Ludhiana News: ਲੁਧਿਆਣਾ ਦਾ ਹੀਰੋ ਬੇਕਰੀ ਚੌਂਕ ਅੱਜ ਤੋਂ ਬੰਦ, ਰੇਲਵੇ ਅੰਡਰਬ੍ਰਿਜ ਦੀ ਉਸਾਰੀ ਕਾਰਨ ਇੱਕ ਮਹੀਨੇ ਤੱਕ ਆਵਾਜਾਈ ਰਹੇਗੀ ਪ੍ਰਭਾਵਿਤ, ਰੂਟ ਦਾ ਨਕਸ਼ਾ ਜਾਰੀ
Ludhiana News: ਲੁਧਿਆਣਾ ਵਿੱਚ ਪੱਖੋਵਾਲ ਰੇਲ ਅੰਡਰਬ੍ਰਿਜ ਦੇ ਨਿਰਮਾਣ ਕਾਰਨ ਹੀਰੋ ਬੇਕਰੀ ਚੌਕ ਅੱਜ ਤੋਂ ਕਰੀਬ 1 ਮਹੀਨੇ ਲਈ ਬੰਦ ਰਹੇਗਾ। ਹੀਰੋ ਬੇਕਰੀ ਚੌਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
Ludhiana News: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਪੱਖੋਵਾਲ ਰੇਲ ਅੰਡਰਬ੍ਰਿਜ ਦੇ ਨਿਰਮਾਣ ਕਾਰਨ ਹੀਰੋ ਬੇਕਰੀ ਚੌਕ ਅੱਜ ਤੋਂ ਕਰੀਬ 1 ਮਹੀਨੇ ਲਈ ਬੰਦ ਰਹੇਗਾ। ਹੀਰੋ ਬੇਕਰੀ ਚੌਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਆਵਾਜਾਈ ਦੋਵਾਂ ਪਾਸਿਆਂ ਤੋਂ ਆਉਣ ਵਾਲੇ ਵਾਹਨ ਚਾਲਕਾਂ ਲਈ ਬੰਦ ਰਹੇਗੀ।
ਟਰੈਫਿਕ ਪੁਲਿਸ ਨੇ ਬਦਲਵੇਂ ਰਸਤਿਆਂ ਦੀ ਯੋਜਨਾ ਜਾਰੀ ਕਰ ਦਿੱਤੀ ਹੈ। ਟ੍ਰੈਫਿਕ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਹੀਰੋ ਬੇਕਰੀ ਚੌਂਕ ਤੋਂ ਪੱਖੋਵਾਲ ਰੋਡ ਤੋਂ ਲੈਰ ਵੈਲੀ ਅਤੇ ਇਸ਼ਮੀਤ ਸਿੰਘ ਨਗਰ ਹੁੰਦੇ ਹੋਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਟ੍ਰੈਫਿਕ ਪੁਲਿਸ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਟ੍ਰੈਫਿਕ ਜਾਮ ਕਾਰਨ ਇਸ ਸੜਕ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਵਧੀਕ ਪੁਲਿਸ ਕਮਿਸ਼ਨਰ ਚਰਨਜੀਵ ਲਾਂਬਾ ਨੇ ਦੱਸਿਆ ਕਿ ਯਾਤਰੀਆਂ ਦੇ ਮਾਰਗਦਰਸ਼ਨ ਲਈ ਸਾਈਨ ਬੋਰਡ ਅਤੇ ਬੈਰੀਕੇਡ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਮੌਕੇ ’ਤੇ ਟਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਪੱਖੋਵਾਲ ਰੋਡ ਰੇਲਵੇ ਕਰਾਸਿੰਗ 'ਤੇ ਦੋ ਰੋਡ ਅੰਡਰ ਬ੍ਰਿਜ (ਆਰਯੂਬੀ) ਅਤੇ ਇੱਕ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਬਣਾਉਣ ਦਾ ਪ੍ਰਾਜੈਕਟ ਪਿਛਲੇ ਚਾਰ ਸਾਲਾਂ ਤੋਂ ਨਿਰਮਾਣ ਅਧੀਨ ਹੈ ਅਤੇ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਵੀ ਪੰਜ ਵਾਰ ਬਦਲੀ ਗਈ ਹੈ। ROB-RUB ਪ੍ਰੋਜੈਕਟ ਦਸੰਬਰ ਵਿੱਚ 124 ਕਰੋੜ ਰੁਪਏ ਨਾਲ ਸ਼ੁਰੂ ਹੋਇਆ ਸੀ। ਅਧਿਕਾਰੀਆਂ ਨੇ ਇਸ ਪ੍ਰਾਜੈਕਟ ਲਈ ਨਵੀਂ ਸਮਾਂ ਸੀਮਾ 15 ਅਗਸਤ ਰੱਖੀ ਹੈ।
ਇਹ ਵੀ ਪੜ੍ਹੋ: Rahul Gandhi: ਜਾਰੀ ਰਹੇਗੀ ਸਜ਼ਾ ਜਾਂ ਮਿਲੇਗੀ ਰਾਹਤ, ਮੋਦੀ ਸਰਨੇਮ ਕੇਸ 'ਚ ਰਾਹੁਲ ਦੇ ਸਿਆਸੀ ਭਵਿੱਖ 'ਤੇ ਅੱਜ ਹੋਵੇਗਾ ਫੈਸਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Weather Update: ਉੱਤਰੀ ਭਾਰਤ 'ਚ ਹਲਕੀ ਬਾਰਿਸ਼ ਨਾਲ ਗਰਮੀ ਤੋਂ ਰਾਹਤ ਦੀ ਉਮੀਦ, ਤ੍ਰਿਪੁਰਾ 'ਚ ਵਿਸ਼ੇਸ਼ ਆਫਤ ਦਾ ਐਲਾਨ