Ludhiana News: ਕੋਈ ਡਰ ਹੀ ਨਹੀਂ…! ਪੰਜਾਬ ‘ਚ ਵੇਚਣ ਲਈ ਕੰਟੇਨਰ ਭਰਕੇ ਲਿਆਂਦੀ ਜਾ ਰਹੀ ਸੀ ਭੁੱਕੀ, ਇੰਝ ਆਏ ਪੁਲਿਸ ਅੜਿੱਕੇ
Punjab News: ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਹ ਭੁੱਕੀ ਨਾਲ ਭਰਿਆ ਕੰਟੇਨਰ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਲਈ ਆ ਰਹੇ ਸਨ। ਉਨ੍ਹਾਂ ਨੂੰ ਨਾਕੇ 'ਤੇ ਕਾਬੂ ਕੀਤਾ ਗਿਆ।
Punjab Police: ਖੰਨਾ 'ਚ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਹਨ। ਉਹ ਭੁੱਕੀ ਨਾਲ ਭਰਿਆ ਕੰਟੇਨਰ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਲਈ ਆ ਰਹੇ ਸਨ। ਉਨ੍ਹਾਂ ਨੂੰ ਨਾਕੇ 'ਤੇ ਕਾਬੂ ਕੀਤਾ ਗਿਆ। ਤਿੰਨਾਂ ਖ਼ਿਲਾਫ਼ ਥਾਣਾ ਸਮਰਾਲਾ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਨਾਕਾ ਦੇਖ ਕੇ ਕੰਟੇਨਰ ਪਿੱਛੇ ਰੋਕਿਆ
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬਰਧਾਲਾਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੇ ਪਿੱਛੇ ਕੰਟੇਨਰ ਨੂੰ ਰੋਕਿਆ ਗਿਆ। ਪੁਲਿਸ ਨੂੰ ਸ਼ੱਕ ਹੋਣ 'ਤੇ ਪੁਲਿਸ ਪਾਰਟੀ ਕੰਟੇਨਰ ਦੇ ਨੇੜੇ ਪਹੁੰਚ ਗਈ। ਕੰਟੇਨਰ ਦੀ ਡਰਾਈਵਰ ਸੀਟ 'ਤੇ ਅਮਰਜੀਤ ਸਿੰਘ ਵਾਸੀ ਕੱਸਾਪੁਰ ਜ਼ਿਲ੍ਹਾ ਅੰਬਾਲਾ, ਉਸਦੇ ਨਾਲ ਸਤਨਾਮ ਸਿੰਘ ਵਾਸੀ ਅਹਿਮਦਪੁਰ ਜ਼ਿਲ੍ਹਾ ਅੰਬਾਲਾ ਅਤੇ ਹਿੰਮਤ ਸਿੰਘ ਵਾਸੀ ਗਡੋਲਾ ਜ਼ਿਲ੍ਹਾ ਯਮੁਨਾਨਗਰ ਬੈਠੇ ਸਨ। ਜਦੋਂ ਕੰਟੇਨਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 5 ਕੁਇੰਟਲ ਭੁੱਕੀ ਬਰਾਮਦ ਹੋਈ। ਇਹ ਭੁੱਕੀ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ।
Taking stern action against drug smugglers, Khanna Police arrested 03 accused and recovered 05 Quintals of poppy Husk from their possession.
— Khanna Police (@KhannaPolice) January 23, 2024
#ActionAgainstDrugs pic.twitter.com/a2nUWEebr7
ਪਹਿਲਾਂ ਵੀ ਦਰਜ ਹਨ ਕੇਸ
ਐਸਐਸਪੀ ਕੌਂਡਲ ਨੇ ਦੱਸਿਆ ਕਿ ਅਮਰਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਪਿੰਜੌਰ ਥਾਣਾ (ਹਰਿਆਣਾ) ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ। ਉਸ ਕੋਲੋਂ 14 ਕਿਲੋ ਭੁੱਕੀ ਬਰਾਮਦ ਹੋਈ ਸੀ। ਜਦੋਂਕਿ ਹਿੰਮਤ ਸਿੰਘ ਇੱਕ ਵੱਡਾ ਨਸ਼ਾ ਤਸਕਰ ਹੈ। 2014 ਵਿੱਚ ਮੱਧ ਪ੍ਰਦੇਸ਼ ਵਿੱਚ ਉਸ ਕੋਲੋਂ 50 ਕਿਲੋ ਅਫੀਮ ਬਰਾਮਦ ਹੋਈ ਸੀ। ਸਤਨਾਮ ਸਿੰਘ ਖਿਲਾਫ ਪਹਿਲਾ ਕੇਸ ਦਰਜ ਹੋਇਆ। ਤਿੰਨਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।