ਬੁੱਢੇ ਨਾਲੇ ਦੇ ਹਾਲਾਤ ਪਹਿਲਾਂ ਵਰਗੇ! ਨਗਰ ਨਿਗਮ ਕਮਿਸ਼ਨਰ ਦਾ ਦਾਅਵਾ, 50 ਫੀਸਦੀ ਕੰਮ ਹੋਇਆ ਪੂਰਾ
ਇੰਨਾ ਹੀ ਨਹੀਂ ਇਸ ਕੰਮ ਲਈ ਹੁਣ ਤੱਕ ਬੁੱਢੇ ਨਾਲੇ ਦੇ ਆਲੇ ਦੁਆਲੇ ਦੀ ਫੈਂਸਿੰਗ ਤੇ ਸੁੰਦਰੀਕਰਨ ਦਾ ਕੰਮ ਮੁਕੰਮਲ ਕਰਨ ਦੀ ਗੱਲ ਆਈ ਸੀ ਪਰ ਜਦ ਇਸ ਲਈ ਰਿਐਲਟੀ ਚੈੱਕ ਕੀਤਾ ਗਿਆ ਤਾਂ ਸਥਿਤੀ ਜਿਉਂ ਦੀ ਤਿਉਂ ਨਜ਼ਰ ਆਈ।
Ludhiana News: ਲੁਧਿਆਣਾ ਸ਼ਹਿਰ ਦੇ ਅੰਦਰੋ-ਅੰਦਰੀ ਵਗਦੇ ਬੁੱਢੇ ਨਾਲੇ ਨੂੰ ਲੈ ਕੇ ਕੈਪਟਨ ਸਰਕਾਰ ਦੇ ਸਮੇਂ ਸਾਢੇ ਛੇ ਸੌ ਕਰੋੜ ਰੁਪਏ ਜਾਰੀ ਕੀਤੇ ਗਏ ਸੀ। ਇਸ ਦਾ ਉਦਘਾਟਨ ਉਸ ਸਮੇਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ। ਇਸ ਤੇ 2023 ਤੱਕ ਕੰਮ ਨੂੰ ਮੁਕੰਮਲ ਕਰ ਲੋਕਾਂ ਨੂੰ ਸਪੁਰਦ ਕਰਨਾ ਸੀ। ਇਸ ਵਿੱਚ ਬੁੱਢੇ ਨਾਲੇ ਦੇ ਆਲੇ ਦੁਆਲੇ ਸੁੰਦਰੀਕਰਨ ਤੇ ਐਸਟੀਪੀ ਪਲਾਂਟ ਤੋਂ ਇਲਾਵਾ ਸਾਫ ਸੁਥਰਾ ਪਾਣੀ ਇਸ ਬੁੱਢੇ ਦਰਿਆ ਵਿੱਚ ਆਵੇਗਾ।
ਇੰਨਾ ਹੀ ਨਹੀਂ ਇਸ ਕੰਮ ਲਈ ਹੁਣ ਤੱਕ ਬੁੱਢੇ ਨਾਲੇ ਦੇ ਆਲੇ ਦੁਆਲੇ ਦੀ ਫੈਂਸਿੰਗ ਤੇ ਸੁੰਦਰੀਕਰਨ ਦਾ ਕੰਮ ਮੁਕੰਮਲ ਕਰਨ ਦੀ ਗੱਲ ਆਈ ਸੀ ਪਰ ਜਦ ਇਸ ਲਈ ਰਿਐਲਟੀ ਚੈੱਕ ਕੀਤਾ ਗਿਆ ਤਾਂ ਸਥਿਤੀ ਜਿਉਂ ਦੀ ਤਿਉਂ ਨਜ਼ਰ ਆਈ। ਇਸ ਨੂੰ ਲੈ ਕੇ ਜਦੋਂ ਨਗਰ ਨਿਗਮ ਕਮਿਸ਼ਨਰ ਤੇ ਵਿਧਾਇਕ ਬੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਮੇਂ ਦੀਆਂ ਸਰਕਾਰਾਂ ਤੇ ਠੀਕਰਾ ਭੰਨ੍ਹਿਆ ਤੇ ਉਨ੍ਹਾਂ ਜਲਦ ਕੰਮ ਪੂਰਾ ਹੋਣ ਦੀ ਗੱਲ ਕਹੀ।
ਨਗਰ ਨਿਗਮ ਕਮਿਸ਼ਨਰ ਸ਼ੈਨਾ ਅਗਰਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਦਾ ਕੰਮ 50 ਫੀਸਦੀ ਤੱਕ ਪੂਰਾ ਹੋ ਚੁੱਕਾ ਹੈ ਤੇ 2023 ਤੱਕ ਇਸ ਦਾ ਕੰਮ ਮੁਕੰਮਲ ਹੋ ਜਾਏਗਾ। ਨਗਰ ਨਿਗਮ ਕਮਿਸ਼ਨਰ ਸ਼ੈਨਾ ਅਗਰਵਾਲ ਨੇ ਕਿਹਾ ਕਿ ਬੁੱਢੇ ਨਾਲੇ ਦਾ ਸੀਵਰੇਜ ਦਾ ਕੰਮ 50 ਫੀਸਦੀ ਤੱਕ ਪੂਰਾ ਹੋ ਚੁੱਕਿਆ ਹੈ ਤੇ 2023 ਤੱਕ ਇਸ ਦੇ ਕੰਮ ਪੂਰਾ ਹੋਣ ਦੀ ਡੈੱਡਲਾਈਨ ਹੈ। ਉਨ੍ਹਾਂ ਕਿਹਾ ਕਿ ਇਸ ਦੇ ਸੁੰਦਰੀਕਰਨ ਤੋਂ ਇਲਾਵਾ ਹੋਰ ਵੀ ਐਸਟੀਪੀ ਪਲਾਂਟ ਤੇ ਵਾਟਰ ਟਰੀਟਮੈਂਟ ਦੇ ਲਈ ਕੰਮ ਜਾਰੀ ਹੈ।
ਉਧਰ, ਇਸ ਸਬੰਧੀ ਹਲਕਾ ਨਾਰਥ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਵਿਸ਼ੇ ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਪੈਂਦਾ ਇਹ ਬੁੱਢਾ ਨਾਲਾ ਨਾਸੂਰ ਹੈ ਤੇ ਕਈ ਬੀਮਾਰੀਆਂ ਦੀ ਦਸਤਕ ਇਸ ਦੇ ਵਿੱਚ ਹੈ ਜਿਸ ਨੂੰ ਲੈ ਕੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਇਸ ਗੰਦੇ ਨਾਲੇ ਦੇ ਨਾਲ ਪੀਲੀਆ ਹੈਜਾ ਤੇ ਕੈਂਸਰ ਵਰਗੀਆਂ ਬਿਮਾਰੀਆਂ ਮਿਲ ਰਹੀਆਂ ਨੇ ਜਿਸ ਤੋਂ ਨਿਜਾਤ ਦਿਵਾਉਣ ਦੇ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਤੇ ਜੋ ਪੈਸੇ ਜਾਰੀ ਹੋਏ ਨੇ ਉਹ ਸਹੀ ਤਰੀਕੇ ਦੇ ਨਾਲ ਲਗਾਏ ਜਾਣਗੇ।