ਕਾਂਗਰਸ 'ਚ ਛਿੜੇਗਾ ਨਵਾਂ ਕਲੇਸ਼ ! ਆਸ਼ੂ ਨੇ ਲੁਧਿਆਣਾ ਪੱਛਮੀ ਤੋਂ ਟਿਕਟ ਦਾ ਠੋਕਿਆ ਦਾਅਵਾ, ਕਿਹਾ- ਆਸ਼ੂ ਬਦਲੇਗਾ ਰਿਵਾਜ਼, ਸੋਸ਼ਲ ਮੀਡੀਆ ਤੋਂ ਗ਼ਾਇਬ ਹੋਈ ਪੋਸਟ ?
ਫਿਲਹਾਲ ਕਾਂਗਰਸ ਹਾਈਕਮਾਨ ਨੇ ਆਪਣੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਕਈ ਕਾਂਗਰਸੀ ਆਗੂ ਵਿਧਾਨ ਸਭਾ ਉਪ ਚੋਣ ਲਈ ਟਿਕਟਾਂ 'ਤੇ ਨਜ਼ਰਾਂ ਟਿਕਾਈ ਬੈਠੇ ਹਨ।
Punjab News: ਲੁਧਿਆਣਾ ਪੱਛਮੀ ਹਲਕੇ ਵਿੱਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਹੁਣ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਟਿਕਟ ਲਈ ਦਾਅਵਾ ਪੇਸ਼ ਕੀਤਾ ਹੈ।
ਆਸ਼ੂ ਨੇ ਲੋਕਾਂ ਨਾਲ ਆਪਣੀ ਮੁਲਾਕਾਤ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਉਨ੍ਹਾਂ ਇਹ ਵੀ ਲਿਖਿਆ ਲੁਧਿਆਣਾ ਪੱਛਮੀ ਦੀ ਆਵਾਜ਼, ਇਸ ਵਾਰ ਆਸ਼ੂ ਬਦਲੇਗਾ ਰਿਵਾਜ਼। ਇਸ ਪੋਸਟ ਤੋਂ ਬਾਅਦ ਇੱਥੇ ਰਾਜਨੀਤੀ ਫਿਰ ਗਰਮ ਹੋ ਗਈ ਹੈ। ਹਾਲਾਂਕਿ ਹੁਣ ਇਹ ਪੋਸਟ ਸੋਸ਼ਲ ਮੀਡੀਆ ਤੋਂ ਗ਼ਾਇਬ ਹੋ ਗਈ ਹੈ।
ਫਿਲਹਾਲ ਕਾਂਗਰਸ ਹਾਈਕਮਾਨ ਨੇ ਆਪਣੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਕਈ ਕਾਂਗਰਸੀ ਆਗੂ ਵਿਧਾਨ ਸਭਾ ਉਪ ਚੋਣ ਲਈ ਟਿਕਟਾਂ 'ਤੇ ਨਜ਼ਰਾਂ ਟਿਕਾਈ ਬੈਠੇ ਹਨ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜੇ ਕਾਂਗਰਸ ਆਸ਼ੂ ਨੂੰ ਪੱਛਮ ਹਲਕੇ ਤੋਂ ਚੋਣ ਲੜਾਉਂਦੀ ਹੈ ਤਾਂ ਆਸ਼ੂ ਦਾ ਰਸਤਾ ਆਸਾਨ ਨਹੀਂ ਹੋਵੇਗਾ। ਕਾਂਗਰਸ ਵਿੱਚ ਕਈ ਮੌਕਿਆਂ 'ਤੇ ਧੜੇਬੰਦੀ ਸਪੱਸ਼ਟ ਤੌਰ 'ਤੇ ਦੇਖੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਲੋਕ ਸਭਾ ਚੋਣਾਂ ਵਿੱਚ ਆਸ਼ੂ ਲੁਧਿਆਣਾ ਸੀਟ ਤੋਂ ਸਭ ਤੋਂ ਮਜ਼ਬੂਤ ਦਾਅਵੇਦਾਰ ਸਨ ਪਰ ਹਾਈਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ।
ਚੋਣ ਨਤੀਜਿਆਂ ਵਿੱਚ ਕਾਂਗਰਸ ਨੂੰ ਸਾਬਕਾ ਮੰਤਰੀ ਆਸ਼ੂ ਦੇ ਖੇਤਰ ਪੱਛਮੀ ਹਲਕੇ ਵਿੱਚ ਵੱਡਾ ਝਟਕਾ ਲੱਗਾ। ਉੱਥੋਂ ਭਾਜਪਾ ਵੱਡੇ ਫਰਕ ਨਾਲ ਅੱਗੇ ਹੈ ਜਿਸ ਤੋਂ ਬਾਅਦ ਆਸ਼ੂ ਵੱਲੋਂ ਆਪਣੇ ਪ੍ਰਧਾਨ ਦੀ ਜਿੱਤ ਤੋਂ ਬਾਅਦ ਪੂਰੀ ਤਰ੍ਹਾਂ ਚੁੱਪੀ ਵੱਟ ਲਈ ਗਈ ਸੀ। ਰਾਜਾ ਵੜਿੰਗ ਦੀ ਜਿੱਤ ਤੋਂ ਬਾਅਦ ਹੋਏ ਜਸ਼ਨਾਂ ਵਿੱਚ ਵੀ ਆਸ਼ੂ ਨੂੰ ਨਹੀਂ ਦੇਖਿਆ ਗਿਆ। ਕਈ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਆਸ਼ੂ ਗੈਰਹਾਜ਼ਰ ਰਿਹਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
