ਬੇਖੌਫ ਅਪਰਾਧੀ, ਬਾਈਕ ‘ਤੇ ਲੈਕੇ ਘੁੰਮੇ ਲਾਸ਼, ਫਿਰ ਸੁੱਟ ਕੇ ਹੋਏ ਫਰਾਰ; ਗੋਲਗੱਪੇ ਖਾਣ ਲਈ ਸੀ ਨਿਕਲਿਆ ਸੀ ਘਰੋਂ
Ludhiana News: ਲੁਧਿਆਣਾ ਵਿੱਚ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਤਿਵਾਰੀ ਦੇ ਰੂਪ ਵਿੱਚ ਹੋਈ ਹੈ।

Ludhiana News: ਲੁਧਿਆਣਾ ਵਿੱਚ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਤਿਵਾਰੀ ਦੇ ਰੂਪ ਵਿੱਚ ਹੋਈ ਹੈ। ਇਹ ਨੌਜਵਾਨ ਫੋਕਲ ਪੁਆਇੰਟ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ।
ਬੀਤੀ ਸ਼ਾਮ ਨੂੰ ਉਹ ਘਰੋਂ ਕਹਿ ਕੇ ਨਿਕਲਿਆ ਕਿ ਉਹ ਗੋਲ ਗੱਪੇ ਖਾਣ ਜਾ ਰਿਹਾ ਹੈ, ਪਰ ਉਹ ਰਾਤ ਤੱਕ ਘਰ ਨਹੀਂ ਪਰਤਿਆ। ਜਦੋਂ ਉਹ ਰਾਤ ਤੱਕ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਪਰਿਵਾਰ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਡਾਬਾ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਵਿੱਚ ਦੋ ਵਿਅਕਤੀ ਬਾਈਕ 'ਤੇ ਸਵਾਰ ਹੋ ਕੇ ਪ੍ਰਦੀਪ ਦੀ ਲਾਸ਼ ਨੂੰ ਲੈਕੇ ਜਾ ਰਹੇ ਹਨ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹ ਦੋਵੇਂ ਵਿਅਕਤੀ ਕੌਣ ਹਨ, ਪੁਲਿਸ ਇਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮ੍ਰਿਤਕ ਪ੍ਰਦੀਪ ਤਿਵਾੜੀ ਦੇ ਰਿਸ਼ਤੇਦਾਰ ਵਿਜੇ ਨੇ ਦੱਸਿਆ ਕਿ ਪ੍ਰਦੀਪ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ। ਉਹ ਮਹਾਦੇਵ ਨਗਰ ਦਾ ਰਹਿਣ ਵਾਲਾ ਹੈ। ਉਸ ਨੇ ਆਪਣੀ ਪੜ੍ਹਾਈ ਇੱਥੋਂ ਹੀ ਕੀਤੀ। ਉਹ ਫੋਕਲ ਪੁਆਇੰਟ ਇਲਾਕੇ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਕੱਲ੍ਹ ਉਹ ਕੰਮ ਤੋਂ ਵਾਪਸ ਆਇਆ ਅਤੇ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਗੋਲ ਗੱਪੇ ਖਾਣ ਜਾ ਰਿਹਾ ਹੈ, ਪਰ ਜਦੋਂ ਉਹ ਦੇਰ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਕ ਲੁਧਿਆਣਾ ਦੀ ਬੂਪਾ ਮਾਰਕਿਟ ਕੋਲ ਉਸ ਦੀ ਲਾਸ਼ ਮਿਲੀ ਹੈ, ਉਹ ਪ੍ਰਦੀਪ ਨੂੰ ਕਿਵੇਂ ਜਾਣਦੇ ਹਨ, ਇਸ ਬਾਰੇ ਹਾਲੇ ਤੱਕ ਪਤਾ ਨਹੀਂ ਲੱਗਿਆ ਹੈ। ਉੱਥੇ ਹੀ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















