Ludhiana News: ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕਰਵਾ ਚੌਥ ਸਬੰਧੀ ਔਰਤਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰਵਾ ਚੌਥ ਦੇ ਮੱਦੇਨਜ਼ਰ ਬਾਜ਼ਾਰ ਸਜੇ ਹੋਏ ਹਨ। ਅੱਜ ਬਾਜ਼ਾਰਾਂ ਵਿੱਚ ’ਚ ਖੂਬ ਰੌਣਕਾਂ ਲੱਗੀਆਂ ਹਨ। ਵੱਡੀ ਗਿਣਤੀ ਵਿੱਚ ਔਰਤਾਂ ਖਰੀਦਦਾਰੀ ਲਈ ਬਜ਼ਾਰਾਂ ਵਿੱਚ ਆ ਰਹੀਆਂ ਹਨ। ਸਭ ਤੋਂ ਵੱਧ ਭੀੜ ਚੌੜਾ ਬਾਜ਼ਾਰ, ਘੁਮਾਰ ਮੰਡੀ, ਸਰਾਭਾ ਨਗਰ, ਮਾਡਲ ਟਾਉਣ, ਦੁਗਰੀ ਇਲਾਕੇ ਵਿੱਚ ਹੈ।


ਇਹ ਵੀ ਪੜ੍ਹੋ: Patiala News: ਪਟਿਆਲਾ 'ਚ ਨਹੀਂ ਆਏਗੀ ਟ੍ਰੈਫਿਕ ਦੀ ਸਮੱਸਿਆ, ਨਗਰ ਨਿਗਮ ਤੇ ਵਪਾਰ ਮੰਡਲ ਨਾਲ ਮਿਲ ਪੁਲਿਸ ਨੇ ਬਣਾਇਆ ਪਲਾਨ


ਇਸ ਦੌਰਾਨ ਸਭ ਤੋਂ ਵੱਧ ਭੀੜ ਮਹਿੰਦੀ ਦੇ ਸਟਾਲਾਂ ’ਤੇ ਹੈ। ਭੀੜ ਜ਼ਿਆਦਾ ਹੋਣ ਕਾਰਨ ਸ਼ਹਿਰ ਵਿੱਚ ਆਵਾਜਾਈ ਦਾ ਵੀ ਬੁਰਾ ਹਾਲ ਹੈ। ਸ਼ਹਿਰ ਦੀ ਕੋਈ ਸੜਕ ਅਜਿਹੀ ਨਹੀਂ, ਜਿੱਥੇ ਟ੍ਰੈਫਿਕ ਜਾਮ ਨਾ ਹੋਇਆ ਹੋਵੇ। ਬਾਜ਼ਾਰਾਂ ’ਚ ਪੈਦਲ ਚੱਲਣਾ ਤੱਕ ਮੁਸ਼ਕਲ ਹੋਇਆ ਪਿਆ ਹੈ। 


ਸਭ ਤੋਂ ਬੁਰਾ ਹਾਲ ਚੌੜਾ ਬਾਜ਼ਾਰ ਦਾ ਹੈ। ਇੱਥੇ ਤਿੰਨ ਕਿਲੋਮੀਟਰ ਦੀ ਇਹ ਸੜਕ, ਜਿਸ ਨੂੰ 15 ਮਿੰਟ ’ਚ ਪਾਰ ਕੀਤਾ ਜਾ ਸਕਦਾ ਹੈ, ਉਸ ਨੂੰ ਪਾਰ ਕਰਨ ਲਈ ਰਾਹਗੀਰਾਂ ਨੂੰ ਇੱਕ ਘੰਟਾ ਲੱਗ ਰਿਹਾ ਹੈ। ਬਾਜ਼ਾਰਾਂ ਵਿੱਚ ਅੱਜ ਸਭ ਤੋਂ ਵੱਧ ਭੀੜ ਮਹਿੰਦੀ ਵਾਲੇ ਸਟਾਲਾਂ ’ਤੇ ਹੈ। 


ਇਹ ਵੀ ਪੜ੍ਹੋ : Ludhiana News: ਲੁਧਿਆਣਾ ਦੇ ਸਟਾਰ ਗੁਰਨਾਜ਼ ਤੇ ਬਲਕਰਨ ਬਣਨਗੇ ਯੰਗ ਆਈਕਨ, ਨਸ਼ਿਆਂ ਤੋਂ ਦੂਰ ਰਹਿਣ ਦਾ ਦੇਣਗੇ ਸੁਨੇਹਾ


ਸ਼ਹਿਰ ਦੇ ਹਰ ਬਜ਼ਾਰ ਵਿੱਚ ਬਿਊਟੀ ਪਾਰਲਰ ਤੇ ਦੁਕਾਨਾਂ ਦੇ ਬਾਹਰ ਮਹਿੰਦੀ ਲਗਾਉਣ ਦੇ ਸਟਾਲ ਲਗਾਏ ਗਏ ਹਨ। ਇਨ੍ਹਾਂ ਸਟਾਲਾਂ ’ਤੇ ਸ਼ਹਿਰ ਦੇ ਮਹਿੰਦੀ ਆਰਟਿਸਟ ਤੋਂ ਇਲਾਵਾ ਬਾਹਰੀ ਸੂਬਿਆਂ ਤੋਂ ਵਿਸ਼ੇਸ਼ ਮਹਿੰਦੀ ਲਗਾਉਣ ਵਾਲੇ ਆਰਟਿਸਟ ਵੀ ਆਏ ਹੋਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਗਰੋਂ ਪਹਿਲੀ ਵਾਰ ਲੋਕ ਖੁੱਲ੍ਹ ਕੇ ਤਿਉਹਾਰ ਮਨਾ ਰਹੇ ਹਨ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।