Jagraon NRI ਕੋਠੀ ਵਿਵਾਦ : ਹਾਈਕੋਰਟ ਨੇ ਸਰਵਜੀਤ ਕੌਰ ਮਾਣੂੰਕੇ ਤੇ ਉਸ ਦੇ ਪਤੀ ਸਮਤੇ ਪੰਜਾਬ ਸਰਕਾਰ, ਪੁਲਿਸ ਤੇ CBI ਨੂੰ ਜਾਰੀ ਕੀਤੇ ਆਹ ਹੁਕਮ
Jagraon NRI house dispute - ਜਗਰਾਉਂ ਦੇ ਹੀਰਾ ਬਾਗ ਸਥਿਤ ਬਹੁਕਰੋੜੀ ਐੱਨਆਰਆਈ ਦੀ ਕੋਠੀ 'ਤੇ ਕਬਜ਼ੇ ਦਾ ਮਾਮਲਾ ਇਕ ਵਾਰ ਮੁੜ ਚਰਚਾ ਵਿੱਚ ਆ ਗਿਆ ਹੈ। ਉੱਚ ਅਦਾਲਤ ਵੱਲੋਂ ਚਾਰ ਸਫ਼ੇ ਦੇ ਨੋਟਿਸ 'ਚ ਸੀਬੀਆਈ ਨੂੰ ਵੀ ਸੱਦਿਆ ਗਿਆ ਹੈ। ਵਿਧਾਇਕਾ
Jagraon NRI house - ਜਗਰਾਓਂ ਦੀ ਕੋਠੀ ਦਾ ਵਿਵਾਦ ਹਾਲੇ ਵੀ ਨਹੀਂ ਖ਼ਤਮ ਹੋਇਆ ਹੈ। ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਜਿਸ ਦੌਰਾਨ ਹਾਈ ਕੋਰਟ ਨੇ ਕੈਨੇਡਾ ਦੇ ਟੋਰਾਂਟੋ 'ਚ ਰਹਿੰਦੀ ਪਰਵਾਸੀ ਪੰਜਾਬੀ ਔਰਤ ਅਮਰਜੀਤ ਕੌਰ ਧਾਲੀਵਾਲ ਦੀ ਪਟੀਸ਼ਨ ਤੇ ਪੰਜਾਬ ਸਰਕਾਰ, ਪੰਜਾਬ ਪੁਲੀਸ, ਕੇਂਦਰੀ ਜਾਂਚ ਬਿਊਰੋ (ਸੀਬੀਆਈ), ਜਗਰਾਉਂ ਤੋਂ 'ਆਪ' ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੇ ਉਨ੍ਹਾਂ ਦੇ ਪਤੀ ਪ੍ਰੋ. ਸੁਖਵਿੰਦਰ ਸੁੱਖੀ ਸਮੇਤ ਹੋਰਨਾਂ ਨੂੰ ਇਕ ਨੋਟਿਸ ਜਾਰੀ ਕੀਤਾ ਹੈ।
ਜਸਟਿਸ ਵਿਕਾਸ ਬਹਿਲ ਨੇ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਨ੍ਹਾਂ ਸਾਰੀਆਂ ਧਿਰਾਂ ਨੂੰ ਦੋ ਨਵੰਬਰ ਲਈ ਨੋਟਿਸ ਜਾਰੀ ਕਰਨ ਨਾਲ ਜਗਰਾਉਂ ਦੇ ਹੀਰਾ ਬਾਗ ਸਥਿਤ ਬਹੁਕਰੋੜੀ ਐੱਨਆਰਆਈ ਦੀ ਕੋਠੀ 'ਤੇ ਕਬਜ਼ੇ ਦਾ ਮਾਮਲਾ ਇਕ ਵਾਰ ਮੁੜ ਚਰਚਾ ਵਿੱਚ ਆ ਗਿਆ ਹੈ। ਉੱਚ ਅਦਾਲਤ ਵੱਲੋਂ ਚਾਰ ਸਫ਼ੇ ਦੇ ਨੋਟਿਸ 'ਚ ਸੀਬੀਆਈ ਨੂੰ ਵੀ ਸੱਦਿਆ ਗਿਆ ਹੈ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਵਕੀਲ ਰਾਹੀਂ ਉਹ ਆਪਣਾ ਪੱਖ ਉੱਚ ਅਦਾਲਤ 'ਚ ਰੱਖਣਗੇ।
ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ 15 ਜੂਨ 2023 ਨੂੰ ਕਿਹਾ ਸੀ ਕਿ ਉਹਨਾ ਨੇ ਸਥਾਨਕ ਹੀਰਾ ਬਾਗ ਵਿਚ ਵਿਵਾਦਤ ਕੋਠੀ ਨੂੰ ਛੱਡ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਉਹਨਾਂ ਨੇ ਖੁਦ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਕੈਨੇਡਾ ਤੋਂ ਪਿਛਲੇ ਦਿਨੀਂ ਜਗਰਾਓਂ ਪਰਤੀ ਐੱਨ ਆਰ ਆਈ ਬਜ਼ੁਰਗ ਮਾਤਾ ਅਮਰਜੀਤ ਕੌਰ ਨੇ ਜਗਰਾਉਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਕਿ ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਉਨ੍ਹਾਂ ਦੀ ਹੀਰਾ ਬਾਗ ਸਥਿਤ ਆਲੀਸ਼ਾਨ ਕੋਠੀ ਦੇ ਇਹ ਜਿੰਦਰੇ ਭੰਨ ਕੇ ਉਹਨਾਂ ਦੀ ਕੋਠੀ ਵਿਚ ਪਿਆ ਸਮਾਨ ਖੁਰਦ ਬੁਰਦ ਕਰਕੇ ਕਬਜ਼ਾ ਕਰ ਲਿਆ।
ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਤੇ ਵਿਧਾਇਕਾ 'ਤੇ ਕਰਾਵਾਈ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਚਾਹੇ ਪੁਲਿਸ ਜਾਂਚ ਮੁਕੰਮਲ ਨਹੀਂ ਹੋਈ ਹੈ, ਪਰ ਕੋਠੀ ਦੇ ਕਬਜ਼ੇ ਨੂੰ ਲੈ ਕੇ ਖੜ੍ਹੇ ਹੋਏ ਹੰਗਾਮੇ 'ਤੇ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਵੱਲੋਂ ਕੋਠੀ ਖਾਲੀ ਕਰ ਦਿੱਤੀ ਗਈ ਸੀ।
ਉਹਨਾਂ ਨੇ ਕਿਹਾ ਸੀ ਕਿ ਅੱਜ ਤੋਂ (15 ਜੂਨ) ਵਿਵਾਦਤ ਪ੍ਰਾਪਟੀ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਨੇ ਜਗਰਾਉਂ ਦੀ ਹੀ ਰੋਇਲ ਸਿਟੀ ਵਿਚ ਇਕ ਹੋਰ ਕੋਠੀ ਕਿਰਾਏ ਤੇ ਲੈ ਲਈ ਹੈ ਜਿਸ ਵਿਚ ਉਨ੍ਹਾਂ ਦਾ ਸਮਾਨ ਸਿਫ਼ਟ ਹੋ ਰਿਹਾ ਹੈ।