ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਬੋਲੇ ਉਹ ਕਿਸੇ ਵੀ ਜਾਂਚ ਲਈ ਤਿਆਰ, ਓਵਰਏਜ ਡਾਕਟਰ ਦੀ ਭਰਤੀ ਨੂੰ ਲੈ ਕੇ ਵਾਇਰਲ ਹੋਈ ਸੀ ਵੀਡੀਓ
khanna News: ਖੰਨਾ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਟੈਟ ਪੇਪਰ ਮੁੱਦੇ ਉਪਰ ਕਿਹਾ ਕਿ ਸਰਕਾਰ ਕਿਸੇ ਨੂੰ ਨਹੀਂ ਬਖਸ਼ੇਗੀ। ਇਸ ਦੇ ਨਾਲ ਹੀ ਓਵਰਏਜ ਡਾਕਟਰ ਦੀ ਭਰਤੀ ਸਬੰਧੀ ਵਾਇਰਲ ਹੋਈ ਵੀਡੀਓ ਉ
khanna News: ਖੰਨਾ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਟੈਟ ਪੇਪਰ ਮੁੱਦੇ ਉਪਰ ਕਿਹਾ ਕਿ ਸਰਕਾਰ ਕਿਸੇ ਨੂੰ ਨਹੀਂ ਬਖਸ਼ੇਗੀ। ਇਸ ਦੇ ਨਾਲ ਹੀ ਓਵਰਏਜ ਡਾਕਟਰ ਦੀ ਭਰਤੀ ਸਬੰਧੀ ਵਾਇਰਲ ਹੋਈ ਵੀਡੀਓ ਉਪਰ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ। ਇਸ ਦੇ ਨਾਲ ਹੀ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਟੈਟ ਪੇਪਰ ਮਾਮਲੇ 'ਚ ਸਰਕਾਰ ਵੱਲੋਂ ਨਹੀਂ, ਅਫ਼ਸਰਸ਼ਾਹੀ ਵੱਲੋਂ ਲਾਪ੍ਰਵਾਹੀ ਹੋਈ ਹੈ ਜੋ ਸਰਕਾਰ ਬਰਦਾਸ਼ਤ ਨਹੀਂ ਕਰੇਗੀ।
ਇਹ ਵੀ ਪੜ੍ਹੋ : ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ , IPS ਅਧਿਕਾਰੀ ਨਾਲ ਲੈਣਗੇ ਲਾਵਾਂ
ਕੈਬਿਨਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਟੈਟ ਪੇਪਰ ਮਾਮਲੇ ਨੂੰ ਲੈਕੇ ਸਰਕਾਰ ਪੂਰੀ ਗੰਭੀਰ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਜੇਲ੍ਹਾਂ ਅੰਦਰ ਮੁੜ ਗੜਬੜੀ ਦੇ ਅਲਰਟ ਉਪਰ ਓਹਨਾਂ ਕਿਹਾ ਕਿ ਸਰਕਾਰ ਪੂਰੀ ਅਲਰਟ ਹੈ। ਜੇਲ੍ਹਾਂ ਅੰਦਰ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਓਥੇ ਹੀ ਓਵਰਏਜ ਡਾਕਟਰ ਭਰਤੀ ਮਾਮਲੇ ਚ ਮੰਤਰੀ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।
ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਟੈਟ ਮਾਮਲੇ ਚ ਅਫ਼ਸਰਸ਼ਾਹੀ ਦੀ ਲਾਪਰਵਾਹੀ ਹੈ। ਸਰਕਾਰ ਕਿਸੇ ਨੂੰ ਨਹੀਂ ਬਖਸ਼ੇਗੀ। ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਐਲਾਨ ਕੀਤੇ ਜਾਣ ਉਪਰ ਓਹਨਾਂ ਕਿਹਾ ਕਿ ਭਾਵੇਂ 13 ਉਮੀਦਵਾਰ ਐਲਾਨ ਦਿੱਤੇ ਜਾਣ ਸਾਰਿਆਂ ਦੀ ਜ਼ਮਾਨਤ ਜ਼ਬਤ ਹੋਵੇਗੀ।
ਪੰਜਾਬ 'ਚ ਐਤਵਾਰ ਨੂੰ ਹੋਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਵਿੱਚ ਸਮਾਜਿਕ ਅਧਿਐਨ ਵਿਸ਼ੇ ਦਾ ਪੇਪਰ ਕਾਫੀ ਸੁਰਖੀਆਂ 'ਚ ਹੈ। ਦੱਸ ਦਈਏ ਕਿ ਹੈਰਾਨੀ ਦੀ ਗੱਲ ਇਹ ਸੀ ਕਿ ਪੇਪਰ 'ਚ 60 ਫੀਸਦੀ ਸਵਾਲਾਂ ਦੇ ਸਹੀ ਜਵਾਬਾਂ 'ਤੇ ਨਿਸ਼ਾਨ ਲੱਗੇ ਹੋਏ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।