Punjab Politics: 'ਸਿਆਸੀ ਮੌਕਾਪ੍ਰਸਤੀ ਦਾ ਸਿਖਰ' ! ਬੇਅੰਤ ਸਿੰਘ ਦੀ ਤਸਵੀਰ ਬਿੱਟੂ ਦੇ ਪੋਸਟਰਾਂ ਤੋਂ ਗ਼ਾਇਬ, ਵੜਿੰਗ ਨੇ ਕਿਹਾ-ਸ਼ਰਮ ਕਰੋ
ਸ਼ਹੀਦ ਪਾਰਟੀਆਂ ਤੋਂ ਉਪਰ ਹੁੰਦੇ ਹਨ। ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। PCC ਦੱਸੇ ਕਿ 25 ਸਾਲ ਵਿੱਚ ਚੋਣਾਂ ਜਾ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ?

Ludhiana News: ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਵਿਚਾਲੇ ਜ਼ੁਬਾਨੀ ਜੰਗ ਤੋਂ ਇਲਾਵਾ ਟਵੀਟ ਵਾਰ ਵੀ ਚੱਲ ਰਹੀ ਹੈ। ਇਸ ਮੌਕੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੇ ਨਾਮਜ਼ਦਗੀ ਭਰੇ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪਾਇਆ ਪੋਸਟਰ ਸਾਂਝਾ ਕੀਤਾ ਹੈ ਜਿਸ ਉੱਤੇ ਲਿਖਿਆ, ਸਿਆਸੀ ਮੌਕਾਪ੍ਰਸਤੀ ਦਾ ਸਿਖਰ
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਿਆਸੀ ਮੌਕਾਪ੍ਰਸਤੀ ਦਾ ਸਿਖਰ, ਰਵਨੀਤ ਬਿੱਟੂ ਜੀ, ਜਦੋਂ ਤੁਸੀਂ ਬੇਅੰਤ ਸਿੰਘ ਜੀ ਦੀ ਤਸਵੀਰ ਨੂੰ ਭਾਜਪਾ ਦੇ ਚੋਣ ਪ੍ਰਚਾਰ ਵਿੱਚ ਵਰਤ ਕੇ ਸੋਚਿਆ ਕਿ ਤੁਹਾਨੂੰ ਵੋਟ ਮਿਲ ਜਾਣਗੇ ਤੇ ਇਸ ਤੋਂ ਬਾਅਦ ਜਦੋਂ ਲੋਕ ਤੁਹਾਨੂੰ ਗੱਦਾਰ ਵਜੋਂ ਪਛਾਣਨ ਲੱਗ ਪਏ ਹਨ ਤਾਂ ਤੁਸੀਂ ਆਪਣੇ ਪੋਸਟਰਾਂ ਤੋਂ ਉਨ੍ਹਾਂ ਦੀ ਤਸਵੀਰ ਨੂੰ ਹਟਾ ਲਿਆ ਹੈ ? ਕੁਝ ਸ਼ਰਮ ਕਰੋ!
Height of political opportunism @RavneetBittu ji.
— Amarinder Singh Raja Warring (@RajaBrar_INC) May 9, 2024
When you thought adding Beant Singh Ji’s pic to your @BJP4India campaign posters will get you votes, you chose to use it & now when people have started identifying you as Gaddar you have chosen to remove his pic from your… pic.twitter.com/dhAcrSEkgw
ਕਿਵੇਂ ਸ਼ੁਰੂ ਹੋਇਆ ਪੋਸਟਰ ਵਿਵਾਦ
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਰਵਨੀਤ ਸਿੰਘ ਬਿੱਟੂ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ 'ਚ ਰਵਨੀਤ ਸਿੰਘ ਬਿੱਟੂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਵੀ ਤਸਵੀਰ ਸ਼ਾਮਲ ਕੀਤੀ ਗਈ ਸੀ।
ਇਸ ਤੋਂ ਬਾਅਦ ਰਾਜਾ ਵੜਿੰਗ ਨੇ ਤੰਜ ਕਸਦਿਆਂ ਕਿਹਾ ਸੀ ਕਿ ਬਿੱਟੂ ਜੀ ਤੁਸੀਂ ਆਪ ਤਾਂ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜੱਗ ਜਾਹਰ ਕਰ ਦਿੱਤਾ ਹੈ ਪਰ ਸ.ਬੇਅੰਤ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ, ਉਹਨਾਂ ਨੂੰ ਤਾਂ ਬਦਨਾਮ ਨਾ ਕਰੋ। ਉਹਨਾਂ ਦੀ ਫੋਟੋ ਨੂੰ ਤੁਸੀਂ ਆਹ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ। ਅਕਲ ਨੂੰ ਹੱਥ ਮਾਰੋ
ਇਸ ਦੇ ਜਵਾਬ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਸ਼ਹੀਦ ਪਾਰਟੀਆਂ ਤੋਂ ਉਪਰ ਹੁੰਦੇ ਹਨ। ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। PCC ਦੱਸੇ ਕਿ 25 ਸਾਲ ਵਿੱਚ ਚੋਣਾਂ ਜਾ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ? ਚੰਡੀਗੜ੍ਹ ਕਾਂਗਰਸ ਭਵਨ ਸਾਹਮਣੇ ਤੋਂ ਬੇਅੰਤ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ?





















