Ludhiana News: ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ! ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਕਰਵਾਏਗੀ ਦਰਸ਼ਨ
Ludhiana News: ਭਾਰਤੀ ਰੇਲਵੇ ਨੇ ਦਿੱਲੀ, ਯੂਪੀ, ਹਰਿਆਣਾ ਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੱਤੀ ਹੈ। ਸ਼ਰਧਾਲੂ ਹੁਣ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਰਾਹੀਂ ਮਾਤਾ ਵੈਸ਼ਨੋ ਦੇਵੀ ਜਾ ਸਕਣਗੇ।
Ludhiana News: ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਦਿੱਲੀ, ਯੂਪੀ, ਹਰਿਆਣਾ ਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੱਤੀ ਹੈ। ਸ਼ਰਧਾਲੂ ਹੁਣ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਰਾਹੀਂ ਮਾਤਾ ਵੈਸ਼ਨੋ ਦੇਵੀ ਜਾ ਸਕਣਗੇ। ਇਹ ਟ੍ਰੇਨ ਜੰਮੂ, ਲੁਧਿਆਣਾ ਤੇ ਅੰਬਾਲਾ ਕੈਂਟ ਰੇਲਵੇ ਸਟੇਸ਼ਨਾਂ 'ਤੇ 2-2 ਮਿੰਟ ਲਈ ਰੁਕੇਗੀ।
ਹਾਸਲ ਜਾਣਕਾਰੀ ਮੁਤਾਬਕ ਮਾਤਾ ਵੈਸ਼ਨੋ ਦੇਵੀ ਕਟੜਾ ਤੇ ਨਵੀਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ੁਰੂ ਹੋ ਗਈ ਹੈ। ਟ੍ਰੇਨ ਨੰਬਰ 22478 ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਤੇ 11.44 ਵਜੇ ਅੰਬਾਲਾ ਕੈਂਟ ਤੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚੇਗੀ। ਵਾਪਸੀ ਵਿੱਚ ਟ੍ਰੇਨ ਨੰਬਰ 22477 ਨਵੀਂ ਦਿੱਲੀ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗੀ, ਸ਼ਾਮ 5.10 ਵਜੇ ਅੰਬਾਲਾ ਕੈਂਟ ਤੇ ਰਾਤ 11 ਵਜੇ ਕਟੜਾ ਪਹੁੰਚੇਗੀ।
ਵੰਦੇ ਭਾਰਤ ਐਕਸਪ੍ਰੈਸ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਦਿੱਲੀ, ਯੂਪੀ, ਹਰਿਆਣਾ ਤੇ ਪੰਜਾਬ ਦੇ ਸ਼ਰਧਾਲੂਆਂ ਲਈ ਨਵੇਂ ਸਾਲ ਦਾ ਵੱਡਾ ਤੋਹਫ਼ਾ ਹੈ। ਖਾਸ ਗੱਲ ਇਹ ਹੈ ਕਿ ਵੰਦੇ ਭਾਰਤ ਟ੍ਰੇਨ ਕਟੜਾ ਤੋਂ ਨਵੀਂ ਦਿੱਲੀ ਤੱਕ ਦਾ 655 ਕਿਲੋਮੀਟਰ ਦਾ ਸਫਰ ਸਿਰਫ 8 ਘੰਟਿਆਂ ਵਿੱਚ ਪੂਰਾ ਕਰੇਗੀ। ਇਸ ਰੂਟ 'ਤੇ ਜ਼ਿਆਦਾਤਰ ਟ੍ਰੇਨਾਂ 'ਚ ਸਿਰਫ ਵੇਟਿੰਗ ਟਿਕਟਾਂ ਹੀ ਮਿਲਦੀਆਂ ਸਨ ਪਰ ਇਕ ਹੋਰ ਵੰਦੇ ਭਾਰਤ ਐਕਸਪ੍ਰੈੱਸ ਦੇ ਚੱਲਣ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੀ ਹੈ।
ਮੈਟਰੋ ਦੀ ਤਰਜ਼ 'ਤੇ 'ਵੰਦੇ ਭਾਰਤ' ਦੇ ਹਰ ਕੋਚ 'ਚ ਸਕ੍ਰੀਨ ਲਗਾਈ ਗਈ ਹੈ। ਟ੍ਰੇਨ ਕਿੱਥੋਂ ਜਾ ਰਹੀ ਹੈ? ਕਿਹੜਾ ਸਟੌਪ ਆਇਆ ਹੈ? ਅਗਲੇ ਸਟੇਸ਼ਨ ਦੀ ਦੂਰੀ ਕਿੰਨੀ ਹੈ? ਟ੍ਰੇਨ ਦੀ ਸਪੀਡ ਨਾਲ ਜੁੜੀ ਜਾਣਕਾਰੀ ਹਿੰਦੀ ਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਦਿੱਤੀ ਜਾਵੇਗੀ। ਕਟੜਾ ਤੋਂ ਨਵੀਂ ਦਿੱਲੀ ਵਿਚਾਲੇ 4 ਜਨਵਰੀ ਤੋਂ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਐਗਜ਼ੀਕਿਉਟਿਵ ਕਿਰਾਇਆ 3055 ਰੁਪਏ ਹੈ, ਜਦੋਂਕਿ ਚੇਅਰਕਾਰ ਦਾ ਕਿਰਾਇਆ 1665 ਰੁਪਏ ਹੈ।
ਵੰਦੇ ਭਾਰਤ ਐਕਸਪ੍ਰੈਸ ਹਫ਼ਤੇ ਵਿੱਚ 6 ਦਿਨ ਕਟੜਾ ਤੇ ਨਵੀਂ ਦਿੱਲੀ ਵਿਚਕਾਰ ਚੱਲੇਗੀ। ਬੁੱਧਵਾਰ ਨੂੰ ਟ੍ਰੇਨ ਨਹੀਂ ਚੱਲੇਗੀ। ਦੱਸ ਦੇਈਏ ਕਿ ਭਾਰਤੀ ਰੇਲਵੇ 6 ਜਨਵਰੀ ਤੋਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਚਲਾਏਗਾ। ਇਹ ਟ੍ਰੇਨ ਵੀ ਹਫਤੇ 'ਚ 6 ਦਿਨ ਚੱਲੇਗੀ। ਇਹ ਟ੍ਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ।