤ ਕਰਨ ਦੇ ਲਈ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਦੀ ਫੁਟੇਜ ਕਢਵਾਈ। ਦੂਜੀ ਪਾਸੇ ਘਟਨਾ ਵਾਲੀ ਥਾਂ ‘ਤੇ ਮੌਜੂਦ ਏਐਸਆਈ ਕੁਲਦੀਪ ਸਿੰਘ ਨੇ ਕਿਹਾ ਕਿ ਲੇਡੀ ਕਾਂਸਟੇਬਲ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਕਿਸੇ ਨੇ ਪੈਸੇ ਮੰਗ ਨਹੀਂ ਕੀਤੀ ਹੈ। ਜਦਕਿ ਉਹ ਚਾਹੁੰਦੇ ਹਨ ਕਿ ਇਲਾਜ ਸਹੀ ਹੋ ਜਾਵੇ ਅਤੇ ਲੇਡੀ ਕਾਂਸਟੇਬਲ ਠੀਕ ਹੋ ਜਾਵੇ। ਬਾਕੀ ਪਾਰਟੀ ਨੂੰ ਸਵੇਰੇ ਸੱਦਿਆ ਗਿਆ ਹੈ ਕਿਉਂਕਿ ਸਵੇਰੇ ਐਮਆਰਆਈ ਹੋਣੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















