'ਮੈਨੂੰ ਦੁਬਾਰਾ ਜੇਲ੍ਹ ਭੇਜਣ ਦੀ ਕੋਸ਼ਿਸ਼, ਪਰ ਮੈਂ ਜੇਲ੍ਹ ਦੇ ਅੰਦਰੋਂ ਚੋਣਾਂ ਲੜਾਂਗਾ', ਭਾਰਤ ਭੂਸ਼ਣ ਆਸ਼ੂ ਨੇ AAP 'ਤੇ ਸਾਧਿਆ ਨਿਸ਼ਾਨਾ
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਆਸ਼ੂ ਨੇ ਕਿਹਾ ਕਿ ਮੈਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਕਿ ਸਰਕਾਰ ਮੈਨੂੰ ਦੁਬਾਰਾ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚ ਰਹੀ ਹੈ, ਪਰ ਅਸੀਂ ਡਰਨ ਵਾਲੇ ਨਹੀਂ ਹਾਂ।

Ludhiana News: ਲੁਧਿਆਣਾ ਵਿੱਚ ਵਿਧਾਨ ਸਭਾ ਉਪ ਚੋਣਾਂ (By Election) ਦੀ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਸਿਆਸੀ ਮਾਹੌਲ ਭੱਖਿਆ ਪਿਆ ਹੈ। ਸਾਰੇ ਆਗੂ ਇੱਕ ਦੂਜੇ 'ਤੇ ਹਮਲਾਵਰ ਹੋ ਰਹੇ ਹਨ। ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushn Ashu) ਨੇ ਆਮ ਆਦਮੀ ਪਾਰਟੀ (Aam Aadmi Party) 'ਤੇ ਨਿਸ਼ਾਨਾ ਸਾਧਿਆ ਹੈ। ਆਸ਼ੂ (Bharat Bhushn Ashu) ਨੇ ਕਿਹਾ ਕਿ ਮੈਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਕਿ ਸਰਕਾਰ ਮੈਨੂੰ ਦੁਬਾਰਾ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚ ਰਹੀ ਹੈ, ਪਰ ਅਸੀਂ ਡਰਨ ਵਾਲੇ ਨਹੀਂ ਹਾਂ।
ਮੈਂ ਜੇਲ੍ਹ ਵਿਚੋਂ ਹੀ ਚੋਣਾਂ ਲੜਾਂਗਾ: ਆਸ਼ੂ
ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਵਿੱਚ ਰਹਿ ਕੇ ਕੰਮ ਕੀਤਾ ਹੈ। ਭਾਵੇਂ ਮੈਨੂੰ ਜ਼ਬਰਦਸਤੀ ਜੇਲ੍ਹ ਭੇਜਿਆ ਜਾਵੇ, ਮੈਂ ਜੇਲ੍ਹ ਦੇ ਅੰਦਰੋਂ ਹੀ ਚੋਣਾਂ ਲੜਾਂਗਾ। ਮੇਰੇ ਕਾਂਗਰਸੀ ਵਰਕਰ ਮੇਰੇ ਲਈ ਪ੍ਰਚਾਰ ਕਰਨਗੇ। ਕਈ ਅਫ਼ਸਰਾਂ ਨੂੰ ਵੀ ਬਦਲਿਆ ਜਾ ਰਿਹਾ ਹੈ। ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਫ਼ਸਰਾਂ ਨੂੰ ਕਿਉਂ ਬਦਲਿਆ ਜਾ ਰਿਹਾ ਹੈ। ਇਹ ਸਰਕਾਰ ਸਾਨੂੰ ਡਰਾ ਨਹੀਂ ਸਕਦੀ।
ਲੋਕ ਚਾਹੁੰਦੇ ਹਨ ਕਿ 2027 ਵਿੱਚ ਸੱਤਾ ਕਾਂਗਰਸ ਨੂੰ ਸੌਂਪ ਦਿੱਤੀ ਜਾਵੇ
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਜਿਸ ਵੀ ਘਰ ਵਿੱਚ ਮੀਟਿੰਗਾਂ ਲਈ ਜਾਂਦੇ ਹਨ, ਲੋਕ ਬਦਲਾਅ ਲਿਆਉਣ ਦੀ ਗੱਲ ਕਰ ਰਹੇ ਹੁੰਦੇ ਹਨ। ਇਸ ਵਾਰ ਲੋਕ ਇਸ ਉਪ ਚੋਣ ਵਿੱਚ 2027 ਦਾ ਆਪਣਾ ਗੁੱਸਾ ਕੱਢਣ ਲਈ ਤਿਆਰ ਹਨ। ਸ਼ਹਿਰ ਦਾ ਵਿਕਾਸ ਪਿਛਲੇ 3 ਸਾਲਾਂ ਤੋਂ ਠੱਪ ਪਿਆ ਹੈ। ਹੁਣ ਲੋਕ ਚਾਹੁੰਦੇ ਹਨ ਕਿ 2027 ਵਿੱਚ ਸੱਤਾ ਕਾਂਗਰਸ ਨੂੰ ਸੌਂਪ ਦਿੱਤੀ ਜਾਵੇ, ਤਾਂ ਜੋ ਲੋਕਾਂ ਦੇ ਕਾਰੋਬਾਰ ਦੁਬਾਰਾ ਵਿਕਸਤ ਹੋ ਸਕਣ।
ਦੱਸ ਦਈਏ ਕਿ ਲੁਧਿਆਣਾ ਵਿੱਚ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਉੱਪ ਚੋਣਾਂ ਹੋਣੀਆਂ ਹਨ, ਜਿਸ ਲਈ ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਬਣਾਇਆ ਹੈ, ਉੱਥੇ ਹੀ ਸਿਆਸੀ ਮਾਹੌਲ ਭੱਖਿਆ ਹੈ, ਪਾਰਟੀਆਂ ਇੱਕ-ਦੂਜੇ 'ਤੇ ਰੱਜ ਕੇ ਨਿਸ਼ਾਨੇ ਸਾਧ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















