ਫਰਿਜ਼ ਖੋਲ੍ਹਦੇ ਹੀ ਧਮਾਕਾ, ਪਲ ਭਰ ਵਿੱਚ ਅੱਗ ਦੀ ਚਪੇਟ ‘ਚ ਆਏ ਪਤੀ-ਪਤਨੀ, ਇੱਕ ਦੀ ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ
ਲੁਧਿਆਣਾ ਵਿੱਚ 4 ਜਨਵਰੀ ਇੱਕ ਘਰ ਵਿੱਚ ਅਚਾਨਕ ਫ੍ਰਿਜ਼ ਦਾ ਕੰਪ੍ਰੈਸਰ ਫਟ ਗਿਆ, ਜਿਸ ਕਾਰਨ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਧਮਾਕੇ ਤੋਂ ਬਾਅਦ ਘਰ ਵਿੱਚ ਚੀਕ-ਚਿਹਾੜੇ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਅੰਦਰ ਦਾਖ਼ਲ ਹੋਏ ਅਤੇ ਦੋਹਾਂ...

ਲੁਧਿਆਣਾ ਵਿੱਚ 4 ਜਨਵਰੀ ਇੱਕ ਘਰ ਵਿੱਚ ਅਚਾਨਕ ਫ੍ਰਿਜ਼ ਦਾ ਕੰਪ੍ਰੈਸਰ ਫਟ ਗਿਆ, ਜਿਸ ਕਾਰਨ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਧਮਾਕੇ ਤੋਂ ਬਾਅਦ ਘਰ ਵਿੱਚ ਚੀਕ-ਚਿਹਾੜੇ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਅੰਦਰ ਦਾਖ਼ਲ ਹੋਏ ਅਤੇ ਦੋਹਾਂ ਨੂੰ ਪਹਿਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਦੇਖਦੇ ਹੋਏ ਦੋਹਾਂ ਨੂੰ PGI ਰੈਫ਼ਰ ਕਰ ਦਿੱਤਾ। ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਉਸਦਾ ਚਿਹਰਾ ਅਤੇ ਛਾਤੀ ਅੱਗ ਦੀ ਚਪੇਟ ਵਿੱਚ ਆਏ ਹਨ। ਝੁਲਸੇ ਜੋੜ ਦੀ ਪਛਾਣ ਨੀਤੂ (32) ਅਤੇ ਨੀਰਜ (32) ਵਜੋਂ ਹੋਈ ਹੈ।
ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਜੋੜਾ ਰਿਸ਼ੀ ਨਗਰ ਦੇ ਰਹਿਣ ਵਾਲੇ ਹਨ। ਨੀਤੂ ਨੇ ਫ੍ਰਿਜ਼ ਵਿੱਚ ਸਮਾਨ ਰੱਖਣ ਲਈ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ, ਤੁਰੰਤ ਕੰਪ੍ਰੈਸਰ ਫਟ ਗਿਆ। ਉਸ ਸਮੇਂ ਪਤੀ ਨੀਰਜ ਵੀ ਕੋਲ ਹੀ ਮੌਜੂਦ ਸੀ। ਉਹ ਜਦੋਂ ਪਤਨੀ ਨੂੰ ਅੱਗ ਤੋਂ ਬਚਾਉਣ ਲੱਗਾ ਤਾਂ ਉਸਦੀ ਬਾਂਹ ਵੀ ਝੁਲਸ ਗਈ। ਸ਼ੋਰ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਦੋਹਾਂ ਨੂੰ ਘਰ ਤੋਂ ਬਾਹਰ ਕੱਢ ਕੇ ਸੁਰੱਖਿਅਤ ਕੀਤਾ। ਫਿਲਹਾਲ ਦੋਹਾਂ ਦਾ ਇਲਾਜ PGI ਵਿੱਚ ਜਾਰੀ ਹੈ।
2 ਮਹੀਨੇ ਦੇ ਇਲਾਜ ਤੋਂ ਬਾਅਦ ਮਹਿਲਾ ਦੀ ਮੌਤ
ਇਸੇ ਤਰ੍ਹਾਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਪਿਛਲੇ 2 ਮਹੀਨਿਆਂ ਤੋਂ ਇਲਾਜ ਅਧੀਨ ਮਹਿਲਾ ਭਵਾਨੀ ਦੀ ਬੀਤੀ ਰਾਤ ਮੌਤ ਹੋ ਗਈ। ਭਵਾਨੀ ਪਿੰਡ ਸੁਨੇਤ ਦੀ ਰਹਿਣ ਵਾਲੀ ਸੀ। ਦੋ ਮਹੀਨੇ ਪਹਿਲਾਂ ਉਹ ਆਪਣੇ ਘਰ ਦੇ ਬਾਹਰ ਅੱਗ ਦੇ ਅੱਗੇ ਹੱਥ ਸੇਕ ਰਹੀ ਸੀ, ਇਸ ਦੌਰਾਨ ਅਚਾਨਕ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ। ਅੱਗ ਕਾਰਨ ਉਹ ਗੰਭੀਰ ਤੌਰ ‘ਤੇ ਝੁਲਸ ਗਈ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਲੰਬੇ ਇਲਾਜ ਦੇ ਬਾਵਜੂਦ ਉਸਦੀ ਜਾਨ ਨਹੀਂ ਬਚਾਈ ਜਾ ਸਕੀ।
ਜਿਸ ਕਾਰਨ ਉਹ ਕਾਫ਼ੀ ਜ਼ਿਆਦਾ ਝੁਲਸ ਗਈ ਸੀ। 2 ਮਹੀਨੇ ਦੇ ਲੰਮੇ ਇਲਾਜ ਦੌਰਾਨ ਹੁਣ ਉਸਦੀ ਮੌਤ ਹੋ ਗਈ। ਭਵਾਨੀ ਦੇ ਦੋ ਬੱਚੇ ਹਨ—ਇੱਕ ਪੁੱਤਰ ਅਤੇ ਇੱਕ ਧੀ। ਹੁਣ ਉਨ੍ਹਾਂ ਦੋਵਾਂ ਦੀ ਦੇਖਭਾਲ ਉਸਦੀ ਮਾਂ ਅਤੇ ਭੈਣ ਕਰਣਗੀਆਂ। ਪਰਿਵਾਰ ਵਿੱਚ ਕੇਵਲ ਇਹ ਦੋ ਹੀ ਬੱਚੇ ਹਨ। ਭਵਾਨੀ ਦਾ ਪਤੀ ਲਾਪਤਾ ਦੱਸਿਆ ਜਾ ਰਿਹਾ ਹੈ। ਉਹ ਆਪਣੀ ਮਾਂ ਅਤੇ ਭੈਣ ਦੇ ਨਾਲ ਹੀ ਰਹਿੰਦੀ ਸੀ।
ਨਵੰਬਰ ਮਹੀਨੇ ਵਿੱਚ ਠੰਡੀ ਤੋਂ ਬਚਣ ਲਈ ਉਹ ਅੱਗ ਤਾਪ ਰਹੀ ਸੀ, ਇਸ ਦੌਰਾਨ ਅਚਾਨਕ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ। ਗੰਭੀਰ ਹਾਲਤ ਵਿੱਚ ਉਸਨੂੰ ਪਹਿਲਾਂ ਸਿਵਿਲ ਹਸਪਤਾਲ ਲਿਆਉਂਦਾ ਗਿਆ, ਜਿੱਥੋਂ ਬਾਅਦ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਇਲਾਜ ਦੌਰਾਨ ਬੀਤੀ ਰਾਤ ਉਸਦੀ ਮੌਤ ਹੋ ਗਈ। ਹੁਣ ਦੋਵਾਂ ਬੱਚਿਆਂ ਦੀ ਪਾਲਣਾ–ਪੋਸ਼ਣ ਦੀ ਜ਼ਿੰਮੇਵਾਰੀ ਮਾਂ ਅਤੇ ਭੈਣ ਉੱਪਰ ਰਹੇਗੀ।






















