Ludhiana News: ਮੁੜ ਪਾਟੋ-ਧਾੜ ਦਾ ਸ਼ਿਕਾਰ ਹੋਈ ਕਾਂਗਰਸ ? ਵੜਿੰਗ ਦੀਆਂ ਮੀਟਿੰਗਾਂ ਚੋਂ ਆਸ਼ੂ ਹੋਏ ਗ਼ਾਇਬ
ਵੜਿੰਗ ਨੇ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ। ਵੜਿੰਗ ਨੇ ਕਿਹਾ ਕਿ ਜੇ ਸਾਰੇ ਆਗੂ ਵੱਖ-ਵੱਖ ਸੁਰਾਂ ਵਿੱਚ ਬਿਆਨ ਦੇਣ ਤਾਂ 2027 ਦੀ ਜਿੱਤ ਮੁਸ਼ਕਲ ਹੋ ਜਾਵੇਗੀ। ਸਾਰੇ ਕਾਂਗਰਸੀਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ।
Punjab Congress: ਲੁਧਿਆਣਾ ਜ਼ਿਲ੍ਹਾ ਕਾਂਗਰਸ 'ਚ ਕਾਫੀ ਵਿਵਾਦ ਚੱਲ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਦੂਰੀ ਵਧਦੀ ਜਾ ਰਹੀ ਹੈ। ਕਈ ਵਾਰ ਆਸ਼ੂ, ਵੜਿੰਗ ਦੀ ਤਸਵੀਰ ਬੋਰਡਾਂ 'ਤੇ ਨਹੀਂ ਲਾਉਂਦੇ ਤੇ ਕਈ ਵਾਰ ਵੜਿੰਗ ਦੇ ਧੰਨਵਾਦ ਵਾਲੇ ਬੋਰਡਾਂ 'ਤੇ ਆਸ਼ੂ ਦੀ ਤਸਵੀਰ ਨਹੀਂ ਮਿਲਦੀ। ਕਈ ਵਾਰ ਆਸ਼ੂ ਸੋਸ਼ਲ ਮੀਡੀਆ 'ਤੇ ਵੀ ਆਪਣਾ ਦਰਦ ਬਿਆਨ ਕਰ ਚੁੱਕੇ ਹਨ।
ਅੱਜ ਵੜਿੰਗ ਲੁਧਿਆਣਾ ਪਹੁੰਚੇ। ਵੜਿੰਗ ਨੇ ਅੱਜ ਸਰਕਟ ਹਾਊਸ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਪਰ ਸੂਬਾ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਗ਼ੈਰਹਾਜ਼ਰ ਰਹੇ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਆਸ਼ੂ ਨੂੰ ਵੜਿੰਗ ਦੀਆਂ ਮੀਟਿੰਗਾਂ ਵਿੱਚ ਕਿਉਂ ਨਹੀਂ ਦੇਖਿਆ ਗਿਆ ਤਾਂ ਵੜਿੰਗ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਸੁਨੇਹਾ ਭੇਜਿਆ ਸੀ, ਕੁਝ ਲੋਕ ਆਏ ਤੇ ਕੁਝ ਨਹੀਂ ਆਏ, ਹੋ ਸਕਦਾ ਹੈ ਕਿ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਵੇ।
ਵੜਿੰਗ ਨੇ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ। ਵੜਿੰਗ ਨੇ ਕਿਹਾ ਕਿ ਜੇ ਸਾਰੇ ਆਗੂ ਵੱਖ-ਵੱਖ ਸੁਰਾਂ ਵਿੱਚ ਬਿਆਨ ਦੇਣ ਤਾਂ 2027 ਦੀ ਜਿੱਤ ਮੁਸ਼ਕਲ ਹੋ ਜਾਵੇਗੀ। ਸਾਰੇ ਕਾਂਗਰਸੀਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ।
ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਜਿੱਤ ਦਾ ਫਤਵਾ ਦਿੱਤਾ ਹੈ, ਉਸੇ ਤਰ੍ਹਾਂ ਜਲੰਧਰ ਉਪ ਚੋਣ 'ਚ ਵੀ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਲੋੜ ਹੈ। ਪੰਜਾਬ ਦੀ ਆਰਥਿਕ ਹਾਲਤ ਵਿਗੜ ਰਹੀ ਹੈ। ਪੰਜਾਬੀਆਂ ਸਿਰ 350 ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਜੇਕਰ ਪੰਜਾਬੀਆਂ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ 'ਚ ਕਰਜ਼ਾ 500 ਕਰੋੜ ਤੋਂ ਉਪਰ ਚਲਾ ਜਾਵੇਗਾ। ਜਲੰਧਰ ਚੋਣਾਂ ਵਿੱਚ ਕਾਂਗਰਸ ਨੂੰ ਜਿੱਤਾ ਕੇ ਲੋਕ ਆਮ ਆਦਮੀ ਪਾਰਟੀ ਨੂੰ ਸੁਨੇਹਾ ਦੇਣਗੇ ਕਿ ਪੰਜਾਬ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।