Punjab news: ਖੰਨਾ 'ਚ ਹਨੀ ਟ੍ਰੈਪ ਗੈਂਗ ਦਾ ਹੋਇਆ ਪਰਦਾਫਾਸ਼, ਮਾਸਟਰ ਮਾਈਂਡ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Khanna news: ਖੰਨਾ 'ਚ ਹਨੀ ਟ੍ਰੈਪ ਗੈਂਗ ਦਾ ਪਰਦਾਫਾਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਕ ਸੇਵਾਮੁਕਤ ਅਧਿਆਪਕ ਦੀ ਅਸ਼ਲੀਲ ਵੀਡੀਓ ਬਣਾ ਕੇ ਜ਼ਬਰਦਸਤੀ 3 ਲੱਖ ਰੁਪਏ ਵਸੂਲੇ ਗਏ।
Khanna news: ਖੰਨਾ 'ਚ ਹਨੀ ਟ੍ਰੈਪ ਗੈਂਗ ਦਾ ਪਰਦਾਫਾਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਕ ਸੇਵਾਮੁਕਤ ਅਧਿਆਪਕ ਦੀ ਅਸ਼ਲੀਲ ਵੀਡੀਓ ਬਣਾ ਕੇ ਜ਼ਬਰਦਸਤੀ 3 ਲੱਖ ਰੁਪਏ ਵਸੂਲੇ ਗਏ।
ਸੇਵਾਮੁਕਤ ਅਧਿਆਪਕ ਦੀ ਸ਼ਿਕਾਇਤ 'ਤੇ ਪੁਲਿਸ ਨੇ ਗੈਂਗ ਦੀ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦਾ ਇੱਕ ਸਾਥੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਬਾਕੀ ਦੋ ਫਰਾਰ ਹਨ।
ਇਸ ਗਿਰੋਹ ਨੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਹੈਡੋਂ ਬੇਟ ਦੇ ਰਹਿਣ ਵਾਲੇ ਸੇਵਾਮੁਕਤ ਅਧਿਆਪਕ ਨੂੰ ਆਪਣਾ ਨਿਸ਼ਾਨਾ ਬਣਾਇਆ, ਉਸ ਕੋਲੋਂ 2 ਲੱਖ 99 ਹਜਾਰ ਰੁਪਏ ਵਸੂਲੇ।
ਇਹ ਵੀ ਪੜ੍ਹੋ: Punjab News: ਮਾਨ ਸਰਕਾਰ ਨੇ ਇੱਕ ਦਿਨ 'ਚ ਉਡਾ ਦਿੱਤੇ 25 ਕਰੋੜ, ਬਾਦਲ ਨੇ ਕਿਹਾ ਇਨ੍ਹਾਂ ਨੇ ਤਾਂ 750 ਕਰੋੜ...
ਇਸ ਸਬੰਧੀ ਥਾਣਾ ਸਿਟੀ ਵਿੱਚ ਗੁਰਵਿੰਦਰ ਸਿੰਘ ਵਾਸੀ ਗੋਦਾਮ ਰੋਡ ਖੰਨਾ, ਉਸ ਦੀ ਪਤਨੀ ਰਾਜਵਿੰਦਰ ਕੌਰ, ਕਿਰਨਦੀਪ ਕੌਰ ਅਤੇ ਸਤਨਾਮ ਸਿੰਘ ਸੱਤਾ ਵਾਸੀ ਕਰਤਾਰ ਨਗਰ ਖੰਨਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਰਾਜਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਰਾਜਵਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਖ਼ਿਲਾਫ਼ ਹਨੀ ਟਰੈਪ ਦੇ ਦੋਸ਼ ਵਿੱਚ ਪਹਿਲਾਂ ਹੀ ਕੇਸ ਦਰਜ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: samrala news: ਸਮਰਾਲਾ 'ਚ 2 ਧੜਿਆਂ ਵਿਚਾਲੇ ਹੋਈ ਲੜਾਈ, ਇੱਕ ਨੌਜਵਾਨ ਜ਼ਖ਼ਮੀ, ਗੱਡੀ ਦੀ ਵੀ ਕੀਤੀ ਭੰਨਤੋੜ, ਮਾਮਲੇ ਦੀ ਜਾਂਚ ਸ਼ੁਰੂ