Ludhiana News: ਨਾਜਾਇਜ਼ ਕਾਲੋਨੀ ਦੇ ਰਜਿਸਟਰਡ ਹੋ ਰਹੇ ਵਸੀਕਿਆਂ ਨੂੰ ਰੋਕਣ ਲਈ ਕੀਤੀ ਸ਼ਿਕਾਇਤ ਦਾ ਕੋਈ ਜਵਾਬ ਨਾ ਮਿਲਣ ’ਤੇ ਆਰ. ਟੀ. ਆਈ. (R. T. I.) ਤਹਿਤ ਮੰਗੀ ਜਾਣਕਾਰੀ ਵੀ ਮੁਹੱਈਆ ਨਾ ਕਰਵਾਉਣ ’ਤੇ ਚੀਫ ਇਨਫਾਰਮੇਸ਼ਨ ਕਮਿਸ਼ਨ ਨੇ ਸਬ-ਰਜਿਸਟ੍ਰਾਰ ਪੂਰਬੀ ਅਤੇ ਸਾਹਨੇਵਾਲ ਨੂੰ 10-10 ਹਜ਼ਾਰ ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਉਕਤ ਰਕਮ ਉਨ੍ਹਾਂ ਦੀ ਤਨਖਾਹ ’ਚੋਂ ਕੱਟਣ ਦੇ ਹੁਕਮ ਦਿੱਤੇ ਹਨ।


ਹੋਰ ਪੜ੍ਹੋ : ਸਰਕਾਰ ਨੇ ਕਰਮਚਾਰੀਆਂ ਲਈ ਇਹ ਵਾਲੀ ਪੈਨਸ਼ਨ ਸਕੀਮ ਦਾ ਕੀਤਾ ਐਲਾਨ, 1 ਅਪ੍ਰੈਲ 2025 ਤੋਂ ਹੋਵੇਗੀ ਲਾਗੂ, ਜਾਣੋ ਕਿੰਨੀ ਤੇ ਕਿਵੇਂ ਮਿਲੇਗੀ ਪੈਨਸ਼ਨ



ਇਹ ਹੈ ਸਾਰਾ ਮਾਮਲਾ


ਜਾਣਕਾਰੀ ਦਿੰਦੇ ਹੋਏ ਜਸਬੀਰ ਸਿੰਘ ਨੇ ਦੱਸਿਆ ਕਿ ਸਾਹਨੇਵਾਲ ਏਅਰਪੋਰਟ ਰੋਡ ਕੋਲ ਕਈ ਏਕੜ ’ਚ ਕੱਟੀ ਨਾਜਾਇਜ਼ ਕਾਲੋਨੀ ਦੇ ਧੜਾਧੜ ਰਜਿਸਟਰਡ ਹੋ ਰਹੇ ਵਸੀਕਿਆਂ ’ਤੇ ਰੋਕ ਲਾਉਣ ਲਈ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਦੀ ਸ਼ਿਕਾਇਤ ’ਤੇ ਜਦੋਂ ਕਈ ਮਹੀਨਿਆਂ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਨੇ ਆਪਣੀ ਸ਼ਿਕਾਇਤ ਸਬੰਧੀ ਆਰ. ਟੀ. ਆਈ. ਪਾਈ ਸੀ, ਜਿਸ ’ਚ ਵਾਰ-ਵਾਰ ਕਮਿਸ਼ਨ ਵੱਲੋਂ ਬੁਲਾਏ ਜਾਣ ਦੇ ਬਾਵਜੂਦ ਨਾ ਤਾਂ ਸਬ-ਰਜਿਸਟ੍ਰਾਰ ਪੂਰਬੀ ਪਰਮਪਾਲ ਸਿੰਘ ਅਤੇ ਨਾ ਹੀ ਤਹਿਸੀਲਦਾਰ ਮਨਵੀਰ ਕੌਰ ਕਮਿਸ਼ਨ ’ਚ ਜਵਾਬ ਦੇਣ ਲਈ ਪੁੱਜੇ। 



ਤਨਖਾਹ ’ਚੋਂ ਕੱਟਣ ਦੇ ਹੁਕਮ


ਉਨ੍ਹਾਂ ਦੇ ਗੈਰ-ਜ਼ਿੰਮੇਦਾਰਾਨਾ ਰਵੱਈਏ ’ਤੇ ਕਮਿਸ਼ਨ ਨੇ ਸਖਤ ਰੁਖ ਅਖਤਿਆਰ ਕਰਦੇ ਹੋਏ ਦੋਵਾਂ ਅਧਿਕਾਰੀਆਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਲਾਉਂਦੇ ਹੋਏ ਉਕਤ ਰਕਮ ਉਨ੍ਹਾਂ ਦੀ ਤਨਖਾਹ ’ਚੋਂ ਕੱਟਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਇਸ ਸਬੰਧੀ ਡੀ. ਸੀ. ਲੁਧਿਆਣਾ (D. C. Ludhiana) ਜਤਿੰਦਰ ਜੋਰਵਾਲ ਨੂੰ ਵੀ ਸੂਚਿਤ ਕਰ ਦਿੱਤਾ ਹੈ।


ਹੋਰ ਪੜ੍ਹੋ : Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।