Bittu join BJP: 'ਗੱਦਾਰ ਨਿਕਲਿਆ ਰਵਨੀਤ ਬਿੱਟੂ, ਜਨਤਾ ਕਰੇਗੀ ਇਸ ਦਾ ਹਿਸਾਬ, ਜਾਣਾ ਸੀ ਤਾਂ ਦੱਸ ਕੇ ਜਾਂਦਾ'
Lok Sabha Election 2024: ਰਵਨੀਤ ਬਿੱਟੂ ਇਸ ਸਮੇਂ ਲੋਕ ਸਭਾ 'ਚ ਕਾਂਗਰਸ ਦੇ ਉਪ ਨੇਤਾ ਵੀ ਹਨ। ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਅੰਦੋਲਨ ਦੌਰਾਨ ਬਿੱਟੂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਰਹੇ, ਪਰ ਅੰਦੋਲਨ ਦੌਰਾਨ ਹੀ ਜਦੋਂ ਗਰਮ

Ravneet Singh Bittu Join BJP: ਕਾਂਗਰਸ ਦੇ ਲੁਧਿਆਣਾ ਤੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਮੰਗਲਵਾਰ ਨੂੰ BJP 'ਚ ਸ਼ਾਮਿਲ ਹੋ ਗਏ। ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ 'ਚ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ। ਰਵਨੀਤ ਸਿੰਘ ਬਿੱਟੂ ਦੀ ਬੀਜੇਪੀ 'ਚ ਐਂਟਰੀ ਨੇ ਕਾਂਗਰਸ ਨੂੰ ਸਿਆਸੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ।
ਕਾਂਗਰਸ ਪਾਰਟੀ ਲੁਧਿਆਣਾ ਵਿੱਚ ਰਵਨੀਤ ਸਿੰਘ ਬਿੱਟੂ ਦੇ ਸਹਾਰੇ ਬੈਠੀ ਹੋਈ ਸੀ। ਕਾਂਗਰਸ ਨੇ ਇਸ ਵਾਰ ਵੀ ਬਿੱਟੂ ਨੂੰ ਹੀ ਲੋਕ ਸਭਾ ਚੋਣਾਂ ਲੜਾਉਂਣੀਆਂ ਸਨ ਪਰ ਫਿਰ ਵੀ ਰਵਨੀਤ ਸਿੰਘ ਬਿੱਟੂ ਬੀਜੇਪੀ ਵਿੱਚ ਸ਼ਾਮਲ ਹੋ ਗਏ। ਇਸ ਨਾਲ ਪੂਰਾ ਸਿਆਸੀ ਸਮੀਕਰਨ ਹੀ ਬਦਲ ਗਿਆ ਹੈ।
ਰਵਨੀਤ ਸਿੰਘ ਬਿੱਟੂ ਦੇ ਭਾਜਪਾ 'ਚ ਜਾਣ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਾਫ਼ੀ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਬਿੱਟੂ ਨੇ ਆਪਣੀ ਗਰਦਨ ਆਪ ਮਰੋੜੀ ਹੈ। ਅਜਿਹੇ ਗੱਦਾਰ ਲੀਡਰਾਂ ਨੂੰ ਜਨਤਾ ਲੋਕ ਸਭਾ ਚੋਣਾਂ ਵਿੱਚ ਹੀ ਜਵਾਬ ਦੇ ਦੇਵੇਗੀ। ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਬਿੱਟੂ ਲਈ ਸਭ ਕੁੱਝ ਕੀਤਾ ਪਰ ਫਿਰ ਵੀ ਉਸ ਨੇ ਬੀਜੇਪੀ ਜੁਆਇਨ ਕਰਨ ਲੱਗਿਆ ਸਾਨੂੰ ਇੱਕ ਵਾਰ ਵੀ ਨਹੀਂ ਦੱਸਿਆ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੇ ਭਾਜਪਾ ਵਿਚ ਜਾਣ 'ਤੇ ਕਿਹਾ ਕਿ ਮੁਸ਼ਕਲ ਸਮੇਂ ਪਾਰਟੀ ਛੱਡ ਕੇ ਜਾਣ ਵਾਲਿਆਂ ਨੂੰ ਲੋਕ ਮਾਫ਼ ਨਹੀਂ ਕਰਨਗੇ। ਇਸ ਨਾਲ ਬਿੱਟੂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੇ ਦਾਦਾ ਸਵਰਗੀ ਬੇਅੰਤ ਸਿੰਘ ਦਾ ਕਾਂਗਰਸ 'ਚ ਇਕ ਵੱਡਾ ਨਾਂ ਸੀ, ਪਰ ਹੁਣ ਬਿੱਟੂ ਇਸ ਦਾ ਹਿੱਸਾ ਨਹੀਂ ਹਨ।
ਰਵਨੀਤ ਬਿੱਟੂ ਇਸ ਸਮੇਂ ਲੋਕ ਸਭਾ 'ਚ ਕਾਂਗਰਸ ਦੇ ਉਪ ਨੇਤਾ ਵੀ ਹਨ। ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਅੰਦੋਲਨ ਦੌਰਾਨ ਬਿੱਟੂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਰਹੇ, ਪਰ ਅੰਦੋਲਨ ਦੌਰਾਨ ਹੀ ਜਦੋਂ ਗਰਮ ਖਿਆਲੀ ਅੰਦੋਲਨ 'ਤੇ ਭਾਰੀ ਪੈਂਦੇ ਨਜ਼ਰ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਖ਼ਿਲਾਫ਼ ਵੀ ਬਿਆਨ ਦਾਗੇ।
ਰਵਨੀਤ ਬਿੱਟੂ 2009 'ਚ ਰਾਹੁਲ ਗਾਂਧੀ ਦੀ ਉਸ ਯੁਵਾ ਬ੍ਰਿਗੇਡ 'ਚ ਸ਼ਾਮਿਲ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਟਿਕਟ ਦਿਵਾਈ ਸੀ। ਉਹ 2009 'ਚ ਸ਼੍ਰੀ ਆਨੰਦਪੁਰ ਸਾਹਿਬ ਤੇ ਫਿਰ 2014 ਤੇ 2019 'ਚ ਉਹ ਲੁਧਿਆਣਾ ਤੋਂ ਚੋਣ ਲੜੇ ਤੇ ਜਿੱਤੇ ਸਨ। ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਲੁਧਿਆਣਾ ਦੇ ਸਥਾਨਕ ਵਿਧਾਇਕਾਂ ਖ਼ਾਸ ਤੌਰ 'ਤੇ ਕਦੀ ਸਭ ਤੋਂ ਖ਼ਾਸ ਰਹੇ ਭਾਰਤ ਭੂਸ਼ਣ ਆਸ਼ੂ ਨਾਲ ਨਹੀਂ ਬਣ ਰਹੀ ਸੀ।
ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਬਦਲ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਤਾਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ। ਬਿੱਟੂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਕਾਫੀ ਬਣਦੀ ਸੀ ਤੇ ਮੰਨਿਆ ਜਾ ਰਿਹਾ ਸੀ ਕਿ ਉਹ ਆਪ 'ਚ ਸ਼ਾਮਿਲ ਹੋ ਕੇ ਕੈਬਨਿਟ ਮੰਤਰੀ






















