(Source: ECI/ABP News/ABP Majha)
Jobs: ਮੋਗਾ ਦੇ ਪਟਵਾਰਖ਼ਾਨੇ 'ਚ ਨਿਕਲੀਆਂ ਨੌਕਰੀਆਂ, ਇਹ ਯੋਗ ਉਮੀਦਵਾਰ ਕਰ ਸਕਦੇ ਅਪਲਾਈ
Jobs in Patwar Khana - ਉਨਾਂ ਦੱਸਿਆ ਕਿ ਇਨਾਂ ਆਸਾਮੀਆਂ ਵਿੱਚ 1 ਪਿ੍ਰੰਸੀਪਲ, 4 ਅਧਿਆਪਕ, 1 ਕਲਰਕ-ਕਮ-ਕੰਪਿਊਟਰ ਅਪ੍ਰੇਟਰ ਅਤੇ 1 ਸੇਵਾਦਾਰ ਸ਼ਾਮਿਲ ਹਨ। ਪਿ੍ਰੰਸੀਪਲ ਦੀ ਆਸਾਮੀ ਰਿਟਾਇਰਡ ਪੀ.ਸੀ.ਐਸ. ਜਾਂ ਜ਼ਿਲਾ ਮਾਲ ਅਫ਼ਸਰ ਜਾਂ ਤਹਿਸੀਲਦਾਰਾਂ
Patwar Traning School Moga : ਮੋਗਾ ਦੇ ਡੀਸੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਭੌਂ ਰਿਕਾਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਪਟਵਾਰ ਟ੍ਰੇਨਿੰਗ ਸਕੂਲ ਵਿੱਚ ਟ੍ਰੇਨਿੰਗ ਦਿੱਤੀ ਜਾਣੀ ਹੈ, ਜਿਸ ਵਿੱਚ ਕੁਝ ਆਸਾਮੀਆਂ ਨੂੰ ਠੇਕੇ ਦੇ ਆਧਾਰ ਉੱਪਰ ਸਿਰਫ਼ 9 ਮਹੀਨਿਆਂ ਲਈ ਪੁਰ ਕੀਤਾ ਜਾਣਾ ਹੈ, ਜਿਸ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਾਧਾ ਘਾਟਾ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਇਨਾਂ ਆਸਾਮੀਆਂ ਵਿੱਚ 1 ਪਿ੍ਰੰਸੀਪਲ, 4 ਅਧਿਆਪਕ, 1 ਕਲਰਕ-ਕਮ-ਕੰਪਿਊਟਰ ਅਪ੍ਰੇਟਰ ਅਤੇ 1 ਸੇਵਾਦਾਰ ਸ਼ਾਮਿਲ ਹਨ। ਪਿ੍ਰੰਸੀਪਲ ਦੀ ਆਸਾਮੀ ਰਿਟਾਇਰਡ ਪੀ.ਸੀ.ਐਸ. ਜਾਂ ਜ਼ਿਲਾ ਮਾਲ ਅਫ਼ਸਰ ਜਾਂ ਤਹਿਸੀਲਦਾਰਾਂ ਵਿੱਚੋਂ ਭਰੀ ਜਾਣੀ ਹੈ। ਰਿਟਾਇਰਡ ਕਾਨੂੰਗੋ/ਪਟਵਾਰੀ ਅਧਿਆਪਕ ਦੀ ਆਸਾਮੀ ਲਈ ਅਪਲਾਈ ਕਰ ਸਕਦੇ ਹਨ।
ਕਲਰਕ-ਕਮ-ਕੰਪਿਊਟਰ ਆਪ੍ਰੇਟਰ ਲਈ ਬੀ.ਏ. ਪਾਸ ਉਮੀਦਵਾਰ ਜਿਸਨੇ ਦਸਵੀਂ ਪੱਧਰ ਤੇ ਪੰਜਾਬੀ ਪਾਸ ਕੀਤੀ ਹੋਵੇ ਅਤੇ ਕੰਪਿਊਟਰ ਉੱਪਰ ਅੰਗਰੇਜ਼ੀ ਪੰਜਾਬੀ ਟਾਈਪਿੰਗ ਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਸੇਵਾਦਾਰ ਆਸਾਮੀ ਲਈ ਉਮਦੀਵਾਰ ਨੇ ਦਸਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਕੁਲਵੰਤ ਸਿੰਘ ਨੇ ਦੱਸਿਆ ਕਿ ਇਨਾਂ ਆਸਾਮੀਆਂ ਲਈ ਯੋਗ ਉਮੀਦਵਾਰ 5 ਅਕਤੂਬਰ, 2023 ਤੱਕ ਆਪਣੀਆਂ ਦਸਖਾਸਤਾਂ ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਕੁਲੈਕਟਰ ਜਿਹੜਾ ਕਿ ਸਤਲੁਜ਼ ਬਲਾਕ, ਪਹਿਲੀ ਮੰਜ਼ਿਲ ਕਮਰਾ ਨੰਬਰ ਏ-109, ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸਥਿਤ ਹੈ ਵਿਖੇ ਭੇਜ ਸਕਦੇ ਹਨ।
ਪ੍ਰਿੰਸੀਪਲ ਦੀ ਆਸਾਮੀ ਲਈ 60 ਹਜ਼ਾਰ ਪ੍ਰਤੀ ਮਹੀਨਾ, ਅਧਿਆਪਕ ਦੀ ਆਸਾਮੀ ਲਈ 40 ਹਜ਼ਾਰ ਪ੍ਰਤੀ ਮਹੀਨਾ, ਕਲਰਕ ਦੀ ਆਸਾਮੀ ਲਈ 20 ਹਜ਼ਾਰ ਪ੍ਰਤੀ ਮਹੀਨਾ ਅਤੇ ਸੇਵਾਦਾਰ ਦੀ ਆਸਾਮੀ ਲਈ 16 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੇਟਾ ਦਿੱਤਾ ਜਾਵੇਗਾ।
ਉਨਾਂ ਉਕਤ ਸ਼ਰਤਾਂ ਪੂਰੀਆਂ ਕਰਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਇਨਾਂ ਆਸਾਮੀਆਂ ਲਈ ਜਰੂਰ ਅਪਲਾਈ ਕੀਤਾ ਜਾਵੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial