Murder: ਅਣਪਛਾਤੇ ਹਮਲਾਵਰਾਂ ਵੱਲੋਂ ਘਰ 'ਚ ਦਾਖਲ ਹੋ ਕੇ ਔਰਤ ਦਾ ਕਤਲ
ਰਾਤ ਕਰੀਬ 12 ਵਜੇ ਦੋ ਨਕਾਬਪੋਸ਼ ਅਣਪਛਾਤੇ ਨੌਜਵਾਨ ਘਰ ਦੇ ਅੰਦਰ ਦਾਖਲ ਹੋਏ। ਉਨ੍ਹਾਂ ਸਭ ਤੋਂ ਪਹਿਲਾਂ ਬਿਜਲੀ ਸਪਲਾਈ ਬੰਦ ਕੀਤੀ ਤੇ ਬਜੁਰਗ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Jalandhar News: ਸੁਲਤਾਨਪੁਰ ਲੋਧੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਤਰਫਹਾਜੀ ਵਿਖੇ ਬੀਤੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਔਰਤ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਤੋਂ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਐਸਐਸਪੀ ਕਪੂਰਥਲਾ ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਗਈ ਹੈ ਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Weather Updates: ਪੰਜਾਬ ਵਿੱਚ ਤੜਕੇ-ਆਥਣ ਵੇਲੇ ਮਹਿਸੂਸ ਹੋਣ ਲੱਗੀ ਠੰਢ, ਦਿੱਲੀ ਦੀ ਹਵਾ ਹੋਈ ਜ਼ਹਿਰੀਲੀ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਜ਼ੁਰਗ ਔਰਤ ਹਰਬੰਸ ਕੌਰ ਪਤਨੀ ਜੋਗਿੰਦਰ ਸਿੰਘ ਉਮਰ 60 ਸਾਲ ਘਰ ਦੇ ਬਰਾਂਡੇ ਬਾਹਰ ਸੌਂ ਰਹੀ ਸੀ। ਬਾਕੀ ਪਰਿਵਾਰ ਪੋਤਰਾ ਰਵਿੰਦਰ ਸਿੰਘ ਤੇ ਨੂੰਹ ਜਸਵੰਤ ਕੌਰ ਘਰ ਦੇ ਅੰਦਰ ਸੌਂ ਰਹੇ ਸੀ।
ਰਾਤ ਕਰੀਬ 12 ਵਜੇ ਦੋ ਨਕਾਬਪੋਸ਼ ਅਣਪਛਾਤੇ ਨੌਜਵਾਨ ਘਰ ਦੇ ਅੰਦਰ ਦਾਖਲ ਹੋਏ। ਉਨ੍ਹਾਂ ਸਭ ਤੋਂ ਪਹਿਲਾਂ ਬਿਜਲੀ ਸਪਲਾਈ ਬੰਦ ਕੀਤੀ ਤੇ ਬਜੁਰਗ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੱਸ ਦਈਏ ਕਿ ਅੱਜ ਬਜ਼ੁਰਗ ਔਰਤ ਦਾ ਬੇਟਾ ਬਲਵਿੰਦਰ ਸਿੰਘ ਵਿਦੇਸ਼ ਜਰਮਨੀ ਤੋਂ 6 ਸਾਲ ਬਾਅਦ ਪੱਕਾ ਹੋਣ ਮਗਰੋਂ ਘਰ ਵਾਪਸ ਪਰਤ ਰਿਹਾ ਹੈ, ਜਿਸ ਨੂੰ ਹਾਲੇ ਵੀ ਵਾਰਦਾਤ ਬਾਰੇ ਸੂਚਿਤ ਨਹੀਂ ਕੀਤਾ ਗਿਆ।
ਪੰਜਾਬ ਵਿਚ ਰੋਜ਼ ਕਤਲ, ਲੁੱਟਖੋਹ ਤੇ ਹੋਰ ਵਾਰਦਾਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਜਲੰਧਰ ਦੇ ਗਦਾਈਪੁਰ ਤੋਂ ਸਾਹਮਣੇ ਆਇਆ ਹੈ , ਜਿਥੇ 500 ਰੁਪਏ ਨਾ ਦੇਣ 'ਤੇ ਚਾਰ ਲੁਟੇਰਿਆਂ ਨੇ ਇਕ ਪ੍ਰਵਾਸੀ ਮਜ਼ਦੂਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਅਖਿਲੇਸ਼ ਸ਼ਰਮਾ ਵਜੋਂ ਹੋਈ ਹੈ ਅਤੇ ਉਹ ਮਾਡਲ ਟਾਊਨ ਇਲਾਕੇ ਵਿੱਚ ਟਾਈਲਾਂ ਦਾ ਕੰਮ ਕਰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਬੀਤੀ 13 ਅਕਤੂਬਰ ਨੂੰ ਉਹ ਕੰਮ ਖਤਮ ਕਰਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਫੋਕਲ ਪੁਆਇੰਟ ਨੇੜੇ ਚਾਰ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ। ਲੁਟੇਰਿਆਂ ਨੇ ਉਸ ਤੋਂ ਮੋਬਾਈਲ ਦੀ ਮੰਗ ਕੀਤੀ ਪਰ ਮਜ਼ਦੂਰ ਕੋਲ ਮੋਬਾਈਲ ਫੋਨ ਸੀ ਤੇ ਉਸਦੀ ਜੇਬ 'ਚ 500 ਰੁਪਏ ਸਨ। ਜਦੋਂ ਲੁਟੇਰਿਆਂ ਨੇ 500 ਰੁਪਏ ਮੰਗੇ ਤਾਂ ਮਜ਼ਦੂਰ ਨੇ ਮਨ੍ਹਾ ਕਰ ਦਿੱਤਾ।