Ludhiana News: ਜੈਕੇਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਕੱਚਾ ਮਾਲ ਸੜ ਕੇ ਹੋਇਆ ਸੁਆਹ
Ludhiana News: ਲੁਧਿਆਣਾ 'ਚ ਚੰਡੀਗੜ੍ਹ ਰੋਡ 'ਤੇ ਪਿੰਡ ਸੱਤੋਵਾਲ ਢੇਰੀ 'ਚ ਸਥਿਤ ਜੈਕੇਟ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਰਕੇ ਜੈਕੇਟ ਦਾ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ।
Ludhiana News: ਲੁਧਿਆਣਾ 'ਚ ਚੰਡੀਗੜ੍ਹ ਰੋਡ 'ਤੇ ਪਿੰਡ ਸੱਤੋਵਾਲ ਢੇਰੀ 'ਚ ਸਥਿਤ ਜੈਕੇਟ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਰਕੇ ਜੈਕੇਟ ਦਾ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਮਜ਼ਦੂਰ ਤੁਰੰਤ ਬਾਹਰ ਭੱਜ ਗਏ। ਫੈਕਟਰੀ ਵਿੱਚ ਰੱਖੀ ਜੈਕਟ ਦੇ ਫਾਈਬਰ ਕਾਰਨ ਅੱਗ ਹੋਰ ਫੈਲ ਗਈ। ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਲਗਾਤਾਰ ਵਧਦੀ ਗਈ।
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਚੱਲਣ ਵਾਲੇ ਡਰੱਗ ਤਸਕਰ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 1.350 ਹੈਰੋਇਨ ਕੀਤੀ ਜ਼ਬਤ
ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਪਿੰਡ ਵਾਸੀ ਰਾਮ ਪ੍ਰਸਾਦ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਫੈਕਟਰੀ ਵਿੱਚ ਕੁਝ ਮਲਬਾ ਹੈ ਅਤੇ ਜੈਕਟ ਦਾ ਸਮਾਨ ਵੀ ਹੈ। ਫਾਈਬਰ ਫੈਕਟਰੀ ਵਿੱਚ ਬਣਾਇਆ ਜਾਂਦਾ ਹੈ ਅਤੇ ਇੱਥੋਂ ਥੋਕ ਲਈ ਵੀ ਸਪਲਾਈ ਕੀਤਾ ਜਾਂਦਾ ਹੈ। ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ।
ਅੱਗ ਬੁਝਾਉਣ ਲਈ ਕਰੀਬ 7 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹਥੌੜਿਆਂ ਨਾਲ ਕਈ ਥਾਵਾਂ 'ਤੇ ਫੈਕਟਰੀ ਦੀ ਕੰਧ ਨੂੰ ਤੋੜਿਆ, ਤਾਂ ਕਿ ਪਾਣੀ ਦੀਆਂ ਬੌਛਾਰਾਂ ਅੰਦਰ ਜਾ ਸਕਣ। ਆਸਪਾਸ ਦੀਆਂ ਇਮਾਰਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਿਸ ਮੁਲਾਜ਼ਮਾਂ ਨੇ ਵੀ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ 'ਚ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮਦਦ ਕੀਤੀ।
ਇਹ ਵੀ ਪੜ੍ਹੋ: ਅੱਜ ਕਿਸਾਨ ਵਿਧਾਇਕਾਂ ਦੇ ਘਰ ਦੇ ਬਾਹਰ ਲਾਉਣਗੇ ਸਥਾਈ ਮੋਰਚਾ, 25 ਟੋਲ ਪਲਾਜ਼ਾ ਕਰਵਾਏ ਸੀ ਫ੍ਰੀ, ਜਾਣੋ ਪੂਰਾ ਮਾਮਲਾ