Ludhiana news: ਹੋਲੀ ਖੇਡ ਰਹੀ ਕੁੜੀ ਨੂੰ ਪਾਗਲ ਕੁੱਤੇ ਨੂੰ ਵੱਢਿਆ, ਹਸਪਤਾਲ 'ਚ ਕਰਵਾਇਆ ਭਰਤੀ
Khanna news: ਖੰਨਾ ਦੇ ਭਾਦਲਾ ਵਿੱਚ ਇੱਕ ਪਾਗਲ ਕੁੱਤੇ ਨੇ ਹੋਲੀ ਖੇਡ ਰਹੀ 16 ਸਾਲਾ ਕੁੜੀ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ।
Khanna news: ਖੰਨਾ ਦੇ ਭਾਦਲਾ ਵਿੱਚ ਇੱਕ ਪਾਗਲ ਕੁੱਤੇ ਨੇ ਹੋਲੀ ਖੇਡ ਰਹੀ 16 ਸਾਲਾ ਕੁੜੀ ਨੂੰ ਨੋਚ ਲਿਆ। ਇਸ ਕੁੱਤੇ ਨੇ ਕੁੜੀ ਦਾ ਅੱਧਾ ਚਿਹਰਾ ਨੋਚ ਦਿੱਤਾ। ਬੜੀ ਮੁਸ਼ਕਿਲ ਨਾਲ ਉਸ ਦੀ ਜਾਨ ਬਚ ਗਈ। ਕੁੜੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਆਜਾਦ ਨਗਰ ਦੀ ਰਹਿਣ ਵਾਲੀ ਨੈਨਾ ਭਾਦਲਾ ਆਪਣੇ ਰਿਸ਼ਤੇਦਾਰਾਂ ਨਾਲ ਹੋਲੀ ਖੇਡ ਰਹੀ ਸੀ। ਇਸ ਦੌਰਾਨ ਗੱਲੀ ਵਿੱਚ ਇੱਕ ਪਾਗਲ ਕੁੱਤੇ ਨੂੰ ਉਸ ਨੂੰ ਝਪਟਾ ਮਾਰ ਲਿਆ ਅਤੇ ਉਸ ਨੂੰ ਬੂਰੀ ਤਰ੍ਹਾਂ ਵੱਢ ਲਿਆ।
ਕੁੱਤੇ ਨੇ ਸਿੱਧਾ ਉਸ ਦੇ ਚਿਹਰੇ ‘ਤੇ ਝਪਟਾ ਮਾਰਿਆ। ਪਾਗਲ ਕੁੱਤਾ ਨੈਨਾ ਦੇ ਚਿਹਰੇ ਨੂੰ ਨੋਚਣ ਲੱਗਿਆ ਤਾਂ ਉਸ ਨੇ ਕੁੱਤੇ ਦੇ ਇੱਟ ਮਾਰੀ ਅਤੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਹੱਲੇ ਵਾਲੇ ਲੋਕ ਨੈਨਾ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਐਮਰਜੈਂਸੀ ਵਿੱਚ ਡਾਕਟਰ ‘ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਕੁੜੀ ਦੇ ਚਿਹਰੇ ਦੇ ਕਾਫੀ ਹਿੱਸੇ ਨੂੰ ਕੁੱਤੇ ਨੇ ਨੋਚ ਲਿਆ। ਉਨ੍ਹਾਂ ਨੇ ਕਿਹਾ ਕਿ ਕੁੜੀ ਦੇ ਮਾਪਿਆਂ ਨੂੰ ਦੱਸ ਦਿੱਤਾ ਹੈ ਅਤੇ ਪਰਿਵਾਰ ਦੀ ਸਲਾਹ ਮੁਤਾਬਕ ਅੱਗੇ ਦਾ ਇਲਾਜ ਕਰਵਾਇਆ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Earthquake : ਮੁੜ ਕੰਬੀ ਪਾਪੂਆ ਨਿਊ ਗਿਨੀ ਦੀ ਧਰਤੀ, ਰਿਕਟਰ ਸਕੇਲ ‘ਤੇ 6.9 ਮਾਪੀ ਗਈ ਤੀਬਰਤਾ, 1000 ਘਰ ਤਬਾਹ, 5 ਦੀ ਮੌਤ