Ludhiana News: ਲੁਧਿਆਣਾ ’ਚ ਨਰਾਤਿਆਂ ਦੌਰਾਨ ਕੀਤੀ ਗਈ ਪੂਜਾ ਸਮੱਗਰੀ ਨਹਿਰ ’ਚ ਤਾਰਨ ਆਉਣਾ ਜਨਕਪੁਰੀ ਦੇ ਰਹਿਣ ਵਾਲੇ ਵਿਅਕਤੀ ਨੂੰ ਮਹਿੰਗਾ ਪੈ ਗਿਆ। ਨਿਗਮ ਅਧਿਕਾਰੀਆਂ ਨੇ ਗਿੱਲ ਨਹਿਰ ’ਚ ਪੂਜਾ ਸਮੱਗਰੀ ਪਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ ਤੇ 25 ਹਜ਼ਾਰ ਦਾ ਚਲਾਨ ਕਰ ਦਿੱਤਾ। 


ਸੰਜੇ ਨੇ ਦੱਸਿਆ ਕਿ ਉਹ ਸਿਰਫ਼ ਖੱਤਰੀ ਪ੍ਰਵਾਹ ਕਰ ਰਹੇ ਸਨ। ਉੱਥੇ ਜੋ ਹੋਰ ਸਾਮਾਨ ਸੀ, ਉਹ ਵੀ ਮੱਛੀਆਂ ਦੇ ਖਾਣ ਦਾ ਸੀ। ਉਹ ਕਿਸੇ ਤਰ੍ਹਾਂ ਦੀ ਗੰਦਗੀ ਨਹਿਰ ’ਚ ਨਹੀਂ ਪਾ ਰਹੇ ਸਨ। ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਹੈ। 


ਉਨ੍ਹਾਂ ਕਿਹਾ ਕਿ ਹਿੰਦੂ ਧਰਮ ’ਚ ਪੂਜਾ ਤੋਂ ਬਾਅਦ ਦੀ ਸਮੱਗਰੀ ਉਹ ਜਲ ਪ੍ਰਵਾਹ ਕੀਤਾ ਜਾਂਦਾ ਹੈ, ਇਸ ਕਾਰਨ ਉਹ ਬਿਲਕੁਲ ਸਾਫ਼ ਸਮੱਗਰੀ ਲੈ ਕੇ ਆਏ ਸਨ, ਪਰ ਨਿਗਮ ਅਧਿਕਾਰੀ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਤੇ ਉਲਟਾ ਡਰਾ ਕੇ ਚਲਾਨ ਕੱਟ ਦਿੱਤਾ ਹੈ। 


ਸੰਜੇ ਨੇ ਕਿਹਾ ਕਿ ਨਿਗਮ ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦਾ ਆਨ ਲਾਈਨ ਚਲਾਨ ਹੋਵੇਗਾ, ਜਿਸ ਦੀ ਰਕਮ 20 ਤੋਂ 25 ਹਜ਼ਾਰ ਹੈ। ਜੇਕਰ ਉਹ ਜੁਰਮਾਨਾ ਨਹੀਂ ਭਰੇਗਾ ਤਾਂ ਉਸ ਦੇ ਘਰ ਸੰਮਨ ਆਉਣਗੇ। ਉਹ ਕਿਤੇ ਵਿਦੇਸ਼ ’ਚ ਨਹੀਂ ਜਾ ਸਕੇਗਾ। ਸੰਜੇ ਨੇ ਕਿਹਾ ਕਿ ਉਹ ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਹੈ, ਇੰਨਾ ਭਾਰੀ ਜੁਰਮਾਨਾ ਕਿਵੇਂ ਅਦਾ ਕਰੇਗਾ।


ਦੱਸ ਦੇਈਏ ਕਿ ਨਹਿਰ ਵਿੱਚ ਜਿਵੇਂ ਹੀ ਕੋਈ ਵਿਅਕਤੀ ਨਹਿਰ ’ਚ ਸਾਮਾਨ ਸੁੱਟਦਾ ਹੈ ਤਾਂ ਉਸ ਸਮੇਂ ਉਸ ਨੂੰ ਰੋਕਣ ਦੀ ਥਾਂ ਨਿਗਮ ਅਧਿਕਾਰੀ ਉਸ ਦੀ ਪਹਿਲਾਂ ਵੀਡੀਓ ਬਣਾਉਂਦੇ ਹਨ। ਵੀਡੀਓ ਬਣਾਉਣ ਤੋਂ ਬਾਅਦ ਉਸ ਨੂੰ ਜੁਰਮਾਨਾ ਲਾਇਆ ਜਾਂਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ