Ludhiana News: ਸਤਲੁਜ ਦਰਿਆ ਦੇ ਕੰਢੇ ਦੇਸੀ ਦਾਰੂ ਦੀਆਂ ਫੈਕਟਰੀਆਂ ਬਣ ਗਈਆਂ ਹਨ। ਇੱਥੇ ਨਾਜਾਇਜ਼ ਤਰੀਕੇ ਨਾਲ ਸ਼ਰਾਬ ਬਣਾਈ ਜਾ ਰਹੀ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਆਬਕਾਰੀ ਵਿਭਾਗ ਦੇ ਵੱਲੋਂ ਛਾਪਾ ਮਰਿਆ ਗਿਆ। ਆਬਕਾਰੀ ਵਿਭਾਗ ਦੇ ਵੱਲੋਂ ਟ੍ਰੇਨਿੰਗ ਇੰਸਟੀਚਿਊਟ ਵੱਲੋਂ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਨਾਲ ਇਹ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਤਲੁਜ ਦਰਿਆ ਦੇ ਆਸਪਾਸ ਵੱਖ-ਵੱਖ ਥਾਵਾਂ ਤੋਂ ਕਰੀਬ 3 ਲੱਖ 30 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ ਗਈ। ਇਸ ਨੂੰ ਸਤਲੁਜ ਦਰਿਆ ’ਚ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।


ਪੰਜਾਬ ਸਰਕਾਰ ਦੇ ਵਿਸ਼ੇਸ਼ ਪਾਇਲਟ ਪ੍ਰਾਜੈਕਟ ਦੇ ਤਹਿਤ ਕਮਿਸ਼ਨਰ ਕਰ ਤੇ ਆਬਕਾਰੀ ਪੰਜਾਬ ਦੇ ਹੁਕਮਾਂ ’ਤੇ ਸੁੰਘ ਕੇ ਪਤਾ ਲਾਉਣ ਵਾਲੇ ਕੁੱਤਿਆਂ ਦੀ ਸੇਵਾ ਦੇ ਰਾਹੀਂ ਸੰਯੁਕਤ ਕਮਿਸ਼ਨਰ ਆਬਕਾਰੀ ਨਰੇਸ਼ ਕੁਮਾਰ ਦੂਬੇ ਤੇ ਡਿਪਟੀ ਕਮਿਸ਼ਨਰ ਪਟਿਆਲਾ ਜ਼ੋਨ ਪਰਮਜੀਤ ਸਿੰਘ ਦੀ ਅਗਵਾਈ ’ਚ ਇੱਕ ਟੀਮ ਬਣਾਈ ਗਈ ਸੀ।


ਇਸ ਟੀਮ ’ਚ ਨਰੇਸ਼ ਦੂਬੇ ਖੁਦ, ਡਾ. ਹਰਸਿਮਰਤ ਕੌਰ ਗਰੇਵਾਲ, ਈਓ ਅਮਿਤ ਗੋਇਲ, ਦਿਵਾਨ ਚੰਦ ਸ਼ਾਮਲ ਸਨ। ਇਨ੍ਹਾਂ ’ਚ ਕਰਮਜੀਤ ਸਿੰਘ ਚੀਮਾਂ, ਹਰਦੀਪ ਸਿੰਘ ਬੈਂਸ, ਰਾਜਨ ਸਹਿਗਲ, ਮਨਦੀਪ ਸਿੰਘ, ਹਰਜਿੰਦਰ ਸਿੰਘ ਪੁਲਿਸ ਤੇ ਸਹਿਯੋਗੀ ਸਟਾਫ਼ ਦੇ ਨਾਲ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਸਦਕਾ ਸਤਲੁਜ ਦਰਿਆ ਦੇ ਕਿਨਾਰੇ ਤੇ ਆਸਪਾਸ ਦੇ ਕਰੀਬ 25 ਤੋਂ 30 ਕਿਲੋਮੀਟਰ ਇਲਾਕੇ ’ਚ ਨਾਜਾਇਜ਼ ਸ਼ਰਾਬ ਕੱਢਣ ਨੂੰ ਰੋਕਣ ਲਈ ਪਿੰਡ ਗੌਰਸੀਆ, ਕੋਟ ਉਮਰਾ, ਕੁੱਲ ਗਹਿਣਾ ਤੇ ਹੋਰ ਨਜ਼ਦੀਕੀ ਪਿੰਡਾਂ ਹੰਬੜਾ ਤੇ ਸਿੱਧਵਾਂ ਬੇਟ ਲੁਧਿਆਣਾ ’ਚ ਜਾਂਚ ਕੀਤੀ ਗਈ।


ਇਸ ਦੌਰਾਨ ਹੀ ਕੁੱਤਿਆਂ ਦੀ ਮਦਦ ਦੇ ਨਾਲ ਟੀਮ ਨੇ ਝਾੜੀਆਂ ਤੇ ਮਿੱਟੀ ਥੱਲੇ ਦੱਬੀ ਹੋਈ ਲਾਹਣ ਨੂੰ ਬਰਾਮਦ ਕੀਤਾ। ਮੌਕੇ ’ਤੇ ਟੀਮ ਨੇ ਲਾਹਣ ਨੂੰ ਨਸ਼ਟ ਕਰ ਦਿੱਤਾ। ਇਸ ਮਾਮਲੇ ਵਿੱਚ ਕੇਸ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਇਹ ਵੀ ਪੜ੍ਹੋ: Ludhiana News: ਸਾਵਧਾਨ! ਜੇ 18 ਸਾਲ ਤੋਂ ਘੱਟ ਉਮਰ ਦਾ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਜਾਣਾ ਪਏਗਾ ਜੇਲ੍ਹ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।