Ludhiana Crime: ਸ਼ੌਪਿੰਗ ਕਰਨ ਆਈ ਦਿੱਲੀ ਦੀ ਲੜਕੀ ਨਾਲ ਲੁਧਿਆਣਾ 'ਚ ਹੋਇਆ ਗਲਤ ਕੰਮ, ਮੁਲਜ਼ਮ ਜ਼ਬਰਦਸਤੀ ਲੈ ਗਿਆ ਕਮਰੇ 'ਚ
Ludhiana Crime News: ਬਲਜਿੰਦਰ ਵਾਲੀਆ ਲੁਧਿਆਣਾ ਇੱਕ ਵਿਆਹ ਅਟੈਂਡ ਕਰਨ ਲਈ ਆਇਆ ਸੀ। ਜਦੋਂ ਉਹ ਬਾਹਰ ਘੁੰਮ ਰਹੀ ਸੀ ਤਾਂ ਬਲਜਿੰਦਰ ਵਾਲੀਆ ਲੜਕੀ ਕੋਲ ਆਇਆ ਤੇ ਜ਼ਬਰਦਸਤੀ ਆਪਣੇ ਕਮਰੇ ਵਿੱਚ ਖਿੱਚ ਕੇ ਲੈ ਗਿਆ।
Ludhiana Crime News: ਲੁਧਿਆਣਾ ਵਿੱਚ ਸ਼ੌਪਿੰਗ ਕਰਨ ਆਈ ਇੱਕ ਦਿੱਲੀ ਦੀ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਇੱਥੋਂ ਤੱਕ ਕਿ ਲੜਕੀ ਦੇ ਗੁਪਤ ਅੰਗਾਂ ਨੂੰ ਵੀ ਛੂਹਿਆ ਸੀ। ਜਿਸ ਤੋਂ ਬਾਅਦ ਔਰਤ ਨੇ ਰੌਲਾ ਪਾਇਆ ਅਤੇ ਹੋਟਲ ਸਟਾਫ਼ ਨੂੰ ਬੁਲਾਇਆ। ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਫਿਲਹਾਲ ਮੁਲਜ਼ਮ ਦੇ ਖਿਲਾਫ ਧਾਰਾ 354, 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ।
ਦਿੱਲੀ ਦੀ ਰਹਿਣ ਵਾਲੀ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਹੌਜ਼ਰੀ ਦੀ ਖਰੀਦਦਾਰੀ ਕਰਨ ਲਈ ਲੁਧਿਆਣਾ ਆਈ ਹੋਈ ਸੀ। ਇੱਥੇ ਉਹ ਫ਼ਿਰੋਜ਼ਪੁਰ ਰੋਡ ਨੇੜੇ ਇੱਕ ਹੋਟਲ ਵਿੱਚ ਠਹਿਰੀ ਸੀ। ਐਤਵਾਰ ਸਵੇਰੇ ਉਹ ਚਾਹ ਪੀ ਕੇ ਆਪਣੇ ਕਮਰੇ ਦੇ ਬਾਹਰ ਸੈਰ ਕਰ ਰਹੀ ਸੀ।
ਔਰਤ ਨੇ ਦੱਸਿਆ ਕਿ ਉਸ ਦੇ ਨਾਲ ਵਾਲੇ ਕਮਰੇ ਵਿੱਚ ਬਲਜਿੰਦਰ ਵਾਲੀਆ ਵਾਸੀ ਪੱਛਮੀ ਵਿਹਾਰ ਦਿੱਲੀ ਵੀ ਰਹਿ ਰਿਹਾ ਸੀ। ਉਹ ਲੁਧਿਆਣਾ ਇੱਕ ਵਿਆਹ ਅਟੈਂਡ ਕਰਨ ਲਈ ਆਇਆ ਸੀ। ਜਦੋਂ ਉਹ ਬਾਹਰ ਘੁੰਮ ਰਹੀ ਸੀ ਤਾਂ ਬਲਜਿੰਦਰ ਵਾਲੀਆ ਲੜਕੀ ਕੋਲ ਆਇਆ ਤੇ ਜ਼ਬਰਦਸਤੀ ਆਪਣੇ ਕਮਰੇ ਵਿੱਚ ਖਿੱਚ ਕੇ ਲੈ ਗਿਆ।
ਉਥੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੱਸਿਆ ਕਿ ਬਲਜਿੰਦਰ ਵਾਲੀਆ ਦੀ ਇਹ ਹਰਕਤ ਦੇਖ ਕੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਰੌਲਾ ਸੁਣ ਕੇ ਹੋਟਲ ਸਟਾਫ਼ ਅਤੇ ਹੋਰ ਕਮਰਿਆਂ 'ਚ ਬੈਠੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਬਲਜਿੰਦਰ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ