Ludhiana News: ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ 'ਚ ਰਾਜ ਪੱਧਰੀ ਸਮਾਗਮ, ਸੀਐਮ ਭਗਵੰਤ ਮਾਨ ਪਹੁੰਚਣਗੇ
ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਪੁੱਜਣਗੇ। ਇਹ ਜਾਣਕਾਰੀ ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਰਾਹੁਲ ਭੰਡਾਰੀ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਦਿੱਤੀ।
Ludhiana News: ਪੰਜਾਬ ਸਰਕਾਰ ਵੱਲੋਂ ਸ਼ਿਲਪਕਲਾ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 25 ਅਕਤੂਬਰ ਨੂੰ ਸਵੇਰੇ 10.30 ਬਾਬਾ ਗੁਰਮੁੱਖ ਸਿੰਘ ਹਾਲ ਰਾਮਗੜ੍ਹੀਆ ਕੰਨਿਆ ਕਾਲਜ ਲੁਧਿਆਣਾ ਵਿਖੇ ਰਾਜ ਪੱਧਰੀ ਵਿਸ਼ਵਕਰਮਾ ਦਿਵਸ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਪੁੱਜਣਗੇ। ਇਹ ਜਾਣਕਾਰੀ ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਰਾਹੁਲ ਭੰਡਾਰੀ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਦਿੱਤੀ।
ਇਸ ਤੋਂ ਪਹਿਲਾਂ ਅੱਜ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਕਲਾ ਤੇ ਕ੍ਰਿਤੀ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਨੂੰ ਵਿਸ਼ਵਕਰਮਾ ਦਿਵਸ ਮੌਕੇ ਯਾਦ ਕਰਦੇ ਹਾਂ। ਕਲਾ-ਕ੍ਰਿਤੀ ਦੇ ਗੁਣਾਂ ਨਾਲ ਭਰਪੂਰ ਮਿਹਨਤੀ ਕਾਮਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ…ਪਰਮਾਤਮਾ ਕਰੇ ਤੁਹਾਡੀ ਮਿਹਨਤ ਤੇ ਲਗਨ ਇਸੇ ਤਰ੍ਹਾਂ ਬਰਕਰਾਰ ਰਹੇ…ਦੇਸ਼ ਸਮੇਤ ਪੰਜਾਬ ਦੀ ਤਰੱਕੀ ਲਈ ਤੁਹਾਡਾ ਯੋਗਦਾਨ ਵਡਮੁੱਲਾ ਹੈ।
ਕਲਾ ਤੇ ਕ੍ਰਿਤੀ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਨੂੰ ਵਿਸ਼ਵਕਰਮਾ ਦਿਵਸ ਮੌਕੇ ਯਾਦ ਕਰਦੇ ਹਾਂ…
— Bhagwant Mann (@BhagwantMann) October 25, 2022
ਕਲਾ-ਕ੍ਰਿਤੀ ਦੇ ਗੁਣਾਂ ਨਾਲ ਭਰਪੂਰ ਮਿਹਨਤੀ ਕਾਮਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ…ਪਰਮਾਤਮਾ ਕਰੇ ਤੁਹਾਡੀ ਮਿਹਨਤ ਤੇ ਲਗਨ ਇਸੇ ਤਰ੍ਹਾਂ ਬਰਕਰਾਰ ਰਹੇ…ਦੇਸ਼ ਸਮੇਤ ਪੰਜਾਬ ਦੀ ਤਰੱਕੀ ਲਈ ਤੁਹਾਡਾ ਯੋਗਦਾਨ ਵਡਮੁੱਲਾ ਹੈ… pic.twitter.com/mceynRDGwr
ਭਗਵੰਤ ਮਾਨ ਨੇ ਲੋਕਾਂ ਨੂੰ ਦੀਵਾਲੀ 'ਤੇ 'ਦੀਵੇ ਖਰੀਦਣ ਦੀ ਕੀਤੀ ਅਪੀਲ, ਅਧਿਕਾਰੀਆਂ ਨੂੰ ਦਿੱਤੀ ਇਹ ਖਾਸ ਹਦਾਇਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ 'ਗਰੀਟ' ਰਾਹੀਂ ਵਾਤਾਵਰਨ ਨੂੰ ਬਚਾਉਣ ਅਤੇ ਪਿੰਡ ਦੇ ਗਰੀਬਾਂ ਦੀ ਖੁਸ਼ਹਾਲੀ ਲਈ 'ਦੀਆ' ਦੇ ਬਣੇ ਬਰਤਨ ਖਰੀਦਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਉਨ੍ਹਾਂ ਦੇ ਨਾਲ 52 ਹੋਰ ਸ਼ਹਿਜ਼ਾਦਿਆਂ ਦੀ ਰਿਹਾਈ ਲਈ 1619 ਵਿੱਚ ਇਤਿਹਾਸਕ ਬੰਦੀ ਛੋੜ ਦਿਵਸ ਮੌਕੇ ਲੋਕਾਂ ਖਾਸ ਕਰਕੇ ਸਿੱਖਾਂ ਨੂੰ ਨਿੱਘੀ ਵਧਾਈ ਦਿੱਤੀ.
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।