ਪੜਚੋਲ ਕਰੋ
ਨਸ਼ੇ 'ਚ ਧੁੱਤ ਡਰਾਈਵਰ ਨੇ ਗਲੀ 'ਚ ਖੜੀਆਂ ਗੱਡੀਆਂ ਨੂੰ ਮਾਰੀ ਟੱਕਰ , CCTV 'ਚ ਕੈਦ ਹੋਈ ਘਟਨਾ
Jalandhar News : ਪੰਜਾਬ ਦੇ ਜਲੰਧਰ ਸ਼ਹਿਰ 'ਚ ਬਸਤੀ ਸ਼ੇਖ ਦੇ ਇਲਾਕੇ ਗੀਤਾ ਕਾਲੋਨੀ 'ਚ ਦੇਰ ਰਾਤ ਇਕ ਸ਼ਰਾਬੀ ਡਰਾਈਵਰ ਨੇ ਟਰੱਕ ਨੂੰ ਤੰਗ ਗਲੀ ਚ ਫਸਾ ਦਿੱਤਾ ਹੈ। ਜਿਸ ਕਾਰਨ ਤੰਗ ਗਲੀ ਵਿੱਚ ਘਰਾਂ ਦੇ ਬਾਹਰ ਪਹਿਲਾਂ ਤੋਂ ਖੜ੍ਹੇ ਵਾਹਨਾਂ ਦੀ ਭੰਨ-ਤੋੜ ਕੀਤੀ ਗਈ ਹੈ।

Truck drive
Jalandhar News : ਪੰਜਾਬ ਦੇ ਜਲੰਧਰ ਸ਼ਹਿਰ 'ਚ ਬਸਤੀ ਸ਼ੇਖ ਦੇ ਇਲਾਕੇ ਗੀਤਾ ਕਾਲੋਨੀ 'ਚ ਦੇਰ ਰਾਤ ਇਕ ਸ਼ਰਾਬੀ ਡਰਾਈਵਰ ਨੇ ਟਰੱਕ ਨੂੰ ਤੰਗ ਗਲੀ ਚ ਫਸਾ ਦਿੱਤਾ ਹੈ। ਜਿਸ ਕਾਰਨ ਤੰਗ ਗਲੀ ਵਿੱਚ ਘਰਾਂ ਦੇ ਬਾਹਰ ਪਹਿਲਾਂ ਤੋਂ ਖੜ੍ਹੇ ਵਾਹਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਡਰਾਈਵਰ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਉਸ ਨੂੰ ਘਰ ਦੀ ਕੰਧ ਵੀ ਨਜ਼ਰ ਨਹੀਂ ਆ ਰਹੀ ਸੀ , ਸਿੱਧੀ ਕੰਧ ਵਿੱਚ ਟੱਕਰ ਮਾਰ ਦਿੱਤੀ।
ਵਾਹਨਾਂ ਦੀ ਭੰਨਤੋੜ ਅਤੇ ਘਰ ਦੀ ਕੰਧ ਨਾਲ ਟਰੱਕ ਟਕਰਾਉਣ ਤੋਂ ਬਾਅਦ ਇਲਾਕਾ ਨਿਵਾਸੀ ਜਾਗ ਪਏ ਅਤੇ ਦੇਰ ਰਾਤ ਤੱਕ ਕਾਫੀ ਹੰਗਾਮਾ ਹੁੰਦਾ ਰਿਹਾ। ਲੋਕਾਂ ਨੇ ਜਦੋਂ ਟਰੱਕ ਦੇ ਡਰਾਈਵਰ ਨੂੰ ਗੱਡੀ ਤੋਂ ਹੇਠਾਂ ਉਤਾਰਿਆ ਤਾਂ ਉਸ ਤੋਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ। ਡਰਾਈਵਰ ਨੂੰ ਹੋਸ਼ 'ਚ ਲਿਆਉਣ ਲਈ ਉਸ ਦੇ ਮੂੰਹ 'ਤੇ ਪਾਣੀ ਫੇਕਿਆ ਗਿਆ ਪਰ ਉਸ ਨੂੰ ਫਿਰ ਵੀ ਹੋਸ਼ ਨਹੀਂ ਆਇਆ ਅਤੇ ਉਹ ਡਗਮਗਾਦਾ ਰਿਹਾ। ਫਿਲਹਾਲ ਪੁਲਸ ਨੇ ਉਕਤ ਵਿਅਕਤੀ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਸਖ਼ਤ ਕਾਰਵਾਈ ਲਈ ਰਾਜਾ ਵੜਿੰਗ ਨੇ ਡੀਜੀਪੀ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ
ਪੰਜਾਬ 'ਚ ਹਰ ਦਿਨ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਇਨ੍ਹਾਂ ਹਾਦਸਿਆਂ ਦਾ ਕਾਰਨ ਤੇਜ਼ ਰਫ਼ਤਾਰ, ਨਸ਼ੇ ‘ਚ ਡਰਾਈਵਿੰਗ, ਡਰਾਇਵਰ ਦਾ ਧਿਆਨ ਭਟਕਣਾ, ਟਰੈਫਿਕ ਲਾਈਟਾਂ ਦੀ ਉਲੰਘਣਾ, ਗ਼ਲਤ ਪਾਸੇ ਗੱਡੀ ਚਲਾਉਣੀ, ਰਾਤ ਨੂੰ ਬਿਨਾ ਬੱਤੀਆਂ ਡਰਾਈਵਿੰਗ ਕਰਨੀ, ਗੱਡੀਆਂ ਦੀ ਹਾਲਤ ਠੀਕ ਨਾ ਹੋਣੀ, ਸੜਕਾਂ ‘ਤੇ ਫਿਰਦੇ ਜਾਨਵਰ, ਗ਼ਲਤ ਮੋੜ ਮੁੜਨਾ, ਰੇਸ ਲਾਉਣੀ, ਧੁੰਦ, ਟਾਇਰਾਂ ਦਾ ਫੱਟਣਾ, ਟਾਇਰਾਂ ਵਿੱਚ ਹਵਾ ਘੱਟ ਹੋਣਾ, ਸੜਕਾਂ ‘ਤੇ ਗ਼ਲਤ ਪਾਰਕਿੰਗ ਆਦਿ ਸੜਕ ਹਾਦਸਿਆਂ ਦੇ ਕਈ ਕਾਰਨ ਹੁੰਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















