ਪੜਚੋਲ ਕਰੋ
(Source: ECI/ABP News)
Fake Dsp In Khanna : ਫਰਜੀ ਡੀਐਸਪੀ ਬਣਕੇ ਨੌਜਵਾਨਾਂ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਾਉਣ ਵਾਲਾ ਠੱਗ ਕਾਬੂ
ਖੰਨਾ : ਪੰਜਾਬ ਅੰਦਰ ਜਿੱਥੇ ਇੱਕ ਪਾਸੇ ਪੁਲਿਸ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ ,ਉਥੇ ਹੀ ਦੂਜੇ ਪਾਸੇ ਫਰਜੀ ਪੁਲਿਸ ਅਧਿਕਾਰੀ ਬਣ ਕੇ ਨੌਜਵਾਨਾਂ ਨੂੰ ਭਰਤੀ ਕਰਾਉਣ ਦੇ ਨਾਂਅ ਉਪਰ ਠੱਗਿਆ ਜਾ ਰਿਹਾ ਹੈ। ਅਜਿਹੇ ਹੀ ਇੱਕ ਫਰਜ਼ੀ ਪੁਲਿਸ ਅਧਿਕਾਰੀ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਠੱਗ ਫਰਜੀ ਡੀਐਸਪੀ ਬਣ ਕੇ ਨੌਜਵਾਨਾਂ ਨੂੰ ਭਰਤੀ ਕਰਾਉਣ ਦਾ ਝਾਂਸਾ ਦਿੰਦਾ ਸੀ।
![Fake Dsp In Khanna : ਫਰਜੀ ਡੀਐਸਪੀ ਬਣਕੇ ਨੌਜਵਾਨਾਂ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਾਉਣ ਵਾਲਾ ਠੱਗ ਕਾਬੂ Fake Dsp In Khanna : Khanna police Fake police officer arrested . who recruited youths in Punjab Police posing as fake DSP Fake Dsp In Khanna : ਫਰਜੀ ਡੀਐਸਪੀ ਬਣਕੇ ਨੌਜਵਾਨਾਂ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਾਉਣ ਵਾਲਾ ਠੱਗ ਕਾਬੂ](https://feeds.abplive.com/onecms/images/uploaded-images/2022/10/14/8ecb286f83dbc87092f77503dd2cbf171665747747041345_original.jpg?impolicy=abp_cdn&imwidth=1200&height=675)
Fake Dsp arrested
ਖੰਨਾ : ਪੰਜਾਬ ਅੰਦਰ ਜਿੱਥੇ ਇੱਕ ਪਾਸੇ ਪੁਲਿਸ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ ,ਉਥੇ ਹੀ ਦੂਜੇ ਪਾਸੇ ਫਰਜੀ ਪੁਲਿਸ ਅਧਿਕਾਰੀ ਬਣ ਕੇ ਨੌਜਵਾਨਾਂ ਨੂੰ ਭਰਤੀ ਕਰਾਉਣ ਦੇ ਨਾਂਅ ਉਪਰ ਠੱਗਿਆ ਜਾ ਰਿਹਾ ਹੈ। ਅਜਿਹੇ ਹੀ ਇੱਕ ਫਰਜ਼ੀ ਪੁਲਿਸ ਅਧਿਕਾਰੀ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਠੱਗ ਫਰਜੀ ਡੀਐਸਪੀ ਬਣ ਕੇ ਨੌਜਵਾਨਾਂ ਨੂੰ ਭਰਤੀ ਕਰਾਉਣ ਦਾ ਝਾਂਸਾ ਦਿੰਦਾ ਸੀ।
ਫਰਜ਼ੀ ਡੀਐਸਪੀ ਕੋਲੋਂ ਵਰਦੀ ਅਤੇ ਆਈ-ਕਾਰਡ ਵੀ ਮਿਲੇ ਹਨ। ਇਸ ਠੱਗ ਨੇ ਮਾਛੀਵਾੜਾ ਸਾਹਿਬ ਦੇ 6 ਨੌਜਵਾਨਾਂ ਨੂੰ ਪੰਜਾਬ ਪੁਲਿਸ ਚ ਕਾਂਸਟੇਬਲ ਭਰਤੀ ਕਰਾਉਣ ਬਦਲੇ ਕਰੀਬ 3 ਲੱਖ ਰੁਪਏ ਵਸੂਲੇ। ਹਰੇਕ ਨੌਜਵਾਨ ਨਾਲ 3 ਲੱਖ ਰੁਪਏ ਪ੍ਰਤੀ ਉਮੀਦਵਾਰ ਗੱਲਬਾਤ ਤੈਅ ਹੋਈ ਸੀ। ਇੱਥੋਂ ਤੱਕ ਕਿ ਫਰਜ਼ੀ ਨਿਯੁਕਤੀ ਪੱਤਰ ਅਤੇ ਪੀਐਮਟੀ ਸਲਿੱਪਾਂ ਵੀ ਦਿੱਤੀਆਂ ਸਨ।
ਇਹ ਵੀ ਪੜ੍ਹੋ : B.Tech Chaiwali : ਬਿਹਾਰ ਦੀ ਵਿਦਿਆਰਥਣ ਨੇ B.Tech ਚਾਹਵਾਲੀ ਦੇ ਨਾਂ 'ਤੇ ਖੋਲ੍ਹੀ ਚਾਹ ਦੀ ਦੁਕਾਨ, ਵੀਡੀਓ ਦੇਖ ਕੇ ਕਰੋਗੇ ਸਲਾਮ
ਖੰਨਾ ਦੀ ਐਸਪੀ (ਇਨਵੈਸਟੀਗੇਸ਼ਨ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਕੋਲ ਕੁੱਝ ਨੌਜਵਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਪੰਜਾਬ ਪੁਲਸ ਅੰਦਰ ਭਰਤੀ ਕਰਾਉਣ ਦੇ ਨਾਂਅ ਉਪਰ ਲੱਖਾਂ ਰੁਪਏ ਦੀ ਠਗੀ ਮਾਰੀ ਗਈ ਹੈ। ਨੌਜਵਾਨਾਂ ਨੂੰ ਦੀਪਪ੍ਰੀਤ ਸਿੰਘ ਉਰਫ ਚੀਨੂ ਵਾਸੀ ਇੰਦਰਪੁਰੀ ਮੁਹੱਲਾ ਖੰਨਾ ਨੇ ਭਰਤੀ ਕਰਾਉਣ ਦਾ ਝਾਂਸਾ ਦਿੱਤਾ ਸੀ। ਦੀਪਪ੍ਰੀਤ ਖੁਦ ਨੂੰ ਪੰਜਾਬ ਪੁਲਸ ਦਾ ਡੀਐਸਪੀ ਦੱਸਦਾ ਸੀ ਅਤੇ ਆਪਣੀ ਤੈਨਾਤੀ ਸੀਆਈਏ ਸਟਾਫ ਖੰਨਾ ਦੀ ਦੱਸਦਾ ਸੀ।

ਪੁਲਿਸ ਨੇ ਦੀਪਪ੍ਰੀਤ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਹੈ। ਜਿਸਦੇ ਕਬਜੇ 'ਚੋਂ ਡੀਐਸਪੀ ਰੈਂਕ ਦੀ ਵਰਦੀ, ਜਾਅਲੀ ਪਛਾਣ ਪੱਤਰ ਅਤੇ 10 ਹਜਾਰ ਰੁਪਏ ਬਰਾਮਦ ਕੀਤੇ ਗਏ। ਐਸਪੀ ਡਾ. ਜੈਨ ਨੇ ਕਿਹਾ ਕਿ ਇਸ ਪੂਰੇ ਮਾਮਲੇ 'ਚ ਜੋ ਵੀ ਵਿਅਕਤੀ ਸ਼ਾਮਲ ਹੋਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਰਤੀ ਸਬੰਧੀ ਕੋਈ ਵੀ ਜਾਣਕਾਰੀ ਪੰਜਾਬ ਪੁਲਿਸ ਦੀ ਅਧਿਕਾਰਤ ਸਾਈਟ ਤੋਂ ਹਾਸਲ ਕੀਤੀ ਜਾਵੇ ਅਤੇ ਕਿਸੇ ਦੇ ਵੀ ਝਾਂਸੇ ਚ ਨਾ ਆਇਆ ਜਾਵੇ। ਜੇਕਰ ਕੋਈ ਭਰਤੀ ਕਰਾਉਣ ਦਾ ਝਾਂਸਾ ਦਿੰਦਾ ਹੈ ਤਾਂ ਪੁਲਸ ਨੂੰ ਸੂਚਿਤ ਕੀਤਾ ਜਾਵੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)