samrala news: ਸਮਰਾਲਾ 'ਚ 2 ਧੜਿਆਂ ਵਿਚਾਲੇ ਹੋਈ ਲੜਾਈ, ਇੱਕ ਨੌਜਵਾਨ ਜ਼ਖ਼ਮੀ, ਗੱਡੀ ਦੀ ਵੀ ਕੀਤੀ ਭੰਨਤੋੜ, ਮਾਮਲੇ ਦੀ ਜਾਂਚ ਸ਼ੁਰੂ
Samrala news: ਸਮਰਾਲਾ ਚ ਨੌਜਵਾਨਾਂ ਦੇ ਦੋ ਧੜਿਆਂ ਵਿਚ ਹੋਈ ਲੜਾਈ ਦਰਮਿਆਨ ਇੱਕ ਨੌਜਵਾਨ ਦੇ ਜ਼ਖਮੀ ਹੋਣ ਸਮੇਤ ਗੱਡੀ ਦੀ ਭੰਨਤੌੜ ਹੋਣ ਦੀ ਘਟਨਾ ਸਾਹਮਣੇ ਆਈ ਹੈ।
![samrala news: ਸਮਰਾਲਾ 'ਚ 2 ਧੜਿਆਂ ਵਿਚਾਲੇ ਹੋਈ ਲੜਾਈ, ਇੱਕ ਨੌਜਵਾਨ ਜ਼ਖ਼ਮੀ, ਗੱਡੀ ਦੀ ਵੀ ਕੀਤੀ ਭੰਨਤੋੜ, ਮਾਮਲੇ ਦੀ ਜਾਂਚ ਸ਼ੁਰੂ fight between 2 parties took place in Samrala, a youth was injured, investigation into the matter started samrala news: ਸਮਰਾਲਾ 'ਚ 2 ਧੜਿਆਂ ਵਿਚਾਲੇ ਹੋਈ ਲੜਾਈ, ਇੱਕ ਨੌਜਵਾਨ ਜ਼ਖ਼ਮੀ, ਗੱਡੀ ਦੀ ਵੀ ਕੀਤੀ ਭੰਨਤੋੜ, ਮਾਮਲੇ ਦੀ ਜਾਂਚ ਸ਼ੁਰੂ](https://feeds.abplive.com/onecms/images/uploaded-images/2023/10/28/54c12edec1c4a08834d8194cee9d0c931698506044818647_original.png?impolicy=abp_cdn&imwidth=1200&height=675)
Samrala news: ਸਮਰਾਲਾ ਚ ਨੌਜਵਾਨਾਂ ਦੇ ਦੋ ਧੜਿਆਂ ਵਿਚ ਹੋਈ ਲੜਾਈ ਦਰਮਿਆਨ ਇੱਕ ਨੌਜਵਾਨ ਦੇ ਜ਼ਖਮੀ ਹੋਣ ਸਮੇਤ ਗੱਡੀ ਦੀ ਭੰਨਤੌੜ ਹੋਣ ਦੀ ਘਟਨਾ ਸਾਹਮਣੇ ਆਈ ਹੈ।
ਘਟਨਾ ਤੋਂ ਬਾਅਦ ਪੁਲਸ ਵੱਲੋਂ ਮੌਕੇ ’ਤੇ ਪੜਤਾਲ ਦੌਰਾਨ ਘਟਨਾਸਥਾਨ ਤੋਂ ਪਿਸਟਲ ਦਾ ਭਰਿਆ ਮੈਗਜ਼ੀਨ ਬਰਾਮਦ ਕੀਤਾ ਗਿਆ ਹੈ। ਜ਼ਖਮੀ ਹੋਏ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ਼ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਅੱਜ ਸ਼ਾਮੀ ਮਾਛੀਵਾੜਾ ਰੋਡ ’ਤੇ ਕਾਰ ਸਵਾਰ ਦੋ ਗੁੱਟਾਂ ਵਿਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖਲਬਲੀ ਮੱਚ ਗਈ। ਟੋਇਟਾ ਕੋਰੋਲਾ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਨੂੰ ਅਚਾਨਕ ਦੂਜੇ ਗੁੱਟ ਦੇ ਕਾਰ ਸਵਾਰਾਂ ਵੱਲੋਂ ਘੇਰ ਲਿਆ ਗਿਆ ਅਤੇ ਗੱਡੀ ਦੀ ਭੰਨਤੌੜ ਕਰ ਦਿੱਤੀ।
ਇਹ ਵੀ ਪੜ੍ਹੋ: Punjab News: ਸਰਕਾਰ ਦਾ ਐਕਸ਼ਨ ! ਮਾਂ ਦੀ ਕੁੱਟਮਾਰ ਕਰਨ ਵਾਲੇ ਨੂੰਹ-ਪੁੱਤ ਅਤੇ ਪੋਤੇ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਗੱਡੀ ਵਿਚ ਸਵਾਰ ਇੱਕ ਨੌਜਵਾਨ ਜਿਸ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਅਲੂਣਾ (ਪਾਇਲ) ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸ ਨਾਲ ਕਾਰ ਵਿਚ ਸਵਾਰ ਦੂਜਾ ਨੌਜਵਾਨ ਘਟਨਾ ਤੋਂ ਬਾਅਦ ਮੌਕੇ ਤੋਂ ਗਾਇਬ ਹੋ ਗਿਆ। ਹਾਲਾਕਿ ਕੁਝ ਲੋਕਾਂ ਵੱਲੋਂ ਇਸ ਲੜਾਈ ਵਿਚ ਗੋਲੀ ਚੱਲਣ ਦੀ ਗੱਲ ਵੀ ਕਹੀ ਜਾ ਰਹੀ ਹੈ, ਪਰ ਪੁਲਸ ਵੱਲੋਂ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ।
ਘਟਨਾਂ ਵਾਲੀ ਥਾਂ ’ਤੇ ਪਹੰਚੇ ਡੀ.ਐੱਸ.ਪੀ. ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ, ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਘਟਨਾਸਥਾਨ ਤੋਂ ਪਿਸਟਲ ਦਾ ਭਰਿਆ ਮੈਗਜ਼ੀਨ ਬਰਾਮਦ ਹੋਣ ਦੀ ਪੁਸ਼ਟੀ ਕਰਦਿਆ ਕਿਹਾ ਕਿ, ਜਖਮੀ ਨੌਜਵਾਨ ਦੇ ਬਿਆਨ ਲਏ ਜਾ ਰਹੇ ਹਨ ਅਤੇ ਪੂਰਾ ਮਾਮਲਾ ਕੀ ਹੈ, ਇਹ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab News: ਮਾਨ ਸਰਕਾਰ ਨੇ ਇੱਕ ਦਿਨ 'ਚ ਉਡਾ ਦਿੱਤੇ 25 ਕਰੋੜ, ਬਾਦਲ ਨੇ ਕਿਹਾ ਇਨ੍ਹਾਂ ਨੇ ਤਾਂ 750 ਕਰੋੜ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)