(Source: ECI/ABP News)
Ludhiana News: ਨਸ਼ੇੜੀ ਪਿਤਾ ਨੇ ਪਤਨੀ ਤੇ ਬੇਟੇ ਦੀ ਕੀਤੀ ਵੱਢ-ਟੁੱਕ, ਹਾਲਤ ਗੰਭੀਰ, ਚੰਡੀਗੜ੍ਹ ਰੈਫਰ
Ludhiana News: ਨਸ਼ੇ ਦੇ ਆਦੀ ਇੱਕ ਪਿਤਾ ਆਪਣੇ ਹੀ 17 ਸਾਲਾ ਲੜਕੇ ਤੇ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਆਪ ਫਰਾਰ ਹੋ ਗਿਆ। ਇਸ ਤੋਂ ਬਾਅਦ ਮਾਂ-ਪੁੱਤ ਨੂੰ ਉਨ੍ਹਾਂ ਦਾ ਮਾਮਾ ਸਿਵਲ ਹਸਤਾਲ...
![Ludhiana News: ਨਸ਼ੇੜੀ ਪਿਤਾ ਨੇ ਪਤਨੀ ਤੇ ਬੇਟੇ ਦੀ ਕੀਤੀ ਵੱਢ-ਟੁੱਕ, ਹਾਲਤ ਗੰਭੀਰ, ਚੰਡੀਗੜ੍ਹ ਰੈਫਰ Drug addict father killed his wife and son, serious condition, Chandigarh Refer Ludhiana News: ਨਸ਼ੇੜੀ ਪਿਤਾ ਨੇ ਪਤਨੀ ਤੇ ਬੇਟੇ ਦੀ ਕੀਤੀ ਵੱਢ-ਟੁੱਕ, ਹਾਲਤ ਗੰਭੀਰ, ਚੰਡੀਗੜ੍ਹ ਰੈਫਰ](https://feeds.abplive.com/onecms/images/uploaded-images/2023/04/06/6c85e20b3a1e540f9f63b9d46055e9a91680756441091496_original.jpg?impolicy=abp_cdn&imwidth=1200&height=675)
Ludhiana News: ਨਸ਼ੇ ਦੇ ਆਦੀ ਇੱਕ ਪਿਤਾ ਆਪਣੇ ਹੀ 17 ਸਾਲਾ ਲੜਕੇ ਤੇ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਆਪ ਫਰਾਰ ਹੋ ਗਿਆ। ਇਸ ਤੋਂ ਬਾਅਦ ਮਾਂ-ਪੁੱਤ ਨੂੰ ਉਨ੍ਹਾਂ ਦਾ ਮਾਮਾ ਸਿਵਲ ਹਸਤਾਲ ਸਮਰਾਲਾ ਲੈ ਕੇ ਆਇਆ। ਡਾਕਟਰਾਂ ਵੱਲੋਂ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਰੈਫਰ ਕੀਤਾ ਗਿਆ ਹੈ। ਇਹ ਦਿਲ ਦਹਿਲਾਉਣ ਵਾਲੀ ਘਟਨਾ ਪਿੰਡ ਕੋਟਲਾ ਢਾਹਾ ਵਿਖੇ ਵਾਪਰੀ ਹੈ।
ਹਾਸਲ ਜਾਣਕਾਰੀ ਮੁਤਾਬਕ ਸਮਰਾਲਾ ਦੇ ਨਜ਼ਦੀਕ ਪਿੰਡ ਕੋਟਲਾ ਵਿਖੇ ਵਾਪਰੀ ਹੈ। ਇਸ ਵਿੱਚ ਹਰਵਿੰਦਰ ਸਿੰਘ 43 ਸਾਲਾ ਨੇ Eਪਣੀ ਪਤਨੀ ਜਸਵਿੰਦਰ ਕੌਰ 38 ਸਾਲਾ ਦੀ ਤੇ ਆਪਣੇ ਪੁੱਤਰ ਲਵਪ੍ਰੀਤ ਸਿੰਘ 17 ਸਾਲਾ ਨੂੰ ਤੇਜਧਾਰ ਹਥਿਆਰ ਨਾਲ ਵੱਢ ਟੁੱਕ ਦਿੱਤਾ।
ਇਸ ਮਗਰੋਂ ਪਿੰਡ ਵਾਲਿਆਂ ਵੱਲੋਂ ਜਸਵਿੰਦਰ ਕੌਰ ਦੇ ਪੇਕੇ ਪਰਿਵਾਰ ਇਤਲਾਹ ਦਿੱਤੀ ਗਈ। ਇਸ 'ਤੇ ਜਸਵਿੰਦਰ ਕੌਰ ਦੇ ਭਰਾਵਾਂ ਵੱਲੋਂ ਪਿੰਡ ਪਹੁੰਚ ਕੇ ਦੋਵਾਂ ਨੂੰ ਖੇਤਾਂ ਵਿੱਚੋਂ ਚੱਕ ਕੇ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਇੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕੀਤਾ ਗਿਆ।
ਇਸ ਬਾਰੇ ਅਵਤਾਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਛੋਟੇ ਬੱਚੇ ਨੂੰ ਨਾਲ ਲੈ ਗਿਆ ਹੈ ਜਿਸ ਦਾ ਨਾਮ ਜੋਤ ਸਿੰਘ 14 ਸਾਲਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਵਾਈ ਨਸ਼ੇ ਦਾ ਆਦੀ ਹੈ। ਉਸ ਨੇ ਨਸ਼ੇ ਕਾਰਨ ਹੀ ਉਸ ਦੀ ਭੈਣ ਤੇ ਭਾਣਜੇ ਉਪਰ ਹਮਲਾ ਕੀਤਾ ਹੈ। ਉੱਥੇ ਹੀ ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਭੈਣ ਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਪੁਲਿਸ ਨੂੰ ਜਾਣਕਾਰੀ ਦੇਣ ਦੇ ਬਾਅਦ ਵੀ ਪੁਲਿਸ ਨਹੀਂ ਪਹੁੰਚੀ।
ਉੱਥੇ ਸਿਵਲ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਪਿੰਡ ਕੋਟਲਾ ਢਾਹਾ ਤੋ ਆਇਆ ਹੈ ਜਿੱਸ ਚ ਇਕ ਮਾਂ ਪੁੱਤ ਨੂੰ ਜਖ਼ਮੀ ਹਾਲਤ ਚ ਲੇ ਕੇ ਆਏ ਸੀ ਜਿਨ੍ਹਾ ਦੀ ਹਲਾਤ ਜਿਆਦਾ ਖਰਾਬ ਹੋਣ ਕਰਕੇ ਉਹਨਾ ਨੂੰ ਚੰਡੀਗੜ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Uttarakhand Earthquake: ਉੱਤਰਾਖੰਡ ਦੇ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ, ਘਬਰਾਏ ਲੋਕ ਘਰਾਂ 'ਚੋਂ ਬਾਹਰ ਨਿਕਲੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Jalandhar News: ਜਲੰਧਰ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਹੋਣਗੇ 'ਆਪ' ਦੇ ਉਮੀਦਵਾਰ? ਸੀਐਮ ਭਗਵੰਤ ਮਾਨ ਨੇ ਕਹੀ ਵੱਡੀ ਗੱਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)