ਖੇਤਾਂ 'ਚੋਂ ਨਗਨ ਹਾਲਤ 'ਚ ਮਿਲੀ ਕੁੜੀ ਦੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਸਹਿਮੇ ਲੋਕ
Ludhiana News: ਖੰਨਾ ਦੇ ਪਿੰਡ ਅਲੌੜ ਵਿਖੇ ਰੇਲਵੇ ਲਾਈਨ ਨੇੜੇ ਕਣਕ ਦੇ ਖੇਤਾਂ ਵਿਚੋਂ ਇਕ ਜਵਾਨ ਕੁੜੀ ਦੀ ਲਾਸ਼ ਨਗਨ ਹਾਲਤ ਵਿਚ ਬਰਾਮਦ ਹੋਈ ਹੈ।

Ludhiana News: ਖੰਨਾ ਦੇ ਪਿੰਡ ਅਲੌੜ ਵਿਖੇ ਰੇਲਵੇ ਲਾਈਨ ਨੇੜੇ ਕਣਕ ਦੇ ਖੇਤਾਂ ਵਿਚੋਂ ਇਕ ਜਵਾਨ ਕੁੜੀ ਦੀ ਲਾਸ਼ ਨਗਨ ਹਾਲਤ ਵਿਚ ਬਰਾਮਦ ਹੋਈ ਹੈ। ਰੇਲਵੇ ਲਾਈਨ ਦੇ ਇਕ ਪਾਸੇ ਖੇਤਾਂ ਵਿਚ ਲਾਸ਼ ਪਈ ਸੀ ਅਤੇ ਦੂਜੇ ਪਾਸੇ ਕੁੜੀ ਦੇ ਕੱਪੜੇ ਅਤੇ ਚੱਪਲਾਂ ਸਨ।
ਮ੍ਰਿਤਕ ਦੀ ਪਛਾਣ ਕਰਵਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਫਿਲਹਾਲ ਪੁਲਿਸ ਮ੍ਰਿਤਕਾ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਕੇਸ ਨੂੰ ਟਰੇਸ ਕਰਨ 'ਚ ਆਸਾਨੀ ਹੋ ਸਕੇ।ਪੁਲਿਸ ਵੱਲੋਂ ਮੌਕੇ 'ਤੇ ਵੇਖੇ ਗਏ ਹਾਲਾਤ ਅਨੁਸਾਰ, ਕੁੜੀ ਦਾ ਮੂੰਹ ਬੰਨ੍ਹਿਆ ਹੋਇਆ ਸੀ।
ਰੇਲਵੇ ਲਾਈਨ ਦੇ ਨੇੜਿਓਂ ਘਸੀਟ ਕੇ ਖੇਤਾਂ ਵਿਚ ਲੈ ਜਾਇਆ ਗਿਆ ਸਰੀਰ
ਉਸ ਨੂੰ ਰੇਲਵੇ ਲਾਈਨ ਦੇ ਨੇੜਿਓਂ ਘਸੀਟ ਕੇ ਖੇਤਾਂ ਵਿਚ ਲਿਜਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਕੁੜੀ ਦੀ ਲਾਸ਼ ਨੂੰ ਘਸੀਟ ਕੇ ਖੇਤਾਂ ਵਿਚ ਲੁਕਾ ਦਿੱਤਾ ਗਿਆ ਸੀ। ਕਿਸਾਨ ਦਲਵੀਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸਾਢੇ 7 ਵਜੇ ਦੇ ਕਰੀਬ ਖੇਤਾਂ ਵਿਚ ਆਇਆ ਸੀ। ਉੱਥੇ ਇਕ ਜਵਾਨ ਕੁੜੀ ਦੀ ਲਾਸ਼ ਪਈ ਦੇਖੀ। ਫਿਰ ਸਰਪੰਚ ਨੂੰ ਸੂਚਿਤ ਕੀਤਾ ਗਿਆ ਅਤੇ ਸਰਪੰਚ ਨੇ ਪੁਲਿਸ ਨੂੰ ਸੂਚਿਤ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
